Code Of Ethics

Download app

Subscribe To Print Edition

Canada: ਪਾਕਿਸਤਾਨ ਤੋਂ ਟੋਰਾਂਟੋ ਪੁੱਜੇ ਯਾਤਰੀ ਨੂੰ ਖਰੌੜੇ, ਮਾਸ ਤੇ ਮਿਲਕ ਪਾਊਡਰ ਲਿਆਉਣਾ ਪਿਆ ਮਹਿੰਗਾ, 1400 ਡਾਲਰ ਜੁਰਮਾਨਾ

ਸੁਰੱਖਿਆ ਏਜੰਸੀ ਦੀ ਸੂਹੀਆ ਕੁੱਤੀ ਨੇ ਫੜਾਇਆ ਪਾਕਿਸਤਾਨ ਤੋਂ ਆਇਆ ਯਾਤਰੀ

featured-img

ਕੈਨੇਡਾ ਬਾਰਡਰ ਸੁਰੱਖਿਆ ਏਜੰਸੀ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਪਾਕਿਸਤਾਨ ਤੋਂ ਟਰਾਂਟੋਂ ਦੇ ਪੀਅਰਸਨ ਹਵਾਈ ਅੱਡੇ ਪੁੱਜੇ ਯਾਤਰੀ ਦਾ ਸਮਾਨ ਚੈੱਕ ਕੀਤਾ ਤਾਂ ਉਸ ਚੋਂ ਬੱਕਰੇ ਦੇ ਮਾਸ ਨਾਲ ਸਬੰਧਤ ਵੱਡੀ ਮਾਤਰਾ ਖਾਣ ਪੀਣ ਦਾ ਉਹ ਸਮਾਨ ਬਰਾਮਦ ਹੋਇਆ, ਜਿਸਨੂੰ ਕਿਸੇ ਵੀ ਦੇਸ਼ ਤੋਂ ਲੈਕੇ ਆਉਣ ਦੀ ਸਖਤ ਮਨਾਹੀ ਹੈ।
ਅਧਿਕਾਰੀ ਨੇ ਦੱਸਿਆ ਕਿ ਚੈਕਿੰਗ ਲਈ ਉਹਨਾਂ ਦੀ ਸਹਾਇਕ ਸੂਹੀਆ ਕੁੱਤੀ ਐਗੀ ਨੂੰ ਜਦ ਉਸ ਯਾਤਰੀ ਦੇ ਸਮਾਨ ਚੋਂ ਪਾਬੰਦੀਸ਼ੁਦਾ ਵਸਤਾਂ ਦੀ ਸੁਗੰਧ ਆਈ ਤਾਂ ਯਾਤਰੀ ਦੇ ਅਟੈਚੀ ਖੋਲ ਕੇ ਵੇਖ ਗਏ ਤਾਂ ਉਸ ਚੋਂ ਬੱਕਰੇ ਦੇ ਖਰੌੜੇ, ਰਿੰਝਾ ਹੋਇਆ ਤੇ ਕੱਚਾ ਮੁਰਗੇ ਦਾ ਮਾਸ ਤੇ ਮਿਲਕ ਪਾਊਡਰ ਬਰਾਮਦ ਹੋਇਆ। ਯਾਤਰੀ ਨੇ ਬਾਹਰ ਨਿਕਲਣ ਮੌਕੇ ਇਸ ਸਮਾਨ ਦੀ ਜਾਣਕਾਰੀ ਵੀ ਲੁਕੋਈ ਸੀ। ਇਸ ਦੋਸ਼ ਬਦਲੇ ਉਸਨੂੰ 1400 ਡਾਲਰ ਜੁਰਮਾਨਾ ