ਅੰਮ੍ਰਿਤਸਰ 20 ਅਪ੍ਰੈਲ (ਜਤਿੰਦਰਪਾਲ ਸਿੰਘ ਕਲੇਰ) ਅੱਜ ਸ਼ਾਮ ਅਟਾਰੀ ਵਾਘਾ ਸਰਹੱਦ ਦੇ ਨਾਲ ਲੱਗਦੇ ਪਿੰਡ ਮਹਾਵਾ ਵਿੱਖੇ ਫ਼ਸਲ ਦੀ ਕਟਾਈ ਦੇ ਦੌਰਾਨ ਸਾਬਕਾ ਫੌਜੀ ਕਿਸਾਨ ਬਿਕਰਮਜੀਤ ਸਿੰਘ ਦੇ ਖੇਤਾਂ ਵਿੱਚ ਫ਼ਸਲ ਦੀ ਕਟਾਈ ਦੇ ਦੌਰਾਨ ਕੰਬਾਈਨ ਮਸ਼ੀਨ ਅੱਗੇ ਡੀਗਾ ਮਿਲਿਆ ਇਸ ਮੌਕੇ ਪਿੰਡ ਵਾਸੀਆਂ ਵੱਲੋਂ ਪੁਲੀਸ ਅਧਿਕਾਰੀਆਂ ਤੇ ਬੀਐਸਐਫ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਉਹਨਾਂ ਕੋਲੋਂ ਮੌਕੇ ਤੇ ਪਹੁੰਚ ਕੇ ਹੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਸਾਨ ਕਾਬਲ ਸਿੰਘ ਨੇ ਦੱਸਿਆ ਕਿ ਸਾਡੇ ਸਰਹੱਦੀ ਖੇਤਰ ਹਨ ਉਨ੍ਹਾਂ ਵਿੱਚ ਸਾਨੂੰ ਕਿਸਾਨਾਂ ਨੂੰ ਖੇਤੀ ਕਰਨ ਵਿਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਸਾਡੀ ਤਾਰ ਕੰਡਾ ਦੇ ਨਾਲ਼ ਲਗਦੀ ਜ਼ਮੀਨ ਹੈ ਉਥੇ ਖੇਤੀ ਕਰਨੀ ਕਾਫੀ ਮੁਸ਼ਕਲ ਹੋਈ ਪਈ ਹੈ ਕਿਉਂਕਿ ਸਾਡੀਆਂ ਜਮੀਨਾਂ ਸਰਹੱਦ ਦੇ ਨਾਲ ਲਗਦੀਆਂ ਹਨ ਉਨ੍ਹਾਂ ਕਿਹਾ ਕਿ ਕਦੇ ਕਿਸੇ ਦੀ ਜ਼ਮੀਨ ਦੇ ਵਿਚ ਡਰੋਨ ਡਿੱਗਾ ਮਿਲਦਾ ਹੈ ਤੇ ਕਦੇ ਕਿਸੇ ਦੀ ਜਮੀਨ ਵਿਚ ਸਾਨੂੰ ਡਰ ਲੱਗਾ ਰਹਿੰਦਾ ਹੈ ਅੱਜ ਦੋਪਹਰ ਦੋ ਵਜੇ ਸਾਬਕਾ ਫੋਜੀ ਬਿਕਰਮਜੀਤ ਸਿੰਘ ਕੰਬਾਈਨ ਮਸ਼ੀਨ ਦੇ ਰਾਹੀਂ ਆਪਣੀ ਫਸਲ ਦੀ ਕਟਾਈ ਕਰ ਰਿਹਾ ਸੀ ਤੇ ਓਸਨੇ ਜਦੋਂ ਵੇਖਿਆ ਤਾਂ ਓਹ ਡਰੋਨ ਸੀ ਉਸ ਉੱਤੇ ਮੇਡ ਇਨ ਚਾਈਨਾ ਦੀ ਮੋਹਰ ਲੱਗੀ ਹੋਈ ਸੀ ਜਿਸਦੀ ਸੁਚਨਾ ਥਾਣਾ ਘਰਿੰਡਾ ਦੀ ਪੁਲਸ ਨੂੰ ਤੇ ਬੀਐਸਐਫ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਪੁਲੀਸ ਤੇ ਬੀਐਸਐਫ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਉਨ੍ਹਾਂ ਕੋਲੋਂ ਜਾਂਚ ਸ਼ੁਰੂ ਕੀਤੀ ਗਈ ਕਿਸਾਨ ਆਗੂ ਨੇ ਦੱਸਿਆ ਕਿ ਇਹ ਹੁਣ ਇੱਕ ਡੇਢ ਮਹੀਨੇ ਪੁਰਾਣਾ ਡਿੱਗਾ ਹੋਇਆ ਸੀ ਕਿਉਂਕਿ ਫ਼ਸਲ ਪੱਕ ਜਾਉਣ ਕਾਰਣ ਇਹ ਡਰੋਨ ਕਿਸੇ ਨੂੰ ਨਜਰ ਨਹੀਂ ਆਇਆ ਪੁਲੀਸ ਤੇ ਬੀਐਸਐਫ ਅਧਿਕਾਰੀਆਂ ਵਲੋਂ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਸਿਆਣੇ ਉਹ ਕਿਸਾਨ ਆਗੂ ਨੇ ਬੇਨਤੀ ਕੀਤੀ ਕਿ ਅਸੀਂ ਬੀਐਸਐਫ ਅਧਿਕਾਰੀਆਂ ਨੂੰ ਬੇਨਤੀ ਕਰਦੇ ਹਾਂ ਕੋਈ ਅਜਿਹਾ ਜੰਤਰ ਲਗਾਏ ਜਾਣ ਜਿਹੜੇ ਡਰੋਨ ਪਾਕਿਸਤਨ ਤੋਂ ਆਉਣ ਦਾ ਪਤਾ ਦਸ ਸਕਣ






















