Code Of Ethics

Download app

Subscribe To Print Edition

ਸਰਕਾਰੀ ਦਫਤਰਾਂ ਦੇ ਸਮੇਂ “ਚ ਤਬਦੀਲੀ ਦਾ ਫੈਸਲਾ ਸ਼ਲਾਘਾਯੋਗ ਉਪਰਾਲਾ ਵਿਧਾਇਕ ਸੰਤੋਸ਼ ਕਟਾਰੀਆ

ਸਰਕਾਰੀ ਦਫਤਰਾਂ ਦੇ ਸਮੇਂ “ਚ ਤਬਦੀਲੀ ਦਾ ਫੈਸਲਾ ਸ਼ਲਾਘਾਯੋਗ ਉਪਰਾਲਾ……………. ਵਿਧਾਇਕ ਸੰਤੋਸ਼ ਕਟਾਰੀਆ

ਬਲਾਚੌਰ ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )

ਸਰਕਾਰੀ ਦਫਤਰਾ ਦਾ ਸਮ੍ਹਾਂ ਗਰਮੀ ਦੇ ਇਸ ਮੌਸਮ ਵਿੱਚ 2 ਮਈ ਤੋਂ ਤਬਦੀਲ ਕਰਕੇ ਜੋ ਸਵੇਰੇ 7:30 ਵਜੇਂ ਖੁੱਲਣ ਅਤੇ 2 ਵਜੇਂ ਬੰਦ ਕੀਤੇ ਜਾਣ ਦੇ ਫੁਰਮਾਨ ਨਾਲ ਬਿਜਲੀ ਦੀ ਬੱਚਤ ਦੇ ਇਸ ਨਿਵੇਕਲੇ ਫਾਰਮੂਲੇ ਨਾਲ ਜਿੱਥੇ ਬਿਜਲੀ ਦੀ ਬੱਚਤ ਹੋਵੇਗੀ ਉਥੇ ਹੀ ਲੋਕਾਂ ਨੂੰ ਵੀ ਗਰਮੀ ਤੋਂ ਰਾਹਤ ਮਿਲੇਗੀ । ਇਹਨਾਂ ਵਿਚਕਾਰਾ ਦਾ ਪ੍ਰਗਟਾਵਾ ਪੱਤਰਕਾਰ ਨਾਲ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਵਲੋਂ ਕੀਤਾ ਗਿਆ ।
ਵਿਧਾਇਕਾ ਕਟਾਰੀਆ ਨੇ ਅੱਗੇ ਆਖਿਆ ਕਿ ਆਮ ਆਦਮੀ ਪਾਰਟੀ ਦਾ ਮੁੱਖ ੲੈਜੰਡਾ ਹੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਹੈ ਅਤੇ ਪੰਜਾਬ ਨੂੰ ਖੁਸ਼ਹਾਲੀ ਵੱਲ ਤੋਰਨਾ ਹੈ। ਉਹਨਾ ਆਖਿਆ ਕਿ ਇਸ ਗੱਲ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ ਕਿ ਗਰਮੀ ਦੇ ਵੱਧਣ ਨਾਲ ਬਿਜਲੀ ਦੀ ਖਪਤ ਵਿੱਚ ਵੀ ਵਾਧਾ ਹੁੰਦਾ ਹੈ । ਅਜਿਹੇ ਹਾਲਤਾ ਨਾਲ ਨਜਿੱਠਣ ਲਈ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਉਣ ਲਈ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਵਚਨਵੱਧਤਾ ਨੂੰ ਪੂਰਾ ਕੀਤੇ ਜਾਣ ਲਈ ਲੋਕ ਹਿਤੈਸੀ ਭਗਵੰਤ ਸਿੰਘ ਮਾਨ ਵਲੋਂ ਸਰਕਾਰੀ ਦਫਤਰਾ ਦਾ ਸਮ੍ਹਾਂ ਤਬਦੀਲ ਕਰਕੇ ਸਵੇਰੇ ਸਾਢੇ ਸੱਤ ਵਜੇ ਖੁੱਲਣ ਅਤੇ 2 ਵਜੇਂ ਬੰਦ ਕੀਤੇ ਜਾਣ ਦਾ ਜੋ ਫੈਸਲਾ ਲਿਆ ਹੈ ਨਾਲ ਲੋਕਾਂ ਨੂੰ ਜਿੱਥੇ ਸਰਕਾਰੀ ਦਫਤਰਾ ਵਿੱਚ ਆਪਣੇ ਕੰਮ ਕਾਰ ਕਰਾਉਣ ਲਈ ਕੜਦੀ ਧੁੱਪ ਵਿੱਚ ਆਉਣ ਜਾਣ ਤੋਂ ਰਾਹਤ ਮਿਲੇਗੀ ਉਥੇ ਹੀ ਸਰਕਾਰੀ ਦਫਤਰਾ ਦੇ 2 ਵਜੇਂ ਬੰਦ ਹੋਣ ਕਾਰਨ ਬਿਜਲੀ ਖਪਤ ਦੀ ਵੀ ਵੱਡੀ ਬੱਚਤ ਹੋਵੇਗੀ ਕਿਉਂਕਿ ਦਫਤਰਾ ਵਿੱਚ ਵੱਡੀ ਗਿਣਤੀ ਵਿੱਚ ਪੱਖੇ , ਕੂਲਰ ਅਤੇ ਏਸੀ ਚੱਲਦੇ ਹੋਣ ਕਾਰਨ ਗਰਮੀ ਦੇ ਮੌਸਮ ਵਿੱਚ ਬਿਜਲੀ ਖਪਤ ਵੱਧ ਜਾਂਦੀ ਹੈ ਅਤੇ ਹੁਣ ਦਫਤਰ 2 ਵਜੇਂ ਬੰਦ ਹੋਣ ਕਾਰਨ ਇਹ ਖਪਤ ਨਹੀ ਹੋਵੇਗੀ , ਜਦ ਕਿ ਲੋਕਾਂ ਦੇ ਕੰਮ ਕਾਜ ਆਮ ਦਿਨਾਂ ਵਾਂਗੂ ਹੀ ਬਦਸਤੂਰ ਜਾਰੀ ਰਹਿਣਗੇ ।ਉਹਨਾਂ ਆਖਿਆ ਕਿ ਇਹ ਫੈਸਲਾ ਮੁਲਾਜਮ ਵਰਗ ਲਈ ਵੀ ਗਰਮੀ ਦੇ ਇਸ ਮੌਸਮ ਵਿੱਚ ਕਿਸੇ ਵਰਦਾਨ ਤੋਂ ਘੱਟ ਨਹੀ ਹੋਵੇਗਾ ਕਿਉਕਿ ਦਿਨ ਪ੍ਰਤੀ ਦਿਨ ਗਰਮੀ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ ਅਤੇ ਇਸ ਆਲਮੀਂ ਤਪਸ਼ ਵਿੱਚ ਮੁਲਾਜਮ ਵੀ ਸਮੇਂ ਦਫਤਰ ਬੰਦ ਹੋਣ ਕਾਰਨ ਸਮੇਂ ਸਿਰ ਆਪਣੇ ਘਰ ਜਾ ਕੇ ਗਰਮੀ ਤੋਂ ਆਪਣਾ ਬਚਾਅ ਕਰ ਸਕਣਗੇ ।
ਅਖੀਰ ਵਿੱਚ ਆਪ ਦੇ ਜ਼ਿਲਾ ਮੀਡੀਆ ਇੰਚਾਰਜ ਚੰਦਰ ਮੋਹਨ ਜੇਡੀ ਨੇ ਲੋਕਾਂ ਨੂੰ ਅਪੀਲ ਕਰਦਿਆ ਆਖਿਆ ਕਿ ਸਰਕਾਰ ਦੀਆਂ ਕੋਸ਼ਿਸਾ ਵੀ ਉਦੋਂ ਹੀ ਪੂਰੀ ਤਰ੍ਹਾਂ ਸਫਲ ਹੋ ਸਕਦੀਆ ਹਨ ਜਦੋਂ ਆਮ ਲੋਕ ਵੀ ਇੰਝ ਹੀ ਬਿਜਲੀ ਬਚਾਉਣ ਲਈ ਅੱਗੇ ਆਉਣ । ਇਸ ਲਈ ਸਾਨੂੰ ਸਾਰਿਆ ਨੂੰ ਵੀ ਬਿਜਲੀ ਦੀ ਬੱਚਤ ਵਿੱਚ ਕਰਨ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਇਸ ਦੀ ਫਜੂਲ ਵਰਤੋਂ ਬੰਦ ਕਰਨੀ ਚਾਹੀਦੀ ਹੈ।

ਫੋਟੋ : ਵਿਧਾਇਕ ਸੰਤੋਸ਼ ਕਟਾਰੀਆ ।

Advertisment