Code Of Ethics

Download app

Subscribe To Print Edition

ਮੁੱਖ ਮੰਤਰੀ ਸਾਹਿਬ!
ਮੇਹਨਤਕਸ਼ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਝੂਠੇ ਅਤੇ ਦੰਭੀ ਪ੍ਰਚਾਰ ਰਾਹੀਂ ਬਦਨਾਮ ਕਰਨ ਦੀ ਥਾਂ ਉਨ੍ਹਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰੇ ਪੰਜਾਬ ਸਰਕਾਰ

19 ਮਈ ( ਬਿਊਰੋ) ਮੁੱਖ ਮੰਤਰੀ ਸਾਹਿਬ! ਬਿਜਲੀਵਿਦਿਆ ਸੇਹਤ ਇਤਿਆਦ ਸੇਵਾਵਾਂ ਦੇ ਵਿਭਾਗ ਜਿਨ੍ਹਾਂ ਦੀ ਉਸਾਰੀ ਲੋਕ ਸੇਵਾ ਦੇ ਨਾਂਹੇਠ ਕੀਤੀ ਗਈ ਸੀ!ਜਿਨ੍ਹਾਂ ਵਿੱਚ ਸਮਾਜ ਨੂੰ ਸੇਵਾਵਾਂ ਦੀ ਸਥਾਈ ਲੋੜ ਨੂੰ ਮੁੱਖ ਰੱਖਕੇ *ਪੱਕੇ ਰੋਜ਼ਗਾਰ ਦਾ ਪ੍ਰਬੰਧ ਸੀ *ਕੰਮ ਭਾਰ ਮੁਤਾਬਕ ਨਵੀਆਂ ਅਸਾਮੀਆਂ ਪੈਦਾ ਕਰਨ ਦੀ ਇੱਕ ਬਕਾਇਦਾ ਨੀਤੀ ਸੀ।ਜਿਸ ਨਾਲ ਬੇਰੁਜ਼ਗਾਰਾਂ ਲਈ ਰੁਜ਼ਗਾਰ ਦੇ ਨਵੇਂ ਮੋਕੇ ਲਗਾਤਾਰ ਪੈਦਾ ਹੁੰਦੇ ਸਨ। ਵਿਗਿਆਨਕ ਅਧਾਰ ਤੇ ਅੱਠ ਘੰਟੇ ਦੀ ਕੰਮ ਦਿਹਾੜੀ ਤਹਿ ਸੀ।ਇਸ ਹੀ ਤਰ੍ਹਾਂ ਇਸ ਵਿੱਚ ਘੱਟੋ ਘੱਟ ਉਜਰਤ ਤਹਿ ਕਰਨ ਦਾ ਇਕ ਵਿਗਿਆਨਕ ਅਧਾਰ ਵਾਲਾ ਪ੍ਰਵਾਨਿਤ ਨਿਯਮ ਲਾਗੂ ਸੀ ਜਿਹੜਾ ਕਿ ਮਜ਼ਦੂਰ ਵਰਗ ਦੇ ਸ਼ੋਸ਼ਣ ਤੋਂ ਕਾਰਪੋਰੇਟ ਲੁਟੇਰਿਆਂ ਦੇ ਹੱਥ ਰੋਕਦਾ ਸੀ। ਇਹ ਸਭ ਸਹੂਲਤਾਂ* ਸਾਨੂੰ ਕਿਸੇ ਸਰਕਾਰ ਵਲੋਂ ਦਾਨ ਵਿੱਚ ਨਹੀਂ ਸਨ ਦਿਤੀਆਂ ਸਗੋਂ ਭਾਰਤ ਸਮੇਤ ਸੰਸਾਰ ਭਰ ਦੇਮਜ਼ਦੂਰਾਂ ਵਲੋਂ ਜਾਨਾਂ ਦੀ ਕੁਰਬਾਨੀ ਦੇ ਕੇ ਸੰਘਰਸ਼ਾਂ ਦੇ ਜ਼ੋਰ ਹਾਸਲ ਕੀਤੀਆਂ ਸਨ*
2—–ਮੁੱਖ ਮੰਤਰੀ ਸਾਹਿਬ ਪਰ ਅਫਸੋਸ ਇਹ ਹੈ ਕਿ ਕੇਂਦਰ ਤੋਂ ਲੈਕੇ ਰਾਜ ਸਰਕਾਰਾਂ ਤੱਕ ਨੇ ਜਿਸ ਵਿੱਚ *ਆਪ ਜੀ ਦੀ ਸਰਕਾਰ ਵੀ ਸ਼ਾਮਲ ਹੈ ਨੇ *ਸਾਮਰਾਜੀ ਦਿਸ਼ਾ ਨਿਰਦੇਸ਼ਾਂ ਤੇ ਸੇਵਾ ਦੇ ਅਦਾਰਿਆਂ ਵਿੱਚ ਲੁਟੇਰੇ* ਕਾਰਪੋਰੇਟ ਘਰਾਣਿਆਂ ਜਿਨ੍ਹਾਂ ਲਈ ਇਨ੍ਹਾਂ ਅਦਾਰਿਆਂ ਵਿੱਚ ਪੂੰਜੀ ਨਿਵੇਸ਼ ਤੇ ਮਨਾਹੀ ਸੀ। ਜਿਨ੍ਹਾਂ ‌ਦਾ ਮਕਸਦ ਸੇਵਾ ਕਰਨਾ ਤਹਿ ਕੀਤਾ ਗਿਆ ਸੀ। ਉਨ੍ਹਾਂ ਲੁਟੇਰਿਆਂ ਨੂੰ ਇਨ੍ਹਾਂ ਅਦਾਰਿਆਂ ਵਿੱਚ ਪੂੰਜੀ ਨਿਵੇਸ਼ ਕਰਨ ਅਤੇ ਮੁਨਾਫ਼ੇ ਕਮਾਉਣ ਦੀ ਖੁੱਲ੍ਹੀ ਛੁੱਟੀ ਦਿੱਤੀ ਹੈ। ਉਨ੍ਹਾਂ ਲਈ ਇਨ੍ਹਾਂ ਅਦਾਰਿਆਂ ਵਿੱਚ ਦਾਖਲੇ ਦੇ ਰਾਹ ਵਿੱਚ ਅਤੇ ਮੁਨਾਫ਼ੇ ਕਮਾਉਣ ਦੇ ਰਾਹ ਵਿੱਚ ਪਹਿਲਾਂ ਤਹਿ ਸਾਰੀਆਂ ਕਾਨੂੰਨੀ ਰੁਕਾਵਟਾਂ ਨੂੰ ਰੱਦ ਕਰਕੇ ਉਨ੍ਹਾਂ ਦੀ ਲੁੱਟ ਅਤੇ ਮੁਨਾਫ਼ੇ ਦੀ ਲੋੜ ਨੂੰ ਰਾਸ ਬੈਠਦੇ ਨਵੇਂ ਕਾਨੂੰਨ ਤਹਿ ਕਰਕੇ ਧੱਕੇ ਨਾਲ ਲਾਗੂ ਵੀ ਕਰ ਦਿੱਤੇ

