Code Of Ethics

Download app

Subscribe To Print Edition

ਯੰਗ ਇੰਡੀਆ ਦੇ ਬੋਲ ਸੀਜਨ -3 ਦਾ ਪੋਸਟਰ ਜਾਰੀ ਕਰਦੇ ਹੋਏ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ

ਬਲਾਚੌਰ 20 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ ) ਇੰਡੀਅਨ ਯੂਥ ਕਾਂਗਰਸ ਵੱਲੋਂ ਦੇਸ਼ ਭਰ ‘ਚ ਚਲਾਏ ਜਾ ਰਹੇ ਪ੍ਰੋਗਰਾਮ ਯੰਗ ਇੰਡੀਆ ਦੇ ਬੋਲ’ Season-3 ਦਾ ਬਲਾਚੌਰ ਵਿਖੇ ਆਗਾਜ਼ ਕੀਤਾ ਗਿਆ। ਇਸ ਮੌਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਨੇ ਕਿਹਾ ਕਿ ਪੰਜਾਬ ਦਾ ਯੂਥ ਇਸ ਪ੍ਰੋਗਰਾਮ ‘ਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਵੇ ਅਤੇ ਆਪਣੀ ਯੋਗਤਾ ਸਾਬਤ ਕਰੇ। ਯੂਥ ਨੂੰ ਆਪਣੀ ਯੋਗਤਾ ਨੂੰ ਸਾਬਤ ਕਰਨ ਲਈ ਇਕ ਸੁਨਹਿਰੀ ਮੌਕਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਰਾਹੀਂ ਅੱਜ ਦਾ ਯੂਥ ਆਪਣੀ ਬੁਲੰਦ ਆਵਾਜ਼ ਰਾਹੀਂ ਦੇਸ਼ ਦੇ ਰੋਜ਼ਾਨਾ ਮੁੱਦੇ ਜਿਵੇਂ ਦੇਸ਼ ‘ਚੋਂ ਵੱਧ ਰਹੀ ਮਹਿੰਗਾਈ, ਬੇਰੋਜ਼ਗਾਰੀ, ਕਿਸਾਨ ਨੂੰ ਉਚਿਤ ਫਸਲ ਦਾ ਮੁੱਲ ਨਾ ਮਿਲਣਾ, ਲੋਕਤੰਤਰ ਅਤੇ ਸੰਵਿਧਾਨ ਦੀ ਉਲੰਘਣਾ ਕਰਨਾ ਆਦਿ ਮੁੱਦਿਆਂ ਨੂੰ ਦੇਸ਼ ‘ਚ ਰੱਖ ਸਕਦੇ ਹਨ। ਪਹਿਲਾਂ ਹੋਏ ਪ੍ਰੋਗਰਾਮ ਵੀ ਬਹੁਤ ਸਫ਼ਲਤਾ ਪੂਰਵਕ ਹੋਏ ਹਨ। ਇਸ ਪ੍ਰੋਗਰਾਮ ਨਾਲ ਨੋਜਵਾਨਾਂ ਦਾ ਉਤਸਾਹ ਵਧਿਆ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਨੋਜਵਾਨਾਂ ਦੀ ਆਵਾਜ਼ ਬੁਲੰਦ ਕਰਨ ਲਈ ਸੱਭ ਤੋਂ ਵੱਡਾ ਮੰਚ ਹੈ। ਨੋਜਵਾਨ ਲੋਕਤੰਤਰ ਦੀ ਮਜ਼ਬੂਤੀ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਆਨਲਾਈਨ ਫਾਰਮ ਭਰਨ ਲਈ ਆਖ਼ਰੀ ਤਾਰੀਖ਼ 25-04-2023 ਹੈ। ਇਸ ਮੌਕੇ ਅਜੈ ਮੰਗੂਪੁਰ ਜਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਮਾਸਟਰ ਰਵਿੰਦਰਜੀਤ ਸਿੰਘ ਕੋਆਰਡੀਨੇਟਰ ਯੰਗ ਇੰਡੀਆ ਕੇ ਬੋਲ, ਮੋਹਨ ਲਾਲ ਸੰਧੂ ਬਲਾਕ ਪ੍ਰਧਾਨ ਬਲਾਚੌਰ, ਰਾਜਿੰਦਰ ਸਿੰਘ ਸ਼ਿੰਦੀ ਸ਼ਹਿਰੀ ਪ੍ਰਧਾਨ ਬਲਾਚੌਰ, ਮੋਹਨ ਲਾਲ ਸਰਪੰਚ ਮੱਕੋਵਾਲ, ਹੀਰਾ ਖੇਪੜ ਸਰਪੰਚ ਮਝੋਟ, ਲੱਕੀ ਰਾਜੂ ਮਾਜਰਾ ਹਾਜ਼ਰ ਸਨ

Advertisment