
ਕਾਠਗੜ੍ਹ 20 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ ) ਬੇਮੌਸਮੀ ਹਨੇਰੀ ਅਤੇ ਤੁਫਾਨ ਨੇ ਕੀਤਾ ਸ੍ਰੀ ਆਸ਼ ਪੇਪਰ ਮਿੱਲ ਬਣਾ ਦਾ ਲੱਖਾਂ ਦਾ ਨੁਕਸਾਨ ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੀ ਐਮ ਐਚ ਆਰ ਭਾਰਤਵਾਜ ਨੇ ਦੱਸਿਆ ਕਿ ਇਸ ਤੇਜ ਹਨੇਰੀ ਅਤੇ ਤੁਫਾਨ ਨੇ ਉਹਨਾਂ ਦੀ ਫੈਕਟਰੀ ਵਿੱਚ ਲੱਖਾਂ ਦਾ ਨੁਕਸਾਨ ਹੋਇਆ ਅਤੇ ਇਸ ਕੁਦਰਤ ਦੀ ਮਾਰ ਨਾਲ ਬਹੁਤ ਵੱਡੇ ਦਰਖੱਤ ਅਤੇ ਵੱਡੇ ਫੈਕਟਰੀ ਦੇ ਪਾਏ ਸੈਡ ਜਿਹਨਾਂ ਦੀਆਂ ਚਾਦਰਾਂ ਉਡ ਕੇ ਦੂਰ ਜਾ ਡਿੱਗਿਆ ਅਤੇ ਅੰਦਰ ਪਿਆ ਪੇਪਰ ਵੀ ਮੀਂਹ ਨਾਲ ਖਰਾਬ ਹੋ ਗਿਆ ਅਤੇ ਹਨੇਰੀ ਇਹਨੀ ਤੇਜ ਸੀ ਕਿ ਸੀਮੈਂਟ ਨਾਲ ਬਣੀਆਂ ਕੰਧਾ ਵੀ ਮਿੰਟਾਂ ਵਿੱਚ ਢਹਿ ਢੇਰੀ ਹੋ ਗਈਆਂ ਇਸ ਸਬੰਧੀ ਭਾਰਤਵਾਜ ਨੇ ਕਿਹਾ ਕਿ ਇਹ ਨੁਕਸਾਨ ਇਸ ਤੁਫਾਨ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਅਤੇ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਇਸ ਨੁਕਸਾਨ ਨੂੰ ਦੇਖ ਕੇ ਉਨ੍ਹਾਂ ਦੀ ਸਰਕਾਰ ਵਲੌ ਮਾਲੀ ਮੱਦਦ ਕੀਤੀ ਜਾਵੇ






















