Code Of Ethics

Download app

Subscribe To Print Edition

ਕਾਰ ਅਤੇ ਮੌਟਰ ਸਾਈਕਲ ਦੀ ਭਿਆਨਕ ਟੱਕਰ ਵਿੱਚ 2 ਜਖਮੀ


ਕਾਠਗੜ੍ਹ 21 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ ) ਰੌਪੜ ਬਲਾਚੌਰ ਰਾਜ ਮਾਰਗ ਤੇ ਸਥਿਤ ਨੇੜੇ ਪਿੰਡ ਸੁੱਧਾਮਾਜਰਾ ਕੌਲ ਸਥਿਰ ਸਾਹਿਬ ਢਾਬੇ ਨੇੜੇ ਇੱਕ ਕਾਰ ਅਤੇ ਮੌਟਰ ਸਾਈਕਲ ਦੀ ਭਿਆਨਕ ਟੱਕਰ ਵਿੱਚ ਇੱਕ ਔਰਤ ਅਤੇ ਇੱਕ ਵਿਅਕਤੀ ਜਖਮੀ ਹੌਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਸਵਿਵਟ ਕਾਰ ਜਿਸ ਨੰਬਰ ਐਚ ਆਰ 75ਸੀ 1811 ਜੌ ਕੀ ਬਲਾਚੌਰ ਤੌ ਰੌਪੜ ਵੱਲ ਨੂੰ ਜਾ ਰਹੀ ਸੀ ਜਦੌ ਇਹ ਉਪਰੋਕਤ ਸਥਾਨ ਤੇ ਪਹੁੰਚੀ ਤਾ ਅੱਗੇ ਜਾ ਰਿਹਾ ਮੌਟਰ ਸਾਈਕਲ ਜਿਸ ਮਾਰਕਾ ਹੀਰੌ ਡੀਲੈਕਸ ਪੀ ਬੀ 32 ਐਨ 4950 ਜਿਸ ਨੂੰ ਕੁਲਵਿੰਦਰ ਸਿੰਘ ਪੁੱਤਰ ਚਮਨ ਲਾਲ ਪਿੰਡ ਪਨਿਆਲੀ ਰਾਮਗੜ੍ਹ ਥਾਣਾ ਕਾਠਗੜ੍ਹ ਚਲਾ ਰਿਹਾ ਸੀ ਅਤੇ ਮਗਰ ਉਸ ਦੀ ਪਤਨੀ
ਗੁਰਦੀਪ ਕੌਰ ਬੈਠੀ ਅਤੇ ਇਹ ਬਲਾਚੌਰ ਤੌ ਦਵਾਈ ਲੈ ਕੇ ਆਪਣੇ ਪਿੰਡ ਵਾਪਸ ਜਾ ਰਹੇ ਸਨ ਜਦੌ ਇਹ ਉਪਰੋਕਤ ਸਥਾਨ ਤੇ ਪਹੁੰਚੇ ਤਾ ਪਿਛੇ ਤੌ ਆ ਰਹੀ ਕਾਰ ਨੇ ਇਸ ਨੂੰ ਟੱਕਰ ਮਾਰ ਦਿੱਤੀ ਸੀ ਜਿਸ ਨਾਲ ਇਹ ਦੌਵੌ ਪਤੀ ਪਤਨੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੌ ਅਤੇ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਹਨਾਂ ਜਖਮੀਆਂ ਨੂੰ ਕਾਰ ਵਾਲੀਆਂ ਨੇ ਹੀ ਚੁੱਕ ਰੌਪੜ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਪਤੀ ਦੀ ਹਾਲਤ ਜਿਆਦਾ ਗੰਭੀਰ ਹੌਣ ਕਰਕੇ ਪੀ ਜੀ ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਅਤੇ ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਕਾਠਗੜ੍ਹ ਤੌ ਐੱਸ ਆਈ ਪੂਰਨ ਸਿੰਘ ਪੁਲੀਸ ਪਾਰਟੀ ਨਾਲ ਮੌਕੇ ਤੇ ਪਹੁੰਚ ਗਏ ਅਤੇ ਵਾਹਨਾਂ ਨੂੰ ਕਬਜੇ ਵਿੱਚ ਲੈ ਕੇ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

Advertisment