Code Of Ethics

Download app

Subscribe To Print Edition

ਸ਼ਿਵ ਕੁਮਾਰ ਬਟਾਲਾਵੀ ਆਡੀਟੋਰੀਅਮ ਵਿਖੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਲੱਗਾ ਵਿਸ਼ੇਸ਼ ਕੈਂਪ ਪ੍ਰਸ਼ਾਸਨ ਲੋਕਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਵਚਨਬੱਧ- ਡਾ ਸ਼ਾਇਰੀ ਭੰਡਾਰੀ, ਕਮਿਸ਼ਨਰ ਨਗਰ ਨਿਗਮ ਬਟਾਲਾ

 ਬਟਾਲਾ, 16 ਮਈ ( ਬਿਊਰੋ  )  ਮੁੱਖ ਮੰਤਰੀ ਪੰਜਾਬ, ਸ. ਭਗਵੰਤ ਸਿੰਘ ਮਾਨ ਵਲੋਂ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਵੱਖ-ਵੱਖ ਵਿਭਾਗਾਂ ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਦਿੱਤੀਆਂ ਹਦਾਇਤਾਂ ਤਹਿਤ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ ਹਿਮਾਂਸ਼ੂ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਗਰ ਨਿਗਮ ਕਮਿਸ਼ਨਰ ਬਟਾਲਾ, ਡਾ. ਸ਼ਾਇਰੀ ਭੰਡਾਰੀ ਦੀ ਅਗਵਾਈ ਹੇਠ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਅਤੇ ਮੌਕੇ ਤੇ ਨਿਪਟਾਰਾ ਕੀਤਾ ਗਿਆ ਅਤੇ ਕੁਝ ਰਹਿੰਦੀਆਂ ਸ਼ਿਕਾਇਤਾਂ ਦਾ ਹੱਲ ਕਰਨ ਦਾ ਭਰੇਸਾ ਦਿੱਤਾ।
 
      ਇਸ ਮੌਕੇ ਡਾ. ਸ਼ਾਇਰੀ ਭੰਡਾਰੀ ਨੇ ਗੱਲ ਕਰਦਿਆਂ ਦੱਸਿਆ ਕਿ ਅੱਜ ਦੇ ਵਿਸ਼ੇਸ਼ ਕੈਂਪ ਵਿੱਚ ਲੋਕਾਂ ਨੇ ਸ਼ਹਿਰ ਵਿੱਚ ਗਲੀਆਂ ਨਾਲੀਆਂ ਦੀ ਸਫਾਈ, ਸੀਵਰੇਜ, ਦੀ ਸਮੱਸਿਆਂ ਬਾਰੇ ਜਾਣੂ ਕਰਵਾਇਆਂ ਗਿਆਂ। ਬਟਾਲਾ ਵਾਸੀਆਂ  ਨੇ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਸੀਵਰੇਜ ਬਲਾਕ ਨਾਲ ਗਲੀਆਂ ਦਾ ਪਾਣੀ ਘਰਾਂ ਤੱਕ ਆ ਜਾਂਦਾ ਹੈ, ਜਿਸ ਨਾਲ ਮੁਸ਼ਕਲ ਪੇਸ਼ ਆਉਂਦੀ ਹੈ।
 
     ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਉਪਰੋਕਤ ਮੁਸ਼ਕਿਲਾਂ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਉਨਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰਸ਼ਾਸ਼ਨ ਵੱਲੋਂ ਹਰ ਸੰਭਵ ਯਤਨ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ। ਉਨਾਂ ਕਿਹਾ ਕਿ ਬਟਾਲਾ ਵਾਸੀਆਂ ਦੀ ਹਰ ਮੁਸ਼ਕਲ ਦਾ ਹੱਲ ਕਰਨ ਲਈ, ਪ੍ਰਸ਼ਾਸਨ ਵਚਨਬੱਧ ਹੈ।
 

      ਇਸ ਮੌਕੇ  ਕਾਰਜਕਾਰੀ ਇੰਜੀ. ਰਮਨ ਕੋਸ਼ਲ, ਸੁਪਰਡੈਂਟ ਨਗਰ ਨਿਗਮ  ਬਟਾਲਾ ਨਿਰਮਲ ਸਿੰਘ, ਅਜੇ ਕੁਮਾਰ ਸੀ.ਐੱਸ -1, ਅਮਨਪ੍ਰੀਤ ਸਿੰਘ ਜੇਈ , ਅਭਿਸ਼ੇਕ ਸੁਪਰਡੈਂਟ ਸੀ.ਡੀ.ਪੀ.ਓ. ਦਫਤਰ, ਗੁਰਜਿੰਦਰ ਸਿੰਘ ਐਸ.ਡੀ.ਓ. ਨਿਸ਼ਾਨ ਸਿੰਘ ਸਾਬਕਾ ਕਾਨੂੰਗੋ, ਸੁਨੀਲ ਸਰਮਾ, ਐਮ.ਸੀ. ਮਨਜੀਤ ਕੌਰ, ਬਿੱਕਾ ਐਮ.ਸੀ,  ਐਮ.ਸੀ. ਬਲਵਿੰਦਰ ਸਿੰਘ ਮਿੰਟਾ, ਰਜਿੰਦਰ ਸਿੰਘ , ਅਜੇ ਕੁਮਾਰ ਇੰਚਾਰਜ ਗਾਂਧੀ ਕੈਂਪ, ਐਡਵੋਕੇਟ ਮਨਜੀਤ ਸਿੰਘ, ਸਤਨਾਮ ਸਿੰਘ, ਗੁਰਦੀਪ ਸਿੰਘ ਕਾਹਲੋਂ, ਮੁਨੀਸ਼ ਅਰੋੜਾ, ਗੁਰਿੰਦਰ ਸਿੰਘ,ਪਲਵਿੰਦਰ ਸਿੰਘ ਲੰਬੜਦਾਰ ਤੇ ਵੱਖ- ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Advertisment