ਕਾਠਗੜ੍ਹ 28 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ ) ਅੱਜ ਥਾਣਾ ਕਾਠਗੜ੍ਹ ਵਿਖੇ ਡੀ ਐਸ ਪੀ ਬਲਾਚੌਰ ਦਵਿੰਦਰ ਸਿੰਘ ਨੇ ਵੱਖ ਵੱਖ ਪਿੰਡਾਂ ਤੌ ਗੁਰਦੁਆਰਿਆਂ ਦੇ ਗ੍ਰੰਥੀਆਂ ਪ੍ਰਬੰਧਕ ਕਮੇਟੀਆਂ ਅਤੇ ਇਲਾਕੇ ਦੇ ਮੌਹਤਵਰਾ ਨਾਲ ਇੱਕ ਵਿਸ਼ੇਸ਼ ਤੌਰ ਤੇ ਮੀਟਿੰਗ ਕੀਤੀ ਗਈ ਇਸ ਮੌਕੇ ਡੀ ਐਸ ਪੀ ਬਲਾਚੌਰ ਨੇ ਇੱਕਠੇ ਹੋਏ ਲੋਕਾਂ ਨੂੰ ਅਪੀਲ ਕੀਤੀ ਉਹ ਆਪਣੇ ਧਾਰਮਿਕ ਸਥਾਨਾਂ ਵਿਸ਼ੇਸ਼ ਤੌਰ ਤੇ ਗੁਰਦੁਆਰਾ ਸਾਹਿਬਾਨ ਦੀ ਵਿਸ਼ੇਸ਼ ਤੌਰ ਤੇ ਨਿਗਰਾਨੀ ਰੱਖਣ ਤਾ ਕਿ ਜਿਵੇ ਮੌਰਿਡਾ ਸ਼ਹਿਰ ਵਰਗੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਅਮਨ ਨੂੰ ਲਾਬੂ ਲਾਉਣ ਲਈ ਕੋਈ ਵੀ ਸ਼ਰਾਰਤੀ ਅਨਸਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਸਕਦਾ ਹੈ ਇਸ ਤੋਂ ਸੁਚੇਤ ਰਹਿਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਮੰਦਰਾਂ ਦੇ ਪ੍ਰਬੰਧ ਨੂੰ ਵਿਸ਼ੇਸ਼ ਤੌਰ ਤੇ ਕਮੇਟੀਆਂ ਨੂੰ ਪਹਿਰਾ ਰੱਖਣਾ ਚਾਹੀਦਾ ਹੈ ਉਨ੍ਹਾਂ ਨੇ ਕਿਹਾ ਕਰ ਜੇ ਕੋਈ ਅਣਜਾਣ ਵਿਅਕਤੀ ਧਾਰਮਿਕ ਸਥਾਨਾਂ ਦੇ ਨੇੜੇ ਘੁੰਮਦਾ ਦਿੱਖੇ ਉਸ ਦੀ ਸੂਚਨਾ ਪੁਲਸ ਨੂੰ ਦੇਣੀ ਚਾਹੀਦੀ ਹੈ ਇਸ ਮੌਕੇ ਐੱਸ ਐੱਚ ਓ ਥਾਣਾ ਕਾਠਗੜ੍ਹ ਇੰਸਪੈਕਟਰ ਪਰਮਿੰਦਰ ਸਿੰਘ ਰਾਏ ਅਤੇ ਏ ਐਸ ਆਈ ਜਸਵਿੰਦਰ ਸਿੰਘ ਸਮੇਤ ਗਿਆਨੀ ਮੌਹਣ ਸਿੰਘ ਬਾਬਾ ਬੁੱਧ ਸਿੰਘ ਜਸਵੀਰ ਸਿੰਘ ਸਾਬਕਾ ਸਰਪੰਚ ਜੀਉ ਵਾਲ ਬਾਬਾ ਲਖਵਿੰਦਰ ਸਿੰਘ ਕਾਠਗੜ੍ਹ ਸੁੱਖਵਿੰਦਰ ਸਿੰਘ ਬਾਜਵਾ ਸਮੇਤ ਇਲਾਕੇ ਭਰ ਪਿੰਡਾਂ ਦੇ ਗੁਰਦੁਆਰਿਆਂ ਦੇ ਗ੍ਰੰਥੀ ਅਤੇ ਮੌਹਤਵਾਰ ਸਨ






















