Code Of Ethics

Download app

Subscribe To Print Edition

ਜਰਮਨ ਵਿੱਚ ਦਿਲ ਦੀ ਧੜਕਣ ਰੁਕਣ ਨਾਲ ਹੌਈ ਸੀ ਮੌਤ ਨੌਜਵਾਨ ਦੀਆਂ ਅਸਥੀਆਂ ਅੱਜ ਉਸ ਦੇ ਜੱਦੀ ਪਿੰਡ ਪਹੁੰਚੀਆਂ


ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ ) ਥਾਣਾ ਦੇ ਕਾਠਗੜ੍ਹ ਅਧੀਨ ਆਉਂਦੇ ਪਿੰਡ ਰੈਲਮਾਜਰਾ ਦੇ ਨੌਜਵਾਨ ਰਜਿੰਦਰ ਸਿੰਘ ਰਾਣਾ ਪੁੱਤਰ ਨੰਨਾ ਸਿੰਘ ਰਾਣਾ ਦੀ ਜਰਮਨ ਵਿੱਚ 21 ਮਾਰਚ ਨੂੰ ਦਿਲ ਦਾ ਦੌਰਾ ਪੈਣ ਇਹ ਨੌਜਵਾਨ ਕੁਝ ਸਮਾਂ ਪਹਿਲਾਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਕਰਜਾ ਚੁੱਕ ਕੇ ਵਿਦੇਸ਼ ਗਿਆ ਸੀ ਜਿੱਥੇ ਥੌੜਾ ਸਮਾ ਕੰਮ ਕੀਤਾ ਪਰ ਪ੍ਰਮਾਤਮਾ ਨੂੰ ਕੁੱਝ ਹੌ ਹੀ ਮਨਜੂਰ ਸੀ ਅਤੇ 21 ਮਾਰਚ ਨੂੰ ਦਿਲ ਦੀ ਧੜਕਣ ਰੁਕਣ ਕਾਰਨ ਇਸ ਨੌਜਵਾਨ ਦੀ ਮੌਤ ਹੋ ਗਈ ਸੀ ਪਰ ਪਰਿਵਾਰ ਚਾਹੁੰਦਾ ਸੀ ਕੀ ਸਾਡੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਇੰਡੀਆ ਲਿਆਂਦਾ ਜਾਵੇ ਪਰ ਜਰਮਨ ਦੇ ਕਾਨੂੰਨ ਅਨੁਸਾਰ ਇੰਡੀਆ ਵਿੱਚ ਮ੍ਰਿਤਕ ਦੇਹ ਲਿਆਉਣ ਲਈ ਉਥੇ ਦੀ ਸਰਕਾਰ ਦੀ ਕਾਗਜੀ ਕਾਰਵਾਈ ਬਹੁਤ ਹੀ ਜਿਆਦਾ ਜੌ ਕੇ ਇਹਨੀ ਛੇਤੀ ਪੂਰੀ ਨਹੀ ਸੀ ਕੀਤੀ ਜਾ ਸਕਦੀ ਫਿਰ ਪਰਿਵਾਰ ਨੇ ਕੌਸ਼ਿਸ਼ ਕਰਕੇ ਕਮਲ ਸ਼ਰਮਾ ਜਿਲ੍ਹਾ ਵਾਈਸ ਪ੍ਰਧਾਨ ਬੀ ਜੇ ਪੀ ਅਤੇ ਡਾਕਟਰ ਪੂਨਮ ਮਾਨਿਕ ਸਾਬਕਾ ਜਿਲ੍ਹਾ ਪ੍ਰਧਾਨ ਨਵਾਂਸ਼ਹਿਰ ਨੂੰ ਸਾਰੀ ਗੱਲ ਦੱਸੀ ਤਾਂ ਫਿਰ ਇਹਨਾਂ ਵਲੌ ਸ ਇਕਬਾਲ ਸਿੰਘ ਲਾਲਪੁਰਾ ਚੈਅਰਮੈਨ ਭਾਰਤ ਸਰਕਾਰ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਜਰਮਨ ਸਰਕਾਰ ਨਾਲ ਗੱਲਬਾਤ ਅਤੇ ਜਰਮਨ ਸਰਕਾਰ ਨੇ ਕਿਹਾ ਕਿ ਅਸੀਂ ਮ੍ਰਿਤਕ ਦੇਹ ਤਾ ਨਹੀ ਭੇਜ ਸਕਦੇ ਪਰ ਇਸ ਨੌਜਵਾਨ ਦੀਆਂ ਅਸਥੀਆਂ ਜਰੂਰ ਭੇਜ ਸਕਦੇ ਹਾਂ ਅਤੇ ਫਿਰ ਉਨ੍ਹਾਂ ਵਲੌ ਅਰਥੀਆਂ ਭੇਜਣ ਦਾ ਪ੍ਰਬੰਧ ਕੀਤਾ ਅਤੇ ਉਨ੍ਹਾਂ ਕਿਹਾ ਕਿ ਇਹ ਅਸਥੀਆਂ ਸਿਰਫ ਸਰਕਾਰੀ ਆਦਾਰੇ ਕੌਲ ਹੀ ਭੇਜ ਸਕਦੇ ਹਾ ਫਿਰ ਪਰਿਵਾਰ ਨੇ ਡੀ ਸੀ ਦਫਤਰ ਨਵਾਂਸ਼ਹਿਰ ਦਾ ਪਤਾ ਦਿੱਤਾ ਅਤੇ ਅੱਜ ਇਹ ਅਸਥੀਆਂ ਨਵਾਂਸ਼ਹਿਰ ਵਿਖੇ ਡੀ ਸੀ ਦਫਤਰ ਵਿਖੇ ਪਹੁੰਚ ਗਈਆਂ ਅਤੇ ਡੀ ਸੀ ਨਵਾਂਸ਼ਹਿਰ ਨੇ ਇਹ ਅਸਥੀਆਂ ਪਰਿਵਾਰ ਨੂੰ ਸੌਂਪ ਦਿੱਤੀਆਂ ਇਸ ਮੌਕੇ ਸਰਪੰਚ ਬਲਵਿੰਦਰ ਰਾਣਾ, ਨੰਬਰਦਾਰ ਦਵਿੰਦਰ ਰਾਣਾ, ਨੰਨਾ ਸਿੰਘ, ਮੰਡਲ ਪ੍ਰਧਾਨ ਨਵਾਂਸ਼ਹਿਰ ਵਿਜੇ ਸ਼ਮਸ਼ੇਰ ਸਿੰਘ, ਰਾਜੀਵ ਬੰਗੜ, ਸੁਰਿੰਦਰ ਮਗਾਨੀਆ,ਹਾਜਰ ਸਨ

Advertisment