Code Of Ethics

Download app

Subscribe To Print Edition

ਗੁਰੂਦੁਆਰਾ ਮਣੀਕਰਣ ਸਾਹਿਬ ਹਿਮਾਚਲ ਪ੍ਰਦੇਸ਼ ਵਿਖੇ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਨੂੰ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ

 


ਮਣੀਕਰਣ /ਕੂੱਲੁ (ਜਤਿੰਦਰ ਪਾਲ ਸਿੰਘ ਕਲੇਰ )
ਗੁਰੂਦੁਆਰਾ ਸਾਹਿਬ ਮਣੀਕਰਣ ਹਿਮਾਚਲ ਪ੍ਰਦੇਸ਼ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਦੇ ਸੰਬੰਧ ਵਿੱਚ ਮਹਾਨ ਸਲਾਨਾ ਸਮਾਗਮ 29 ਅਪ੍ਰੈਲ 2023 ਦਿਨ ਸ਼ਨੀਵਾਰ ਤੋਂ 6 ਮਈ 2023 ਦਿਨ ਸ਼ਨੀਵਾਰ ਤੱਕ ਪ੍ਰੇਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਅਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਮਣੀਕਰਣ ਸਹਿਬ ਦੇ ਗੱਦੀਨਸ਼ੀਨ ਮਹਾਪੁਰਸ਼ਾਂ ਨੇ ਦੱਸਿਆ ਕਿ
ਸਾਲ 1940 ਵਿੱਚ ਸੰਤ ਬਾਬਾ ਨਰਾਇਣ ਹਰੀ ਜੀ ਨੇ ਇਸ ਪਵਿੱਤਰ ਅਸਥਾਨ ਦੀ ਖੋਜ ਕੀਤੀ,ਪ੍ਰਭੂ ਦਰਸ਼ਨ ਕਰਨ ਅਤੇ ਆਸ਼ੀਰਵਾਦ ਲੈਣ ਤੋਂ ਬਾਅਦ ਇਸ ਅਸਥਾਨ ਦੀ ਸਾਫ-ਸਫਾਈ ਕਰ ਉਸਾਰੀ ਆਰੰਭ ਕੀਤੀ ਅਤੇ ਸਾਰੇ ਧਰਮਾਂ ਲਈ 24 ਘੰਟੇ ਚਾਹ,ਲੰਗਰ,ਡਾਕਟਰੀ ਸਹਾਇਤਾ ਅਤੇ ਰਹਿਣ ਦਾ ਮੁਫਤ ਪ੍ਰਬੰਧ ਕੀਤਾ, ਜੋ ਕਿ ਅੱਜ ਵੀ ਨਿਰੰਤਰ ਚੱਲ ਰਿਹਾ ਹੈ।
ਇਸ ਸੰਬੰਧ ਵਿੱਚ ਗੁਰੂਦੁਆਰਾ ਸਾਹਿਬ ਵਿੱਖੇ ਮਿਤੀ:29 ਅਪ੍ਰੈਲ 2023 ਦਿਨ ਸ਼ਨੀਵਾਰ ਨੂੰ ਨਿਰੰਤਰ ਚਲੀ ਆ ਰਹੀ ਲੜੀ ਅਨੁਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੀ ਸਾਪਤਾਹਿਕ ਪਾਠ ਦਾ ਆਰੰਭ ਹੋਵੇਗਾ ਜਿਸ ਦਾ ਭੋਗ 05 ਫਰਵਰੀ 2023 ਦਿਨ ਸ਼ੁਕਰਵਾਰ ਨੂੰ ਪਵੇਗਾ
02 ਮਈ 2023 ਦਿਨ ਮੰਗਲਵਾਰ ਨੂੰ ਅੰਗੀਠਾ ਸਾਹਿਬ ਵਿੱਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦਾ ਆਰੰਭ ਹੋਵੇਗਾ ਅਤੇ 04 ਮਈ 2023 ਦਿਨ ਸ਼ੁਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ
ਭੋਗ ਉਪਰੰਤ ਕੀਰਤਨੀ ਜੱਥਾ ,ਕਥਾ ਵਾਚਕ ਅਤੇ ਕਵੀ ਆਈ ਹੋਈ ਸੰਗਤ ਨੂੰ ਨਿਹਾਲ ਕਰਨਗੇI
ਗੁਰੂ ਦਾ ਲੰਗਰ ਅਤੁੱਟ ਵਰਤੇਗਾ
ਰੈਣ ਸਬਾਈ ਕੀਰਤਨ 05 ਮਈ 2023 ਦਿਨ ਸ਼ੁਕਰਵਾਰ ਨੂੰ ਹੋਵੇਗਾ
ਪਰਿਵਾਰ ਸਮੇਤ ਹਾਜ਼ਰੀਆਂ ਭਰ ਕੇ ਮਹਾਰਾਜ ਦੀਆਂ ਖੁਸ਼ੀਆਂ ਅਤੇ ਆਸ਼ੀਰਵਾਦ ਪ੍ਰਾਪਤ ਕਰੋ ਜੀI

Leave a Comment

Advertisment

You May Like This