
1—ਸਿਰੀ ਮਾਨ ਜੀ *ਸਰਕਾਰੀ ਅਦਾਰਿਆਂ ਦੇ ਨਿਜੀਕਰਣ ਦੀ ਨੀਤੀ ਦੇ ਨਾਲ ਹੀ ਇਸ ਵਿੱਚ ਭਾਰਤ ਸਮੇਤ ਸੰਸਾਰ ਭਰ ਦੇ ਮਜ਼ਦੂਰਾਂ ਵਲੋਂ ਖੂਨ ਦੇਕੇ ਹਾਸਲ ਕੀਤੇ ਕਾਮਾ ਅਧੀਕਾਰਾਂ ਤੇ ਵੀ ਹੱਲਾ ਬੋਲ ਦਿੱਤਾ ਗਿਆ। ਇਨ੍ਹਾਂ ਹਮਲਿਆਂ ਦੇ ਰੂਪ ਵਿੱਚ ਹੇਠ ਲਿਖੇ ਅਨੁਸਾਰ ਤਬਦੀਲੀਆਂ ਕੀਤੀਆਂ ਗਈਆਂ ।
ਉ—ਪਕੇ *ਕੰਮ ਖੇਤਰ ਵਿੱਚ ਪੱਕੇ ਰੁਜ਼ਗਾਰ ਦੀ ਨੀਤੀ ਨੂੰ ਰੱਦ ਕਰਕੇ ਠੇਕਾ ਲੇਬਰ ਪ੍ਰਣਾਲੀ ਲਾਗੂ ਕੀਤੀ ਗਈ।
ਅ—-ਸਰਕਾਰਾਂ ਨੇ *ਵਿਭਾਗਾਂ ਵਿਚ ਕੰਮ ਤੇ ਲਾਏ ਮੁਲਾਜ਼ਮਾਂ ਦੀ ਸਿੱਧੀ ਭਰਤੀ ਕਰਨ ਦੀ ਥਾਂ ਕਾਰਪੋਰੇਟ ਪੱਖੀ ਆਊਟਸੋਰਸਡ ਲੇਬਰ ਪ੍ਰਣਾਲੀ ਨੂੰ ਲਾਗੂ ਕਰਕੇ ਕਾਮਿਆਂ ਕਰ ਲਿਆ।
ੲ——ਕਾਮਿਆਂ *ਕੋਲੋਂ ਵਾਧੂ ਕੰਮ ਲੈਣ ਦੀ ਲੋੜ ਵਿਚੋਂ ਕੰਮ ਭਾਰ ਮੁਤਾਬਕ ਨਵੀਆਂ ਅਸਾਮੀਆਂ ਦੀ ਰਚਨਾ ਕਰਨ ਦੀ ਨੀਤੀ ਰੱਦ ਕਰਕੇ ਬੇਰੁਜ਼ਗਾਰਾਂ ਲਈ ਰੁਜ਼ਗਾਰ ਦਾ ਭੋਗ ਪਾ ਦਿੱਤਾ ਗਿਆ।
ਸ——ਆਰਥਿਕ *ਘਾਟੇ ਦਾ ਹੱਲ ਕਰਨ ਦੇ ਨਾਂ ਹੇਠ ਤਹਿ ਕੀਤੀ ਗਈ ਕਾਰਪੋਰੇਟ ਪੱਖੀ ਪੁਨਰਗਠਨ ਯੋਜਨਾ ਨੂੰ ਲਾਗੂ ਕਰਕੇ ਪਹਿਲਾਂ ਤਹਿ ਅਤੇ ਖਾਲੀ ਲੱਖ ਤੋਂ ਵੀ ਵਧੇਰੇ ਰੁਜ਼ਗਾਰ ਵਸੀਲਿਆਂ ਦਾ ੳਜਾੜਾ ਕਰਕੇ ਕਾਰਪੋਰੇਟ ਘਰਾਣਿਆਂ ਦੀ ਸੇਵਾ ਅਤੇ ਬੇਰੁਜ਼ਗਾਰਾਂ ਨਾਲ ਦਗਾ ਕਮਾਇਆ ਗਿਆ
ਹ—-ਘੱਟੋ ਘੱਟ *ਉਜਰਤਾਂ ਦੀ ਅਦਾਇਗੀ ਤੋਂ ਕਾਰਪੋਰੇਟ ਘਰਾਣਿਆਂ ਨੂੰ ਰਾਹਤ ਲਈ ਠੇਕਾ ਲੇਬਰ ਨੂੰ ਵੇਜ ਕੋਡ ਤੋਂ ਹੀ ਬਾਹਰ ਕੱਢ ਕੇ ਮਾਲਕਾਂ ਨੂੰ ਵਧੇਰੇ ਮੁਨਾਫ਼ੇ ਨਿਚੋੜਨ ਲਈ ਮਨ ਮਰਜੀ ਦੀਆਂ ਉਜ਼ਰਤਾਂ ਦੇਣ ਦੀ ਖੁਲ੍ਹ ਦੇ ਦਿੱਤੀ ਗਈ!
