Code Of Ethics

Download app

Subscribe To Print Edition

ਲਾਈਫ ਕੇਅਰ ਐਜੂਕੇਸ਼ਨ ਵੈਲਫ਼ੇਅਰ ਸੋਸਾਇਟੀ ਨੇ ਮੈਡਮ ਪਰਵਿੰਦਰ ਕੌਰ ਨੂੰ ਕੀਤਾ ਸਨਮਾਨਤ

ਅੰਮ੍ਰਿਤਸਰ 2 ਮਈ ( ਸਿਮਰਪ੍ਰੀਤ ਸਿੰਘ) ਲਾਈਫ ਕੇਅਰ ਐਜੂਕੇਸ਼ਨ ਵੈਲਫ਼ੇਅਰ ਸੋਸਾਇਟੀ ਵਲੋਂ ਆਪ ਪਾਰਟੀ ਦੇ ਸੀਨੀਅਰ ਵਰਕਰ ਅਤੇ ਸ਼ੋਸ਼ਲ ਵਰਕਰ ਮੈਡਮ ਪਰਵਿੰਦਰ ਕੌਰ ਨੂੰ ਪੰਜਾਬੀ ਸਟਾਰ ਅਵਾਰਡ ਵਲੋਂ ਪ੍ਰੋਡਿਊਸਰ ਅਤੇ ਡਾਇਰੈਕਟਰ ਵਿਜੇ ਸਿੰਘ ਮੱਟੂ ਅਤੇ ਪੀਟੀ ,ਆਰ, ਸੀ ਸ਼ਰਮਾ ਅਤੇ ਉਨ੍ਹਾਂ ਦੀ ਸਾਰੀ ਟੀਮ ਵੱਲੋਂ ਪੰਜਾਬੀ ਸਟਾਰ ਐਵਾਰਡ ਸ਼ੋ ਕਰਵਾਇਆ ਗਿਆ। ਇਹ ਐਵਾਰਡ ਸ਼ੋ ਬਟਾਲਾ ਦੇ ਪ੍ਰਸਿੱਧ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਵਿੱਚ ਵੱਡੇ ਪੱਧਰ ਤੇ ਹੋਇਆ।ਜਿਸ ਵਿਚ ਪੰਜਾਬ ਦੀਆਂ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ। ਇਹ ਐਵਾਰਡ ਪੰਜਾਬ ਵਿੱਚ ਵੱਖ ਵੱਖ ਜਿਲ੍ਹਿਆਂ ਵਿੱਚ ਸਰਵੇ ਕਰਕੇ ਜੋ ਸਮਾਜ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ ਉਨ੍ਹਾਂ ਕੁੱਝ ਖ਼ਾਸ ਲੋਕਾਂ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਐਵਾਰਡਾਂ ਵਿਚੋਂ ਇਕ ਐਵਾਰਡ ਪ੍ਰਸਿੱਧ ਸੋਸ਼ਲ ਵਰਕਰ ਦੇ ਤੌਰ ਤੇ ਅੰਮ੍ਰਿਤਸਰ ਪੱਛਮੀਂ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਸੀਨੀਅਰ ਵਰਕਰ ਅਤੇ ਸ਼ੋਸ਼ਲ ਵਰਕਰ ਮੈਡਮ ਪਰਵਿੰਦਰ ਕੌਰ ਨੂੰ ਮਿਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਲਾਈਫ ਕੇਅਰ ਵੈਲਫੇਅਰ ਐਜੂਕੇਸ਼ਨ ਸੋਸਾਇਟੀ ਦੇ ਚੇਅਰਮੈਨ ਦੀਪਕ ਸੂਰੀ ਨੇ ਦੱਸਿਆ ਕਿ ਅੰਮ੍ਰਿਤਸਰ ਵਾਸਤੇ ਇਕ ਮਾਣ ਵਾਲੀ ਗੱਲ ਹੈ ਕਿ ਸਾਡੇ ਅੰਮ੍ਰਿਤਸਰ ਦੀ ਰਹਿਣ ਵਾਲੀ ਪਰਵਿੰਦਰ ਕੌਰ ਨੇ ਇਹ ਅਵਾਰਡ ਆਪਣੀ ਮਿਹਨਤ ਸਦਕਾ ਹਾਸਲ ਕਰਕੇ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਵਾਸੀਆਂ ਦਾ ਮਾਣ ਵਧਾਇਆ ਹੈ। ਜਿਸ ਕਾਰਨ ਅੱਜ ਲਾਈਫ ਕੇਅਰ ਵੈਲਫੇਅਰ ਐਜੂਕੇਸ਼ਨ ਸੋਸਾਇਟੀ ਦੇ ਮੈਂਬਰਾਂ ਵਲੋਂ ਅੱਜ ਆਮ ਪਾਰਟੀ ਦੇ ਸੀਨੀਅਰ ਵਰਕਰ ਅਤੇ ਸੋਸ਼ਲ ਵਰਕਰ ਮੈਡਮ ਪਰਮਿੰਦਰ ਕੌਰ ਨੂੰ ਪਿਆਰ ਭਰੀ ਭੇਟਾ ਦੇ ਕੇ ਸਨਮਾਨਤ ਕੀਤਾ ਜਾ ਰਿਹਾ ਹੈ ਅਤੇ ਪਰਵਿੰਦਰ ਕੌਰ ਨੇ ਐਵਾਰਡ ਹਾਸਲ ਕਰਕੇ ਸਮੂਹ ਮਹਿਲਾਵਾਂ ਦਾ ਮਾਣ ਵਧਾਇਆ ਹੈ।ਇਸ ਮੌਕੇ ਸੋਸਾਇਟੀ ਦੇ ਚੇਅਰਮੈਨ ਦੀਪਕ ਸੂਰੀ, ਰਵੀ ਪ੍ਰਕਾਸ਼, ਨਿਸ਼ਾਨ ਸਿੰਘ, ਡਾ ਕੁਵਰ ਵਿਸ਼ਾਲ, ਡਾ ਪਵਨ, ਐਸ ਕੇ ਬਿੰਦਰਾ, ਮਨਦੀਪ ਸਿੰਘ (ਮੈਨੇਜਰ ਸਾਡਾ ਪਿੰਡ) ਹਰਜਿੰਦਰ ਸਿੰਘ ਅਟਾਰੀ, ਕਸ਼ਮੀਰ ਸਿੰਘ ਸਹੋਤਾ ਜੀ ਸੋਸਾਇਟੀ ਪ੍ਰਧਾਨ, ਮੈਡਮ ਨੀਲਮ, ਮੈਡਮ ਸ਼ੁਸ਼ਮਾ, ਸੋਨੂੰ ਖੰਡ ਵਾਲਾ ਆਦਿ ਹਾਜਰ ਸਨ।

Advertisment