Code Of Ethics

Download app

Subscribe To Print Edition

ਡੇਂਗੂ ਬੁਖਾਰ ਵਿਰੁੱਧ ਜਾਗਰੂਕ ਕਰਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ( ਕੰਨਿਆ ) ਕਾਹਨੂੰਵਾਨ ਵਿਖ਼ੇ ਕੈਂਪ

 

ਬਟਾਲਾ, 16 ਮਈ   ( ਬਿਊਰੋ   )   ਸਿਵਲ ਸਰਜਨ ਡਾ.ਹਰਭਜਨ ਰਾਮ “ਮਾਂਡੀ” ਤੇ ਜਿਲ੍ਹਾ ਐਪੀਡਿਮਾਲੋਜ਼ਿਸਟ ਡਾ. ਪ੍ਰਭਜੋਤ ਕੌਰ ” ਕਲਸੀ ” ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ.ਮੈਡੀਕਲ਼. ਅਫ਼ਸਰ ਕਾਹਨੂੰਵਾਨ ਡਾ. ਨੀਲਮ   ਦੀ ਰਹਿਨੁਮਾਈ ਹੇਠ ਡੇਂਗੂ ਬੁਖਾਰ ਦੇ  ਸਬੰਧ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆਂ) ਕਾਹਨੂੰਵਾਨ ਵਿਖ਼ੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ।

     ਉਨ੍ਹਾਂ ਦੱਸਿਆ ਕਿ ਡੇਂਗੂ ਬੁਖਾਰ ਇੱਕ ਏਡੀਜ਼ ਅਜੈਪਟੀ ਮੱਛਰ ਦੇ ਮਨੁੱਖੀ ਸਰੀਰ ਦੇ ਕਿਸੇ ਵੀ ਹਿੱਸੇ ਤੇ ਕੱਟ ਜਾਣ ਨਾਲ ਹੁੰਦਾ ਹੈ ਇਹ ਮੱਛਰ ਸਵੇਰੇ ਸੂਰਜ ਚੜ੍ਹਨ ਸਮੇਂ ਤੇ ਸੂਰਜ ਛਿੱਪਣ ਸਮੇਂ ਮਨੁੱਖ ਤੇ ਅਟੈਕ ਕਰਦਾ ਹੈ I ਇਹ ਮੱਛਰ ਸਾਫ਼ ਪਾਣੀ ਜਿਵੇਂ ਕਿ ਘਰਾਂ ਵਿੱਚ ਪਏ ਕੂਲਰਾਂ, ਫਰਿੱਜਾਂ, ਪਸ਼ੂ ਪੰਛੀਆਂ ਦੇ ਪੀਣ ਵਾਲੇ ਪਾਣੀ ਦੀਆਂ ਹੋਦੀਆਂ ਵਿੱਚ, ਫੁੱਲਾਂ ਦੇ ਗਮਲੇ ਦੇ ਪਾਣੀ ਵਿੱਚ, ਟੁੱਟੇ -ਭੱਜੇ ਬਰਤਨਾਂ ਤੇ ਫਟੇ ਪੁਰਾਣੇ ਟਾਇਰਾਂ ਵਿੱਚ ਅਤੇ  ਬਰਸਾਤਾਂ ਦੇ ਪਏ ਪਾਣੀ ਵਿੱਚ ਰਹਿੰਦਾ ਹੈ ਤੇ ਉੱਥੇ ਆਪਣੀ ਪੈਦਾਵਾਰ ਵਧਾਉਦਾ ਹੈ ਇਸ ਲਈ ਸਾਨੂੰ ਹਰ ਹਫ਼ਤੇ ਸ਼ੁੱਕਰਵਾਰ ਡ੍ਰਾਈ – ਡੇ ਮਨਾਉਣਾ ਚਾਹੀਦਾ ਹੈ I

