Code Of Ethics

Download app

Subscribe To Print Edition

ਜਗਤ ਗੁਰੂ ਬਾਬਾ ਗਰੀਬ ਦਾਸ ਜੀ , ਧੰਨ ਧੰਨ ਸੁਆਮੀ ਗੰਗਾ ਨੰਦ ਜੀ ਮਹਾਰਾਜ ਦੇ ਅਵਤਰ ਦਿਵਸ ਤੇ ਸੰਤਲੋਕ ਧਾਮ ਰੱਤੇਵਾਲ  ਵਿੱਚ ਵਿਸ਼ਾਲ ਸ਼ੋਭਾ ਯਾਤਰਾ


ਕਾਠਗੜ 05 ਮਈ (ਜਤਿੰਦਰਪਾਲ ਸਿੰਘ ਕਲੇਰ )- ਸੰਤਲੋਕ ਧਾਮ ਰੱਤੇਵਾਲ  ਜੋ ਗੰਗਾ ਭੂਰੀ ਧਾਮ ਨਾਲ ਮਸ਼ਹੂਰ ਹੈ ਅਤੇ ਉਥੇ ਭੂਰੀਵਾਲੇ ਸੰਤ ਬ੍ਰਹਮਲੀਨ ਜਗਤ ਗੁਰੂ  ਬਾਬਾ ਗਰੀਬ ਦਾਸ ਜੀ ਮਹਾਰਾਜ ਅਤੇ ਧੰਨ ਧੰਨ ਸੁਆਮੀ ਗੰਗਾ ਨੰਦ ਜੀ ਮਹਾਰਾਜ  ਦਾ ਸਲਾਨਾ ਅਵਤਾਰ ਦਿਵਸ ਗੱਦੀ ਨਸ਼ੀਨ ਸੁਆਮੀ ਕ੍ਰਿਸ਼ਨਾ ਨੰਦ ਜੀ ਮਹਾਰਾਜ ਦੀ ਅਗੁਵਾਈ ਵਿੱਚ  ਮੁੱਖ ਪ੍ਰਬੰਧ ਵਾਸਦੇਵ ਭੂੰਬਲਾ ਸਰਪੰਚ ਦੇ ਸਹਿਯੋਗ ਨਾਲ ਸਮੂਹ ਸੰਗਤ ਵੱਲੋਂ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ  ਮੌਕੇ ਤਿੰਨ ਮਈ ਨੂੰ ਗਰੀਬ ਦਾਸ ਜੀ ਦੀ ਬਾਣੀ ਦਾ ਪਾਠ ਰੱਖਿਆ ਗਿਆ ਜੋ ਕੱਲ ਪੰਜ ਮਈ ਉਸ ਦਾ ਭੋਗ ਪਾਇਆ ਜਾਵੇਗਾ ਉਸ ਦੇ ਉਪਰੰਤ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਜਿਸ ਵਿੱਚ ਸੁੰਦਰ ਪਾਲਕੀ ਸਾਹਿਬ  ਸਜਾਈ ਜਾਵੇਗੀ ਤੇ ਪਿੱਛੇ ਪਿੱਛੇ ਸੰਗਤ ਜਾਪ ਕਰਦੀ ਚੱਲੇਗੀ।  ਸੰਗਤਾ ਦੇ ਵੱਲੋਂ  ਚਾਹ ਪਕੋੜਿਆ ਤੇ ਲੱਸੀ , ਕੋਲਡ , ਕੁਲਫੀਆ ਆਦਿ  ਸੰਗਤਾ ਦੇ ਲਈ ਸਟਾਲ ਲਗਾਏ ਜਾਣਗੇ। ਇਹ ਸ਼ੋਭਾ ਯਾਤਾਰ  ਰੱਤੇਵਾਲ  ਤੋ ਸ਼ੁਰੂ ਹੋ ਕੇ ਨੀਲੇਵਾੜਾ, ਰੱਤੇਵਾਲ  , ਪੁਰਾਣਾ ਰੱਤੇਵਾਲ , ਜੱਟਮਾਜਾਰੀ  ਤੋ ਹੁੰਦਾ ਹੋਇਆ  ਵਾਪਸ ਬਾਦ ਵਾਪਸ ਸੰਤਲੋਕ ਧਾਮ ਸਮਾਪਤ ਕੀਤਾ  ਗਿਆ। 25 ਧਾਮਾ ਦੇ ਸੰਤ ਸ਼ਾਮਿਲ ਰਹਿਣਗੇ। ਜਿਸ ਵਿੱ ਸੁਆਮੀ ਕ੍ਰਿਸ਼ਨਾ ਨੰਦ ਜੀ ਦੇ ਨਾਲ ਰਾਸ਼ਟਰੀ  ਸੰਤ ਮਹਾਮੰਡਲੇਸ਼ਵਰ ਬਾਬਾ ਬਲਵਿੰਦਰ ਸਿੰਘ ਜੀ, ਸੰਤ ਦੀਵਾਨਾ ਨੰਦ ਦਿੱਲੀ ਧਾਂ, ਸੰਕ ਪ੍ਰਕਾਸ਼ ਨੰਦ , ਸੰਤ ਨਿਰਮਲਾ ਨੰਦ , ਸੁਆਮੀ ਰਾਮ ਤੀਰਥ ਜੀ, ਸੰਤ ਮੁਨੀ ਜੀ ਸ਼ਾਮਲ ਹੋਏ। ਇਸ ਮੌਕੇ ਵਾਸਦੇਵ ਸਰਪੰਚ., ਪ੍ਰੇਨ ਨਾਥ ਸਰਪੰਚ,  ਸੁਖਦੇਵ, ਮਨੋਹਰ ਲਾਲ, ਲਲਿਤ ਲਾਲੀ,ਮੁਨੀਸ਼ ਕੁਮਾਰ ਆਦਿ ਮੌਜੂਦ ਰਹੇ।

Leave a Comment

Advertisment

You May Like This