ਬਲਾਚੌਰ 17 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )
ਸਬ ਡਵੀਜ਼ਨ ਬਲਾਚੌਰ ਚ ਪੈਂਦੇ ਪਿੰਡ ਰਾਮਨਗਰ ਦੇ ਨਵੇਂ ਬਣਨ ਵਾਲੇ ਪੁਲ ਦਾ ਨੀਂਹ ਅੱਜ ਹਲਕਾ ਵਿਧਾਇਕ ਬੀਬੀ ਸੰਤੋਸ਼ ਕਟਾਰੀਆ ਜੀ ਵਲੋਂ ਰੱਖਿਆ ਗਿਆ। ਬੀਬੀ ਸੰਤੋਸ਼ ਕਟਾਰੀਆ ਨੇ ਦੱਸਿਆ ਕਿ ਬੇਟ ਏਰੀਏ ਦੇ ਪਿੰਡ ਵਾਸੀਆਂ ਦੀ ਕਾਫੀ ਲੰਮੀ ਸਮੇਂ ਤੋਂ ਮੰਗ ਅੱਜ਼ ਪਰੀ ਹੋ ਗਈ ਹੈ।ਹਲਕਾ ਵਿਧਾਇਕ ਬੀਬੀ ਸੰਤੋਸ਼ ਕਟਾਰੀਆ ਨੇ ਦੱਸਿਆ ਇਹ ਪੁਲ ਲੱਗਭਗ ਦੱਸ ਪਿੰਡਾਂ ਨੂੰ ਬਲਾਚੌਰ ਸ਼ਹਿਰ ਨਾਲ ਲੋਕਾਂ ਨੂੰ ਜੋੜ ਦਾ ਹੈ। ਬੀਬੀ ਸੰਤੋਸ਼ ਕਟਾਰੀਆ ਜੀ ਨੇ ਦੱਸਿਆ ਕਿ ਲੱਗਭਗ ਇੱਕ ਕਰੋੜ ਦੱਸ ਲੱਖ ਰੁਪਏ ਦੀ ਲਾਗਤ ਨਾਲ ਪਿੰਡ ਰਾਮ ਨਗਰ ਦਾ ਨਵਾਂ ਪੁਲ ਜਲਦ ਤਿਆਰ ਕੀਤਾ ਜਾਵੇਗਾ। ਸੰਤੋਸ਼ ਕਟਾਰੀਆ ਜੀ ਨੇ ਦੱਸਿਆ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਚ ਹਲਕੇ ਦਾ ਵਿਕਾਸ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ।ਅਤੇ ਹਲਕੇ ਦੇ ਵਿਕਾਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਵਿਸ਼ਵਾਸ ਨਾਲ ਸਮੁੱਚੇ ਲੋਕਾਂ ਨੇ ਮੈਨੂੰ ਇੰਨਾ ਵੱਡਾ ਮਾਣ ਸਤਿਕਾਰ ਬਖ਼ਸ਼ਿਆ ਹੈ, ਮੈਂ ਉਸ ਨੂੰ ਹਮੇਸ਼ਾ ਹੀ ਕਾਇਮ ਰੱਖਦਿਆਂ ਹੋਇਆ ਸਮੁੱਚੇ ਹਲਕੇ ਅੰਦਰ ਬਗੈਰ ਵਿਤਕਰਾ ਕੀਤਿਆਂ ਵਿਕਾਸ ਕਾਰਜਾਂ ਨੂੰ ਵੱਡੀ ਤਰਜੀਹ ਦਿੰਦੀ ਰਹਾਂਗੀ ਇਸ ਮੌਕੇ ਇਲਾਕੇ ਭਰ ਤੋਂ ਸਰਪੰਚ ਪੰਚ ਨੰਬਰਦਾਰ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ






















