Code Of Ethics

Download app

Subscribe To Print Edition

ਅੰਤਰਰਾਸ਼ਟਰੀ ਸਨਮਾਨ ਪ੍ਰਾਪਤ ਖਿਡਾਰੀਆਂ ਦੇ ਇਨਸਾਫ਼ ਹਾਸਿਲ ਕਰਨ ਲਈ ਜਾਰੀ ਸੰਘਰਸ਼ ਦੀ ਹਮਾਇਤ ਦਾ ਐਲਾਨ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਧੋਖੇ ਹੇਠ ਲੜਕੀਆਂ ਦਾ ਸ਼ੋਸਣ ਕਰਨ ਲਈ ਜ਼ਿੰਮੇਵਾਰ ਕੇਂਦਰੀ ਸਰਕਾਰ ਦੀ ਜੋਰਦਾਰ ਨਿਖੇਧੀ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਦਿੱਤੇ ਸੰਘਰਸ਼ ਸੱਦੇ ਤੇ ਸਾਂਝ ਪਾਉਣ ਦਾ ਐਲਾਨ

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ (ਬਿਊਰੋ ) ਵੱਲੋਂ ਇਕ ਪ੍ਰੈਸ ਬਿਆਨ ਰਾਹੀਂ, ਹਰਿਆਣਾ ਦੀਆਂ ਰੈਸਲਰ ਲੜਕੀਆਂ ਸ਼ੋਸ਼ਣ ਕਰਨ ਲਈ ਜ਼ਿੰਮੇਵਾਰਾਂ ਨੂੰ ਅਹੁਦਿਆਂ ਤੋਂ ਲਾਂਭੇ ਕਰਕੇ ਯੋਗ ਸਜ਼ਾ ਨਾ ਦੇਣ , ਇਸਦੇ ਉਲਟ ਇਨਸਾਫ਼ ਹਾਸਿਲ ਕਰਨ ਲਈ ਮਜ਼ਬੂਰੀ ਵੱਸ ਸੰਘਰਸ਼ ਦੇ ਰਾਹ ਤੁਰੇ ਇਨ੍ਹਾਂ ਖਿਡਾਰੀਆਂ ਵਿਰੁੱਧ ਬਦਲਾਖੋਰੀ ਦੀ ਭਾਵਨਾ ਨਾਲ ਕੀਤੀਆਂ ਕਾਰਵਾਈਆਂ, ਸੰਘਰਸ਼ ਨੂੰ ਕੁਚਲਣ ਲਈ ਲਈ ਕੇਂਦਰੀ ਹਕੂਮਤ ਦੀ ਸ਼ਹਿ ਤੇ ਕੀਤੀ ਮਿਤੀ 3-5-202ਦੀ ਰਾਤ ਨੂੰ ਕੀਤੀ ਗੁੰਡਾਗਰਦੀ ਦੀ ਜੋਰਦਾਰ ਸ਼ਬਦਾਂ ਵਿੱਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਜ਼ੋਰਦਾਰ ਨਿਖੇਧੀ ਕਰਦਾ ਹੈ। ਸਰਕਾਰੀ ਗੁੰਡਾਗਰਦੀ ਵਿਰੁੱਧ, ਭਾਰਤੀ ਕਿਸਾਨ ਯੂਨੀਅਨ ਵੱਲੋਂ ਦਿੱਤੇ ਸੰਘਰਸ਼ ਸੱਦੇ ਵਿਚ ਸ਼ਾਮਿਲ ਹੋਣ ਦਾ ਐਲਾਨ ਕਰਦਾ ਹੈ।

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂਆਂ ਸ਼ਿਰੀ ਵਰਿੰਦਰ ਸਿੰਘ ਮੋਮੀ, ਬਲਿਹਾਰ ਸਿੰਘ ਕਟਾਰੀਆ, ਪਵਨਦੀਪ ਸਿੰਘ, ਜਗਰੂਪ ਸਿੰਘ ਲਹਿਰਾ, ਗੁਰਵਿੰਦਰ ਸਿੰਘ ਪੰਨੂ, ਸ਼ੇਰ ਸਿੰਘ ਖੰਨਾ, ਸਿਮਰਨਜੀਤ ਸਿੰਘ ਨੀਲੋਂ, ਜਸਪ੍ਰੀਤ ਸਿੰਘ ਗਗਨ ਅਤੇ ਸੁਰਿੰਦਰ ਸਿੰਘ ਨੇ ਇਕ ਸਾਂਝੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਭਾਰਤ ਜਿਸਦੀ ਕੇਂਦਰੀ ਹਕੂਮਤ ਇਕ ਪਾਸੇ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਹਰਾ ਲਾਕੇ ਆਪਣੇ ਆਪ ਨੂੰ ਔਰਤ ਹਿਤਾਂ ਦੇ ਪਹਿਰੇਦਾਰ ਹੋਣ ਦਾ ਦੰਭੀ ਪ੍ਰਚਾਰ ਕਰਦੀ ਹੈ, ਠੀਕ ਇਸ ਦੇ ਦੂਸਰੇ ਪਾਸੇ ਇਸ ਦਾ ਕੇਂਦਰੀ ਮੰਤਰੀ ਬ੍ਰਿਜ ਭੂਸ਼ਣ ਸਿੰਘ ਆਪਣੇ ਅਹੁਦੇ ਦੇ ਪ੍ਰਭਾਵ ਰਾਹੀਂ ਅੰਤਰਰਾਸ਼ਟਰੀ ਸਨਮਾਨ ਪ੍ਰਾਪਤ ਰੈਸਲਰ ਲੜਕੀਆਂ ਦੇ ਸ਼ੋਸ਼ਣ ਲਈ ਪੂਰਣ ਤੌਰ ਤੇ ਜਿੰਮੇਵਾਰ ਹੈ। ਮੰਤਰੀ ਦੀਆਂ ਇਨ੍ਹਾਂ ਨਿੰਦਣਯੋਗ ਕਾਰਵਾਈਆਂ ਵਾਰੇ ਲੜਕੀਆਂ ਵਲੋਂ ਲਿਖਤੀ ਦੋਸ਼ ਲਾਉਣ ਦੇ ਬਾਵਜੂਦ ਨਾਂ ਤਾਂ ਪੁਲਿਸ ਕਾਰਵਾਈ ਕੀਤੀ ਗਈ ਅਤੇ ਨਾ ਹੀ ਕੇਂਦਰੀ ਹਕੂਮਤ ਵਲੋਂ ਇਸ ਨੂੰ ਅਹੁਦੇ ਤੋਂ ਹੀ ਹਟਾਇਆ ਗਿਆ।ਇਸ ਤੋਂ ਉਲਟ ਕੈਂਦਰੀ ਹਕੂਮਤ ਦੇ ਇਸ਼ਾਰਿਆਂ ਤੇ ਇਸ ਹੱਕੀ ਸੰਘਰਸ਼ ਨੂੰ ਕੁਚਲਣ ਲਈ ਸੰਘਰਸ਼ ਦੇ ਰਾਹ ਤੁਰੇ ਖਿਡਾਰੀਆਂ ਨੂੰ ਕਾਨੂੰਨੀ ਉਲੰਘਣਾ ਦਾ ਦੋਸ਼ ਲਾਕੇ ਉਨ੍ਹਾਂ ਨੂੰ ਭਵਿੱਖ ਦੇ ਅੰਤਰਰਾਸ਼ਟਰੀ ਮੁਕਾਬਲਿਆਂ ਅਤੇ ਇਸ ਦੀ ਤਿਆਰੀ ਲਈ ਪਰੈਕਟਿਸ ਦੇ ਅਖਾੜਿਆਂ ਤੋਂ ਵੀ ਬਾਹਰ ਕਰਨ ਦੇ ਫੁਰਮਾਨ ਕੀਤੇ ਜਾ ਰਹੇ ਹਨ।ਗਲ ਇਥੇ ਹੀ ਬਸ ਨਹੀਂ ਮਿਤੀ 3-5-22ਦੀ ਰਾਤ ਨੂੰ ਪੁਲਿਸ ਵਲੋਂ ਸ਼ਰਾਬ ਪੀਕੇ ਇਨਾਂ ਸੰਘਰਸ਼ ਸ਼ੀਲ ਖਿਡਾਰੀਆਂ ਦੇ ਸੰਘਰਸ਼ ਨੂੰ ਜਬਰ ਦੇ ਜ਼ੋਰ ਕੁਚਲਣ ਦੀ ਨੰਗੀਂ ਚਿੱਟੀ ਗੁੰਡਾਗਰਦੀ ਕੀਤੀ ਗਈ। ਕੇਂਦਰੀ ਸਰਕਾਰ ਦੇ ਇਨ੍ਹਾਂ ਅੰਤਰਰਾਸ਼ਟਰੀ ਖਿਡਾਰੀਆਂ ਨਾਲ ਕੀਤੇ ਦੁਰਵਿਹਾਰ ਤੋਂ ਇਕ ਗੱਲ ਸਾਫ਼ ਹੈ ਕਿ ਮੁਲਖ ਭਰ ਦੀਆਂ ਸਾਧਾਰਣ ਪਰਿਵਾਰਾਂ ਨਾਲ ਸਬੰਧਤ ਲੜਕੀਆਂ ਲਈ ਇਨਸਾਫ਼ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ।ਇਸ ਲਈ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਕੇਂਦਰੀ ਸਰਕਾਰ ਦੀ ਇਸ ਸ਼ੋਸ਼ਣ ਦੀ ਕਾਰਵਾਈ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਪੀੜਤ ਲੜਕੀਆਂ ਵਲੋਂ ਇਨਸਾਫ਼ ਹਾਸਿਲ ਕਰਨ ਲਈ ਜਾਰੀ ਸੰਘਰਸ਼ ਦੀ ਹਮਾਇਤ ਦਾ ਐਲਾਨ ਕਰਦਾ ਹੈ।ਇਸ ਤੋਂ ਵੀ ਅਗਾਂਹ ਇਸ ਸੰਘਰਸ਼ ਨੂੰ ਵਿਸ਼ਾਲ ਅਤੇ ਸਾਂਝਾਂ ਬਣਾ ਕੇ ਕੇਂਦਰ ਸਰਕਾਰ ਨੂੰ ਇਸ ਗੁੰਡਾਗਰਦੀ ਵਿਰੁੱਧ ਯੋਗ ਕਾਰਵਾਈ ਕਰਨ ਲਈ ਮਜਬੂਰ ਕਰਨ ਲਈ ਇਸ ਨੂੰ ਸਾਂਝਾਂ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਮਿਤੀ 11-12ਅਤੇ 13ਮਈ ਨੂੰ ਦਿਤੇ ਸੰਘਰਸ਼ ਸਦਿਆਂ ਵਿੱਚ ਸ਼ਾਮਲ ਹੋਕੇ ਇਨ੍ਹਾਂ ਨੂੰ ਸਾਂਝਾ ਬਣਾ ਕੇ ਸਰਕਾਰ ਨੂੰ ਇਨਸਾਫ ਕਰਨ ਲਈ ਮਜਬੂਰ ਕਰੇਗਾ ।
ਜਾਰੀ ਕਰਤਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ

Advertisment