
ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ )
ਤਹਿਸੀਲ ਕੰਪਲੈਕਸ ਬਲਾਚੌਰ ਵਿੱਚ ਕਈ ਦਰੱਖਤ ਸੁੱਕੇ ਅਤੇ ਸੈਂਡਾ ਉਪਰ ਨੂੰ ਝੁਕੇ ਹੋਏ ਹਨ ਜਿਹੜੇ ਕਿ ਕਿਸੇ ਵੀ ਵੇਲੇ ਹਾਦਸੇ ਦਾ ਕਾਰਨ ਬਣ ਸਕਦੇ ਹਨ ਨੂੰ ਕਟਾਉਣ ਟਾਈਪਿਸਟਾ ਵਲੋਂ ਪ੍ਰਸ਼ਾਸਨਿਕ ਅਧਿਕਾਰੀਆ ਨੂੰ ਮੰਗ ਕੀਤੀ ਗਈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਜੀਤ ਸਿੰਘ, ਵਿਜੇ ਕੁਮਾਰ, ਕਮਲਜੀਤ ਚੌਪੜਾ, ਮੱਖਣ ਸਿੰਘ, ਪਿਤਾਂਬਰ ਕਾਂਤ , ਸੁੱਚਾ ਸਿੰਘ, ਨਰੇਸ਼ ਕੁਮਾਰ ਟਾਈਪਿਸਟਾ ਵਲੋਂ ਦੱਸਿਆ ਕਿ ਉਹਨਾਂ ਦੇ ਕਾਂਊਂਟਰਾ ਦੀਆਂ ਸੈੱਡਾ ਦੀ ਛੱਤ ਵੱਲ ਨੂੰ ਕਈ ਦਰੱਖਤ ਜਿਹੜੇ ਕਿ ਹਰੇ ਹਨ ਅਤੇ ਇੱਕ ਟਾਹਲੀ ਦਾ ਦਰੱਖਤ ਜਿਹੜਾ ਕਿ ਸੁੱਕ ਚੁੱਕਾ ਹੈ ਅਤੇ ਜਿਸ ਦੀਆਂ ਜੜ੍ਹਾਂ ਵੀ ਸਿਊਂਕ ਨੇ ਖਾਂਧੀਆ ਹੋਈਆਂ ਹਨ ਉਹ ਤੇਜ਼ ਚੱਲਣ ਵਾਲੀਆ ਹਵਾਵਾਂ, ਮੀਂਹ ਝੱਖੜ ਮੌਕੇ ਡਿੱਗ ਜਾਣ ਦਾ ਖਤਰਾ ਹੈ ।ਉਹਨਾਂ ਆਖਿਆ ਕਿ ਅਜਿਹੇ ਹਾਲਤਾ ਵਿੱਚ ਇਹ ਦਰੱਖਤ ਜੇਕਰ ਉਹਨਾਂ ਵੱਲ ਨੂੰ ਡਿੱਗਦਾ ਹੈ ਤਾਂ ਉਹਨਾਂ ਦੀਆਂ ਸੈਂਡਾ ਦਾ ਨੁਕਸਾਨ ਹੋਣ ਦੇ ਨਾਲ ਨਾਲ ਇੱਥੇ ਕਾਫੀ ਚਹਿਲ ਪਹਿਲ ਹੋਣ ਕਾਰਨ ਅਤੇ ਨਜ਼ਦੀਕ ਹੀ ਦਫਤਰ ਡੀਐਸਪੀ ਹੋਣ ਕਾਰਨ ਹੋਰ ਵੀ ਅਣਸੁਖਾਵੀਂ ਘਟਨਾ ਹੋ ਸਕਦੀ ਹੈ ।ਉਹਨਾਂ ਇਹਨਾਂ ਦਰੱਖਤਾ ਨੂੰ ਕਟਾਉਣ ਦੀ ਮੰਗ ਕੀਤੀ ਗਈ ।
ਫੋਟੋ : ਟਾਈਪਿਸਟਾ ਦੇ ਕਾਂਊਂਟਰਾ ਵੱਲ ਨੂੰ ਝੁਕਿਆ ਟਾਹਲੀ ਦਾ ਸੁੱਕਾ ਦਰੱਖਤ ।
ਸੁੱਕੇ ਡਿੱਗੇ ਅਤੇ ਹਰੇ ਝੂਕੇ ਹੋਏ ਦਰੱਖਤਾ ਨੂੰ ਕਟਾਉਣ ਲਈ ਬੋਲੀ 25 ਨੂੰ …………ਤਹਿਸੀਲਦਾਰ ਰਵਿੰਦਰ ਬਾਂਸਲ
ਇਸ ਸਬੰਧ ਵਿੱਚ ਜਦ ਤਹਿਸੀਲਦਾਰ ਬਲਾਚੌਰ ਰਵਿੰਦਰ ਬਾਂਸਲ ਨਾਲ ਗੱਲ ਕੀਤੀ ਤਾਂ ਉਹਨਾਂ ਆਖਿਆ ਕਿ ਉਪ ਮੰਡਲ ਮੈਜਿਸਟੇ੍ਰਟ ਬਲਾਚੌਰ ਵਲੋਂ ਜਾਰੀ ਹਦਾਇਤਾ ਅਨੁਸਾਰ ਤਹਿਸੀਲ ਕੰਪਲੈਕਸ ਬਲਾਚੌਰ ਵਿੱਚ ਸੁੱਕੇ ਡਿੱਗੇ ਅਤੇ ਹਰੇ ਝੂਕੇ ਹੋਏ ਰੁੱਖਾ ਦੀ ਬੋਲੀ ਸਬੰਧੀ ਉਹਨਾਂ ਵਲੋਂ ਆਪਣੇ ਦਫਤਰ ਰਾਹੀਂ ਨੋਟਿਸ ਜਾਰੀ ਕਰਦਿਆ ਮਿਤੀ 25 ਅਪ੍ਰੈਲ 2023 ਸਮ੍ਹਾਂ ਸਵੇਰੇ 10 ਵਜੇਂ ਨੀਅਤ ਕੀਤੀ ਗਈ ਹੈ ਜਿਸ ਵਿੱਚ ਚਾਹਵਾਨ ਬੋਲੀਕਾਰ ਦਫਤਰ ਦੀਆਂ ਹਦਾਇਤਾ ਅਨੁਸਾਰ ਇਹਨਾਂ ਦਰੱਖਤਾ ਨੂੰ ਬੋਲੀ ਉਪਰ ਖਰੀਦ ਕਰਨ ਉਪਰੰਤ ਕਟਵਾ ਸਕਦਾ ਹੈ । ਜਲਦੀ ਹੀ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ ।





















