
ਬਟਾਲਾ, 10 ਮਈ ( ਬਿਊਰੋ ) ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਘਰੇਲੂ ਬਿਜਲੀ ਵਰਤੋਂ ਵਿੱਚ 600 ਯੂਨਿਟ ਪ੍ਰਤੀ ਬਿਲਿੰਗ ਸਾਈਕਲ ਤੱਕ ਜ਼ੀਰੋ ਬਿੱਲ ਦੀ ਸਹੂਲਤ, ਜ਼ਿਲ੍ਹਾ ਦੇ 381842 ਪਰਿਵਾਰਾਂ ਲਈ ਵੱਡੀ ਆਰਥਿਕ ਰਾਹਤ ਬਣੀ ਹੈ।
ਇੰਜੀ. ਅਰਵਿੰਦਰਜੀਤ ਸਿੰਘ ਬੋਪਾਰਾਏ, ਡਿਪਟੀ ਚੀਫ ਇੰਜੀਨੀਅਰ ਗੁਰਦਾਸਪੁਰ ਨੇ ਦੱਸਿਆ ਕਿ ਮਹੀਨਾ ਫਰਵਰੀ ਅਤੇ ਮਾਰਚ ਵਿੱਚ 90.40 ਫੀਸਦੀ ਘਰੇਲੂ ਬਿਜਲੀ ਖ਼ਪਤਕਾਰਾਂ ਨੂੰ ਇਸ ਸੁਵਿਧਾ ਦਾ ਲਾਭ ਮਿਲ ਚੁੱਕਾ ਹੈ। ਉਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਘਰੇੂਲ ਬਿਜਲੀ ਵਰਤੋਂ ਸਾਰੇ ਖਪਤਕਾਰਾਂ ਨੂੰ ਇੱਕ ਸਮਾਨ 600 ਯੂਨਿਟ ਤੱਕ ਵਰਤੋਂ ਹੋਣ ’ਤੇ ਜ਼ੀਰੋ ਬਿਜਲੀ ਬਿੱਲ ਦੀ ਦਿੱਤੀ ਸਹੂਲਤ ਦਾ 3,81,842 ਪਰਿਵਾਰਾਂ ਨੂੰ ਲਾਭ ਮਿਲਿਆ ਹੈ। ਉਨਾਂ ਦੱਸਿਆ ਕਿ ਜ਼ਿਲੇ ਵਿੱਚ ਘਰੇਲੂ ਸਪਲਾਈ ਖਪਤਕਾਰ 4,30,698 ਹਨ।
ਉਨਾਂ ਦੱਸਿਆ ਕਿ ਕਾਦੀਆਂ ਉਪ ਮੰਡਲ ਵਿੱਚ 62 ਹਜ਼ਾਰ 779 ਖਪਤਕਾਰਾਂ, ਉੱਪ ਮੰਡਲ ਬਟਾਲਾ ਦੇ 81 ਹਜ਼ਾਰ 214 ਖਪਤਕਾਰਾਂ, ਉੱਪ ਮੰਡਲ ਪਠਾਨਕੋਟ ਦੇ 33 ਹਜ਼ਾਰ 879 ਖ਼ਪਤਕਾਰਾਂ, ਉੱਪ ਮੰਡਲ ਗੁਰਦਾਸਪੁਰ ਦੇ 94 ਹਜ਼ਾਰ 53 ਖਪਤਕਾਰਾਂ, ਸਿਟੀ ਬਟਾਲਾ ਦੇ 59 ਹਜ਼ਾਰ 594 ਖ਼ਪਤਕਾਰਾਂ ਅਤੇ ਧਾਰੀਵਾਲ ਦੇ 50 ਹਜ਼ਾਰ 323 ਖਪਤਕਾਰਾਂ ਦੇ ਬਿੱਲ ਜ਼ੀਰੋ ਆਏ ਹਨ।
ਇਸ ਮੌਕੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਘਰੇਲੂ ਬਿਜਲੀ ਬਿੱਲਾਂ ਕਾਰਨ ਲੋਕਾਂ ਨੂੰ ਮਿਲੀ ਵੱਡੀ ਆਰਥਿਕ ਰਾਹਤ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ 300 ਯੂਨਿਟ ਪ੍ਰਤੀ ਮਹੀਨਾ (600 ਯੂਨਿਟ ਦੋ ਮਹਿਨੇ) ਦੇਣ ਸਬੰਧੀ ਖਪਤਕਾਰਾਂ ’ਤੇ ਕਿਸੇ ਵੀ ਕਿਸਮ ਦੀ ਲੋਡ ਦੀ ਸ਼ਰਤ ਨਹੀਂ ਲਗਾਈ ਗਈ ਹੈ। ਉਨਾਂ ਕਿਹਾ ਕਿ ਇਸ ਜ਼ੀਰੋ ਬਿੱਲ ਸੁਵਿਧਾ ਦਾ ਮੰਤਵ ਰਾਜ ਦੇ ਘਰੇਲੂ ਖ਼ਪਤਕਾਰਾਂ ਨੂੰ ਜਿਥੇ ਬਿਨਾਂ ਸ਼੍ਰੇਣੀ ਅਤੇ ਸ਼ਰਤ ਤੋਂ ਸਹੂਲਤ ਦਾ ਲਾਭ ਦੇਣਾ ਹੈ, ਓਥੇ ਉਨਾਂ ਵਿੱਚ ਬਿਜਲੀ ਬੱਚਤ ਦੀ ਭਾਵਨਾ ਪੈਦਾ ਕਰਨਾ ਵੀ ਹੈ।
ਵਿਧਾਇਕ ਸ਼ੈਰੀ ਕਲਸੀ ਨੇ ਮੁੱਖ ਮੰਤਰੀ, ਸ. ਭਗਵੰਤ ਸਿੰਘ ਮਾਨ ਵਲੋਂ ਮਹਿੰਗਾਈ ਦੇ ਇਸ ਸਮੇਂ ਵਿੱਚ ਲੋਕਾਂ ਨੂੰ ਪ੍ਰਤੀ ਬਿਲਿੰਗ ਸਾਈਕਲ 600 ਯੂਨਿਟਾਂ ਦੀ ਵਰਤੋਂ ਤੱਕ ਜ਼ੀਰੋ ਬਿੱਲ ਦੀ ਸਹੂਲਤ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਬਿਜਲੀ ਖਰਚਿਆਂ ਤੋਂ ਵੱਡੀ ਆਰਥਿਕ ਰਾਹਤ ਮਿਲੀ ਹੈ ਤੇ ਲੋਕ ਸਰਕਾਰ ਦੇ ਇਸ ਫੈਸਲੇ ਤੋਂ ਬਹੁਤ ਖੁਸ਼ ਹਨ।





