ਕ—–ਫੈਕਟਰੀ ਐਕਟ ਵਿੱਚ ਕਾਰਪੋਰੇਟ ਘਰਾਣਿਆਂ ਦੀ ਲੁੱਟ ਨੂੰ ਮੁੱਖ ਰੱਖਕੇ ਕੀਤੀਆਂ ਸੋਧਾਂ ਅਨੁਸਾਰ ਵੱਡੀ ਗਿਣਤੀ ਮਜ਼ਦੂਰਾਂ ਲਈ ਹਾਸਲ ਸੁਰਖਿਆ ਸਹੂਲਤਾਂ ਦਾ ਭੋਗ ਪਾ ਦਿੱਤਾ ਗਿਆ।
ਖ——ਘਾਤਕ ਅਤੇ ਗੈਰ ਘਾਤਕ ਹਾਦਸਿਆਂ ਦੋਰਾਨ ਮਾਲਕਾਂ ਨੂੰ ਮੋੜ ਦੇ ਯੋਗ ਮੁਆਵਜ਼ੇ ਪਰਿਵਾਰਾਂ ਲਈ ਪੱਕੀ ਨੋਕਰੀ ਅਤੇ ਪੈਨਸ਼ਨ ਦੀ ਜ਼ਿੰਮੇਵਾਰੀ ਤੋਂ ਮੁਕਤ ਕਰ ਦਿੱਤਾ ਗਿਆ
ਗ—ਸਰਕਾਰੀ *ਅਦਾਰਿਆਂ ਵਿੱਚ ਕੰਪਨੀਆਂ ਅਤੇ ਠੇਕੇਦਾਰਾਂ ਨੂੰ ਸ਼ਾਮਲ ਕਰਕੇ ਉਨ੍ਹਾਂ ਲਈ ਕੋਈ ਵੀ ਜ਼ਿਮੇਵਾਰੀ ਪੂਰੀ ਕੀਤੇ ਬਗੈਰ ਛੇ ਪਰਸੈਂਟ ਤੋਂ ਸੋਲਾਂ ਪ੍ਹਰਸੈਂਟ ਤੱਕ ਉਨ੍ਹਾਂ ਦੇ ਹਿੱਸੇ ਦੀ ਗਰੰਟੀ ਕੀਤੀ ਗਈ। ਕੇਂਦਰੀ ਅਤੇ ਰਾਜ ਸਰਕਾਰਾਂ ਨੇ 18%ਜੀ ਐਸ ਟੀ ਅਤੇ 2.5%ਤੋ ਲੈਕੇ ਅੱਠ%ਤਕ ਸਰਵਿਸ ਟੈਕਸ ਦੇ ਨਾਂ ਹੇਠ ਲੁਟਣਾ ਸ਼ੁਰੂ ਕਰ ਦਿੱਤਾ
ਘ——-ਠੇਕਾ *ਮੁਲਾਜ਼ਮ ਜਿਨ੍ਹਾਂ ਲਈ ਘੱਟੋ ਘੱਟ ਉਜਰਤ ਦੇ ਕਾਨੂੰਨ 1948ਅਤੇ ਇਸ ਵਿੱਚ ਪੰਦਰਵੀਂ ਲੇਬਰ ਕਾਨਫਰੰਸ ਦੀਆਂ ਸਿਫਾਰਸ਼ਾਂ ਨੂੰ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਿਕ ਘੱਟੋ ਘੱਟ 25000 ਰੁਪਏ ਪ੍ਰਤੀ ਮਹੀਨਾ ਤਨਖਾਹ ਬਣਦੀ ਹੈ ਪਰ ਉਸਨੂੰ ਸਿਰਫੂ ਅੱਠ ਹਜ਼ਾਰ ਰੁਪਏ ਪ੍ਰਤੀ ਮਹੀਨਾ ਅਦਾ ਕਰਕੇ ਲੁਟੇਰੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰੇ ਜਾਂਦੇ ਹਨ। ਇਉਂ ਇਸ ਨੀਤੀ ਤਹਿਤ ਸਰਕਾਰਾਂ, ਕੰਪਨੀਆਂ ਅਤੇ ਠੇਕੇਦਾਰ ਮਿਲਕੇ ਠੇਕਾ ਮੁਲਾਜ਼ਮਾਂ, ਆਊਟਸੋਰਸਡ ਇਨਲਿਸਟਮੈਟ ਮੁਲਾਜ਼ਮਾਂ ਅਤੇ ਵਿਭਾਗਾਂ ਦੀ ਤਿੱਖੀ ਲੁੱਟ ਕਰਕੇ ਮਾਲਾਮਾਲ ਹੋ ਰਹੇ ਹਨ ਅਤੇ ਇਉਂ ਸਰਕਾਰੀ ਵਿਭਾਗਾਂ ਅਤੇ ਕਾਮਿਆਂ ਨੂੰ ਤਬਾਹੀ ਵੱਲ ਧੱਕ ਰਹੇ ਹਨ।
ਮੁੱਖ ਮੰਤਰੀ ਸਾਹਿਬ ਆਪਣੇ ਮੁਲਕ ਦੇ ਪੈਦਾਵਾਰੀ ਵਸੀਲਿਆਂ ਦੀ ਲੁੱਟ ਅਤੇ ਇਥੋਂ ਦੇ ਮੇਹਨਤ ਕਸ਼ ਲੋਕਾਂ ਦੀ ਲੁੱਟ ਮੇਹਨਤ ਕਸ਼ ਲੋਕਾਂ ਦੇ ਸੰਘਰਸ਼ ਦੀ ਮੁੱਖ ਵਜ੍ਹਾ ਹੈ ਜਾਂ ਇਹ ਸੰਘਰਸ਼ ਲਈ ਇਕ ਬਹਾਨਾ ਹੈ। ਆਪਣੇ ਮੁਲਕ ਦੇ ਪੈਦਾਵਾਰੀ ਵਸੀਲਿਆਂ ਅਤੇ ਮੇਹਨਤ ਕਸ਼ ਲੋਕਾਂ ਦੀ ਲੁੱਟ ਲਈ ਜ਼ਿੰਮੇਵਾਰ ਸੰਸਾਰ ਭਰ ਦੇ ਲੁਟੇਰਿਆਂ ਅਤੇ ਭਾਰਤ ਵਿਚਲੇ ਉਨ੍ਹਾਂ ਦੇ ਹਿਮੈਤੀਆ ਖਿਲਾਫ ਸੰਘਰਸ਼ ਦੇਸ਼ ਭਗਤੀ ਹੈ ਜਾਂ ਨਹੀਂ? ਅਗਰ ਇਹ ਸੱਚ ਹੈ ਤਾਂ ਫਿਰ ਇਸ ਸੰਘਰਸ਼ ਨੂੰ ਜਬਰ ਅਤੇ ਧੋਖੇ ਨਾਲ ਕੁਚਲਣ ਵਾਲਿਆਂ ਨੂੰ ਕੀ ਕਿਹਾ ਜਾਵੇ? ਲੋਕਾਂ ਨੂੰ ਜਬਾਵ ਚਾਹੀਦਾ।
ਜਾਰੀ ਕਰਤਾ——-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ।





















