
Breaking News
ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਦਰੋਗਲਾ ਅਧੀਨ ਪੈਂਦੇ ਪਿੰਡ ਬਾਊਪੁਰ ਅਫ਼ਗਾਨਾ ਦੇ ਇੱਕ ਕਿਸਾਨ ਦੇ ਖੇਤ ਵਿੱਚੋਂ 2 ਪੇਟੀਆਂ ਨਸ਼ੀਲੇ ਪਦਾਰਥ (ਸੰਭਾਵਿਤ ਹੈਰੋਇਨ) ਬਰਾਮਦ ਕਿਸਾਨ ਜਰਨੈਲ ਸਿੰਘ ਨੂੰ ਆਪਣੇ ਖੇਤ ਵਿੱਚ ਕਣਕ ਦੀ ਵਾਢੀ ਕਰਨ ਤੋਂ ਬਾਅਦ ਪਸ਼ੂਆਂ ਦੀ ਤੂੜੀ ਬਣਾਉਣ ਸਮੇਂ ਇੱਕ ਥੈਲਾ ਮਿਲਿਆ ਤਾਂ ਥੈਲੇ ਦੀ ਤਲਾਸ਼ੀ ਲੈਣ ‘ਤੇ ਦੋ ਪੈਕੇਟ ਬਰਾਮਦ ਹੋਏ ਜੋ ਪੁਲਿਸ ਦੇ ਹਵਾਲੇ ਕਰ ਦਿੱਤੇ ਗਏ। ਪੁਲਸ ਨੇ ਦੋਵੇਂ ਪੈਕਟ ਆਪਣੇ ਕਬਜ਼ੇ ‘ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਹ ਪਿੰਡ ਕੌਮਾਂਤਰੀ ਸਰਹੱਦ ਦੇ ਨੇੜੇ ਪੈਂਦਾ ਹੈ, ਇੱਥੇ ਪਹਿਲਾਂ ਵੀ ਪਾਕਿਸਤਾਨੀ ਡਰੋਨ ਗਤੀਵਿਧੀਆਂ ਅਕਸਰ ਦੇਖਣ ਨੂੰ ਮਿਲਦੀਆਂ ਰਹੀਆਂ ਹਨ।






















