Code Of Ethics

Download app

Subscribe To Print Edition

ਜੈ ਭਾਰਤ ਰਾਸ਼ਟਰ ਸੰਗਠਨ ਰਜਿਸਟਰਡ ਭਾਰਤ ਪ੍ਰਮੁੱਖ ਸੰਤ ਸੰਦੀਪ ਨਵਾਬਸ਼ਾਹ ਜੀ ਵਲੋਂ ਪਰਵਿੰਦਰ ਕੌਰ ਨੂੰ ਕੀਤਾ ਸਨਮਾਨਤ

ਅੰਮ੍ਰਿਤਸਰ 5 ਮਈ ( ਸਿਮਰਪ੍ਰੀਤ ਸਿੰਘ ) ਅੱਜ ਆਪ ਪਾਰਟੀ ਤੋਂ ਸੀਨੀਅਰ ਵਰਕਰ ਅਤੇ ਸ਼ੋਸ਼ਲ ਵਰਕਰ ਮੈਡਮ ਪਰਵਿੰਦਰ ਕੌਰ ਨੂੰ ਜੈ ਭਾਰਤ ਰਾਸ਼ਟਰ ਸੰਗਠਨ ਰਜਿਸਟਰਡ ਭਾਰਤ ਪ੍ਰਮੁੱਖ ਸੰਤ ਸੰਦੀਪ ਨਵਾਬ ਸ਼ਾਹ ਜੀ। ਮਾਂ ਸ਼ਕਤੀ ਸਰੂਪਾ ਜੀ ਵਲੋਂ ਰੂਹਾਨੀ ਦਰਬਾਰ ਖੰਡ ਵਾਲਾ ਵਿਖੇ ਭਰਭੂਰ ਅਸ਼ੀਰਵਾਦ ਪ੍ਰਾਪਤ ਕਰਨ ਦਾ ਅਵਸਰ ਮਿਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਈ ਸੰਦੀਪ ਨਵਾਬ ਸ਼ਾਹ ਜੀ ਨੇ ਦੱਸਿਆ ਕਿ ਪਰਵਿੰਦਰ ਕੌਰ ਇੱਕ ਮਿਹਨਤੀ, ਇਮਾਨਦਾਰ ਅਤੇ ਸੱਚੀ ਸੁੱਚੀ ਸ਼ੋਸ਼ਲ ਵਰਕਰ ਹੈ। ਇਸ ਭੈਣ ਨੂੰ ਪਿੱਛਲੇ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਕਿ ਸਮਾਜ ਵਿਚ ਚੰਗੀ ਸੇਧ ਦੇਣ ਵਾਲ਼ੀ ਮਹਿਲਾ ਜਿਵੇਂ ਕਿ ਕਦੀ ਨਸ਼ਾ ਛੁਡਾਊ ਕੈਂਪ, ਖੂਨ ਦਾਨ ਕੈਂਪ, ਲੋੜਵੰਦ ਬੱਚਿਆਂ ਨੂੰ ਕਾਪੀਆਂ ਕਿਤਾਬਾਂ, ਪੌਦਾ ਕਰਨ ਲੋੜਵੰਦ ਲੜਕੀਆਂ ਦੇ ਵਿਆਹ ਆਦਿ ਐਸੇ ਉਪਰਾਲੇ ਕੀਤੇ ਜਾਂਦੇ ਹਨ। ਸਮਾਜ ਵਿਚ ਅਹਿਮ ਭੂਮਿਕਾ ਨਿਭਾ ਰਹੀਆਂ ਸਾਡੀਆਂ ਐਸੀਆਂ ਭੈਣਾ ਨੂੰ ਸਨਮਾਨਿਤ ਕਰਨਾ ਸਾਡਾ ਫਰਜ਼ ਬਣਦਾ ਹੈ। ਸੋ ਅੱਜ ਸਾਡੇ ਜੈ ਭਾਰਤ ਰਾਸ਼ਟਰ ਸੰਗਠਨ ਰਜਿਸਟਰਡ ਭਾਰਤ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੋਨੂੰ ਖੰਡਵਾਲਾ, ਸਾਜਨ ਹੰਸ, ਕਰਨ ਸੰਧੂ, ਡਾ, ਰੁਪਿੰਦਰ ਸੰਧੂ, ਸੂਰਯਾ ਅੰਸ਼ , ਮਨਜੀਤ ਸਿੰਘ ਹਾਜਰ ਸਨ।

Advertisment