    ਉਨ੍ਹਾਂ ਦੱਸਿਆ ਕਿ ਇਹ ਸਾਰੇ ਪਏ ਪਾਣੀ ਨੂੰ ਚੰਗੀ ਤਰਾਂ ਕੱਢ ਦੇਣਾ ਚਾਹੀਦਾ ਹੈ ਤੇ ਰਗੜ੍ਹ ਕੇ ਸਾਫ਼ ਕਰਨਾ ਚਾਹੀਦਾ ਹੈ ਜਾਂ ਸੜ੍ਹਿਆ ਤੇਲ ਪਾਉਣਾ ਚਾਹੀਦਾ ਹੈ ਤਾਂ ਕਿ ਇਸ ਦੀ ਪੈਦਾਵਾਰ ਨੂੰ ਰੋਕਿਆ ਜਾਂ ਸਕੇ I     

       ਉਨ੍ਹਾਂ ਦੱਸਿਆ ਕਿ ਇਸ ਮੱਛਰ ਦੇ ਕੱਟਣ ਤੋਂ ਬਚਾਓ ਲਈ ਸਰੀਰ ਨੂੰ ਪੂਰੇ ਢੱਕਣ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ I ਸਰੀਰ ਨੂੰ ਮੱਛਰ ਭਜਾਉਣ ਵਾਲੀਆਂ ਕਰੀਮਾਂ ਜਾ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ ਜਾਂ ਰਾਤ ਨੂੰ ਸੌਣ ਸਮੇਂ ਮੱਛਰਦਾਨੀ ਦੀ ਵਰਤੋਂ ਕਰਨੀ ਚਾਹੀਦੀ ਹੈ। ਡੇਂਗੂ ਬੁਖਾਰ ਦੀਆਂ ਨਿਸ਼ਾਨੀਆਂ  ਜਿਵੇਂ ਤੇਜ ਬੁਖਾਰ, ਸਿਰ ਦਰਦ, ਸਰੀਰ ਦੇ ਜੋੜਾਂ ਵਿੱਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ਦਰਦ,ਚਮੜੀ ਤੇ ਦਾਣੇ,  ਜਿਆਦਾ ਹਾਲਤ ਖਰਾਬ ਹੋਣ ਤੇ ਮਰੀਜ਼ ਦੇ ਨੱਕ ਵਿੱਚੋ ਤੇ ਮੂੰਹ ਦੇ ਮਸੂੜਿਆਂ ਵਿੱਚ ਖੂਨ ਨਿਕਲਣ ਆਦਿ ਹੁੰਦੀਆਂ ਹਨ I ਇਹ ਬੁਖਾਰ ਹੋਣ ਤੇ ਕਿਸੇ ਵੀ ਸਰਕਾਰੀ ਨਜ਼ਦੀਕੀ ਸਿਹਤ ਸੈਂਟਰ ਵਿੱਚ ਜਾ ਕੇ ਦਵਾਈ ਲੈਣੀ ਚਾਹੀਦੀ ਹੈ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਦਵਾਈ ਨਹੀਂ ਲੈਣੀ ਚਾਹੀਦੀ I

    ਇਸ ਮੌਕੇ ਡਾ. ਰੀਤੂ ਮੈਡੀਕਲ਼ ਅਫ਼ਸਰ, ਰਛਪਾਲ ਸਿੰਘ ਸਹਾਇਕ ਮਲੇਰੀਆ ਅਫ਼ਸਰ, ਦਲੀਪ ਰਾਜ ਹੈਲਥ ਇੰਸਪੈਕਟਰ, ਗੁਰਪ੍ਰੀਤ ਫਾਰਮਾਸਿਸਟ, ਹਰਭਜਨ ਕੌਰ ਫਾਰਮਾਸਿਸਟ, ਮਨਦੀਪ ਕੌਰ ਐਮ. ਐਲ. ਟੀ ,ਸੁਨੀਤਾ ਸਟਾਫ਼, ਪਰਮਿੰਦਰ ਕੌਰ ਸੀ. ਐਚ. ਓ,ਸੁਰਜੀਤ ਕੌਰ ਏ. ਐਨ. ਐਮ,ਲਖਬੀਰ ਸਿੰਘ ਲਖਵਿੰਦਰ ਸਿੰਘ ਸਿਹਤ ਕਰਮਚਾਰੀ ਹਾਜ਼ਰ ਸਨ।

Advertisment