Code Of Ethics

Download app

Subscribe To Print Edition

ਫਾਇਰ ਬ੍ਰਿਗੇਡ ਵਿਖੇ “ਖੇਲੋ ਇੰਡੀਆ” ਤਹਿਤ ਸਮਾਗਮ

ਬਟਾਲਾ, 21 ਅਪ੍ਰੈਲ (   ਬਿਊਰੋ  ) ਸਥਾਨਿਕ ਫਾਇਰ ਬ੍ਰਿਗੇਡ ਵਲੋ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਆਦੇਸ਼ਾ ਅਨੁਸਾਰ ਨੈਸ਼ਨਲ ਫਾਇਰ ਸਰਵਿਸ ਸਪਤਾਹ “ਰਾਸ਼ਟਰੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਅੱਗ ਸੁਰੱਖਿਆ” ਤਹਿਤ ਸ਼ਹਿਰ ਦੇ ਸਕੂਲਾਂ, ਕਾਲਜਾਂ, ਹਸਪਤਾਲਾਂ ਪੋਸਟਰਾਂ ਤੇ ਰੋਡ ਸ਼ੋ ਰਾਹੀ ਨਾਗਰਿਕਾਂ ਨੂੰ ਜਾਗਰੂਕ ਕੀਤਾ ਗਿਆ। ਸਪਤਾਹ ਦੇ ਸਮਾਪਤੀ ਮੌਕੇ ਸਥਾਨਿਕ ਫਾਇਰ ਬ੍ਰਿਗੇਡ ਵਲੋਂ ਖੇਲੋ ਇੰਡੀਆਂ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਟੇਸ਼ਨ ਇੰਚਾਰਜ ਸੁਰਿੰਦਰ ਸਿੰਘ ਢਿਲੋਂ, ਅਫ਼ਸਰ ਫਾਇਰ ਅਫ਼ਸਰ ਨੀਰਜ਼ ਸ਼ਰਮਾਂ ਤੇ ਓਂਕਾਰ ਸਿੰਘ ਪੋਸਟ ਵਾਰਡਨ ਹਰਬਖਸ਼ ਸਿੰਘ, ਹਰਪਰੀਤ ਸਿੰਘ ਸਮੇਤ ਸਾਰੇ ਸਟਾਫ ਨੇ ਹਿੱਸਾ ਲਿਆ। 

ਇਸ ਮੌਕੇ ਸਟੇਸ਼ਨ ਇੰਚਾਰਜ ਸੁਰਿੰਦਰ ਸਿੰਘ ਢਿਲੋਂ ਨੇ ਕਿਹਾ ਕਿ ਹਰੇਕ ਫਾਇਰ ਫਾਈਟਰ ਨੂੰ ਖੇਡਾਂ ਵਿਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਜਿਸ ਨਾਲ ਸਰੀਰ ਤੰਦਰੁਸਤ ਤੇ ਚੁਸਤ ਦਰੁਸਤ ਰਹਿੰਦਾ ਹੈ ਜਿਸ ਨਾਲ ਕਿਸੇ ਵੀ ਅਗਜ਼ਨੀ ਘਟਨਾ ਮੌਕੇ ਪੂਰੀ ਤਾਕਤ ਤੇ ਹਿੰਮਤ ਨਾਲ ਉਸ ਤੇ ਕਾਬੂ ਕੀਤਾ ਜਾ ਸਕੇ। ਉਹਨਾਂ ਵਲੋ ਹਰੇਕ ਸਟਾਫ ਦੀ ਬਣਦੀ ਜਿੰਮੇਦਾਰੀ, ਡਿਊਟੀ ਨਿਭਾਉਣ ਲਈ ਪ੍ਰੇਰਿਤ ਕੀਤਾ ਤੇ ਫਾਇਰ ਟੈਂਡਰ ਦੀ ਰੋਜ਼ਾਨਾ ਦੀ ਜਾਂਚ ਸੰਬਧੀ ਦੱਸਿਆ । ਅੱਗੇ ਉਹਨਾਂ ਦੱਸਿਆ ਕਿ ਵੱਧ ਰਹੀ ਗਰਮੀ ਜਾਂ ਕਿਸੇ ਅਣਗਿਹਲੀ ਕਾਰਣ ਅੱਗ ਲੱਗਣ ਦੀਆਂ ਘਟਨਾਵਾਂ ਵੱਧ ਸਕਦੀਆਂ ਹਨ ਇਹਨਾਂ ਨਾਲ ਨਿਜੱਠਣ ਲਈ ਫਾਇਰ ਬ੍ਰਿਗੇਡ ਬਟਾਲਾ ਪੂਰੀ ਤਰਾਂ ਤਿਆਰ ਹੈ ।

ਖੇਲੋ ਇੰਡੀਆ” ਤਹਿਤ ਪਹਿਲਾਂ ਪੀਟੀ ਪਰੇਡ ਕਰਨ ਉਪਰੰਤ ਸਟਾਫ ਦੀਆਂ ਦੋ ਟੀਮਾਂ ਬਣਾ ਕੇ ਫਾਇਰ ਫਾਈਟਰ ਲਿਫਟਿੰਗ, ਕਸਰਤ, ਢੰਡ ਬੈਠਕਾਂ, ਰੱਸਾਕਸੀ, ਬਾਕਟਬਾਲ ਆਦਿ ਦੀਆਂ ਖੇਡਾਂ ਖੇਡੀਆਂ ਜਿਸ ਵਿਚ ਸਾਰੇ ਸਟਾਫ ਵਲੋਂ ਪੂਰਾ ਉਤਸ਼ਾਹ ਦਿਖਾਇਆ ਗਿਆ।

ਆਖਰ ਵਿਚ ਔਜ਼ਾਰਾਂ ਦੀ ਪਰਦਰਸ਼ਨੀ ਲਗਾਈ ਗਈ । ਇਸ ਵਿਚ ਨਵੇਂ ਔਜ਼ਾਰਾਂ ਦੀ ਜਾਣਕਾਰੀ ਫਾਇਰ ਅਫ਼ਸਰ ਨੀਰਜ਼ ਸ਼ਰਮਾਂ ਵਲੋ ਸਾਰੇ ਸਟਾਫ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਕਿ ਇਹਨਾਂ ਦੀ ਵਰਤੋਂ ਕਿਵੇਂ ਤੇ ਕਿਥੇ ਕਰਨੀ ਹੈ ।

Advertisment