Code Of Ethics

Download app

Subscribe To Print Edition

ਆਵਾਜ਼ ਸੰਸਥਾ ਵਲੋਂ ਲਗਾਏ ਖ਼ੂਨਦਾਨ ਕੈਂਪ ‘ਚ ਦਾਨੀਆਂ ਨੇ 54 ਯੂਨਿਟ ਖ਼ੂਨ ਕੀਤਾ ਦਾਨ

ਦਾਨ ਕੀਤੇ ਖ਼ੂਨ ਨਾਲ ਕਿਸੇ ਲੋੜਵੰਦ ਦੀ ਜ਼ਿੰਦਗੀ ਬਚ ਸਕਦੀ  ਹੈ: ਸੁਆਮੀ ਦਿਆਲ ਦਾਸ”

ਕਾਠਗੜ੍ਹ 17 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )
ਆਵਾਜ਼ ਸੰਸਥਾ ਨਵਾਂਸ਼ਹਿਰ ਵਲੋਂ ਬਾਬਾ ਸਰਬਣ ਦਾਸ ਦੇ ਤਪ ਅਸਥਾਨ ਡੇਰਾ ਬੌੜੀ ਸਾਹਿਬ ਵਿਖੇ ਵਿਸਾਖੀ ਭੰਡਾਰੇ ਮੌਕੇ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਡੇਰਾ ਸੰਚਾਲਕ ਸੁਆਮੀ ਦਿਆਲ ਦਾਸ ਵਲੋਂ ਕੀਤਾ ਗਿਆ। ਇਸ ਮੌਕੇ ਸੁਆਮੀ ਦਿਆਲ ਦਾਸ ਨੇ ਖੂਨਦਾਨੀਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਖੂਨ ਦਾਨ ਕਰਨਾ ਮਹਾਂਦਾਨ ਹੈ, ਦਾਨ ਕੀਤੇ ਖੂਨ ਨਾਲ ਕਿਸੇ ਲੋੜਵੰਦ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਆਵਾਜ਼ ਸੰਸਥਾ ਦੇ ਵਰਿੰਦਰ ਬਜਾੜ ਅਤੇ ਸਤਨਾਮ ਸਿੰਘ ਜਲਾਲਪੁਰ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਦੀ ਅਗਵਾਈ ਹੇਠ ਬਲੱਡ ਬੈੰਕ ਰੋਪੜ ਦੀ ਟੀਮ ਵਲੋਂ 54 ਦਾਨੀਆਂ ਤੋਂ  ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਰਾਮ ਧੰਨ ਖੇਪੜ, ਸਰਬਣ ਮੀਲੂ, ਰਵਿੰਦਰ ਕਸਾਣਾ ਸੂਰਾਪੁਰੀ, ਹਰਿੰਦਰ ਬਜਾੜ, ਹਰਸ਼ ਸ਼ਰਮਾ,  ਮਾ: ਇਕਬਾਲ ਚੌਧਰੀ, ਮਾ: ਚਰਨਜੀਤ ਸਿੰਘ ਸਿਆਣ, ਮਾ: ਹਰਜੀਤ ਸਿੰਘ ਸਹੋਤਾ, ਹਰਮਿੰਦਰ ਸਿੰਘ, ਓਮ ਪ੍ਰਕਾਸ਼, ਮਦਨ ਲਾਲ ਚੇਚੀ, ਕਵਿਆ, ਅਮਨ ਆਦਿ ਹਾਜ਼ਰ ਸਨ। ਪ੍ਰਬੰਧਕਾਂ ਵਲੋਂ ਖੂਨ ਦਾਨ ਕਰਨ ਵਾਲੇ ਨੌਜਵਾਨਾਂ ਲਈ ਖਾਣ-ਪੀਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ, ਤੇ ਖ਼ੂਨ ਦਾਨੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

Advertisment