ਬਲਾਚੌਰ 19 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )
ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਜੰਡੀ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਅਤੇ ਸਟੇਸ਼ਨਰੀ ਵੰਡੀ ਗਈ। ਜਾਣਕਾਰੀ ਦਿੰਦੇ ਹੋਏ ਸਕੂਲ ਇੰਚਾਰਜ ਸ੍ਰੀਮਤੀ ਗੁੰਜਨ ਭੱਲਾ ਨੇ ਦੱਸਿਆ ਕਿ ਮੌਬੀਲਾ ਕੰਪਨੀ ਵੱਲੋਂ ਸਾਰੇ ਹੀ ਵਿਦਿਆਰਥੀਆਂ ਨੂੰ ਕਾਪੀਆਂ, ਜਿਉਮੈਟਰੀ ਬਾਕਸ, ਪੈਨਸਿਲ ਕਲਰ ਆਦਿ ਸਮਾਨ ਵੰਡਿਆ ਗਿਆ। ਵਿਦਿਅਕ ਵਰ੍ਹੇ 2022-23 ਦੀ ਪ੍ਰੀਖਿਆ ਵਿਚ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਬੈਗ ਦੇ ਕੇ ਸਨਮਾਨਿਤ ਕੀਤਾ ਅਤੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਗਈ ।ਇਸ ਮੌਕੇ ਸਕੂਲ ਇੰਚਾਰਜ ਸ੍ਰੀ ਮਤੀ ਗੁੰਜਨ ਭੱਲਾ,ਪਰਮਜੀਤ ਭਟੋਆ,ਸੁਭਾਸ਼ ਲੰਬੜਦਾਰ,ਨਾਨਕ ਬਾਂਠ,ਮੈਡਮ ਬਲਜਿੰਦਰ ਕੌਰ, ਮੈਡਮ ਕੁਲਜੀਤ ਕੌਰ, ਹੈੱਡ ਟੀਚਰ ਜਸਵੀਰ ਸਿੰਘ ਅਧਿਆਪਕ ਵਿਪਿਨ ਕੁਮਾਰ ਆਦਿ ਹਾਜ਼ਰ ਸਨ। ਸਕੂਲ ਸਟਾਫ ਵੱਲੋ ਦਾਨੀ ਸਜਣਾਂ ਦੇ ਇਸ ਨੇਕ ਕੰਮ ਲਈ ਉਹਨਾ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਇਸੇ ਪ੍ਰਕਾਰ ਦੇ ਸਹਿਯੋਗ ਦੀ ਆਸ ਕੀਤੀ।






