3—-*ਮੁੱਖ ਮੰਤਰੀ ਸਾਹਿਬ *ਕਾਰਪੋਰੇਟ ਘਰਾਣਿਆਂ ਦੀ ਅੰਨੀ ਲੁੱਟ ਅਤੇ ਮੁਨਾਫ਼ੇ ਦੀਆਂ ਲੋੜਾਂ ਲਈ ਕੇਂਦਰ ਤੋਂ ਲੈਕੇ ਰਾਜ ਸਰਕਾਰਾਂ ਤੱਕ ਨੇ ਕੰਮ *ਭਾਰ ਮੁਤਾਬਕ ਨਵੀਆਂ ਅਸਾਮੀਆਂ ਦੀ ਰਚਨਾ ਕਰਨ ਦੀ ਥਾਂ ਪਹਿਲਾਂ *ਤਹਿ ਰੁਜ਼ਗਾਰ ਵਸੀਲਿਆਂ ਦੇ ਉਜਾੜੇ ਦਾ ਧੰਦਾ ਸ਼ੁਰੂ ਕਰਕੇ ਕਾਮਿਆਂ ਪਾਸੋਂ ਵੱਧ ਤੋਂ ਵੱਧ ਕੰਮ ਲੈਣ ਦਾ* ਕਾਰਪੋਰੇਟ ਲੁਟੇਰਿਆਂ ਨੂੰ ਤਿਖੀ ਲੁੱਟ ਦਾ ਅਧਿਕਾਰ ਦੇ ਦਿੱਤਾ।*ਮੁੱਖ ਮੰਤਰੀ ਸਾਹਿਬ *ਇਸ ਕਾਰਪੋਰੇਟ ਲੁੱਟ ਪੱਖੀ ਨੀਤੀ ਨੂੰ ਲਾਗੂ* ਕਰਦਿਆਂ ਪਹਿਲਾਂ ਪੁਨਰਗਠਨ ਯੋਜਨਾ ਦੇ ਧੋਖੇ ਹੇਠ ਇਕ ਲੱਖ ਦੇ ਲਗਭਗ ਪੱਕੇ ਰੁਜ਼ਗਾਰ *ਵਸੀਲਿਆਂ ਦਾ ੳਜਾੜਾ *ਕਰਕੇ ਬੇਰੁਜ਼ਗਾਰਾਂ ਨਾਲ ਦਗਾ ਕੀਤਾ ਤੇ ਹੁਣ ਆਪ ਜੀ ਦੀ ਸਰਕਾਰ ਇਸ ਯੋਜਨਾ ਨੂੰ ਲਾਗੂ ਕਰਕੇ ਕਲਾਸ ਡੀ ਵਿੱਚ ਤਹਿ ਪੱਕੇ ਰੋਜ਼ਗਾਰ ਵਸੀਲਿਆਂ ਦਾ ਭੋਗ ਪਾ ਚੁੱਕੀ ਹੈ
4—–*ਮੁੱਖ ਮੰਤਰੀ ਸਾਹਿਬ ਕੀ ਦੇਸ਼ *ਦੇ ਮੇਹਨਤ ਕਸ਼ ਲੋਕਾਂ ਵਲੋਂ ਆਪਣੇ ਹਿਤਾਂ ਨੂੰ ਮੁੱਖ ਰੱਖਕੇ ਉਸਾਰੀ ਇਸ ਦੋਲਤ ਦੀ ਲੁੱਟ ਕਰਨ ਦੀ ਖੁੱਲ੍ਹ ਪ੍ਰਦਾਨ ਕਰਨ ਵਿਰੁੱਧ (ਨਿਜੀਕਰਣ ਵਿਰੁੱਧ) ਸੰਘਰਸ਼ ਕਰਨਾ ਦੇਸ਼ ਭਗਤੀ ਹੈ ਜਾਂ ਨਹੀਂ?ਕੀ *ਨਿਜੀਕਰਣ ਦਾ *ਮੁੱਦਾ ਸੰਘਰਸ਼ਾਂ ਦਾ ਬੁਨਿਆਦੀ ਮੁੱਦਾ* ਬਣਦਾ ਹੈ ਜਾਂ ਇਹ ਸੰਘਰਸ਼ ਲਈ ਇਕ ਬਹਾਨਾ ਹੈ

ਜਾਰੀ ਕਰਤਾ ——-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ
ਚਲਦਾ ਬਾਕੀ ਕ੍ਹਲ

Advertisment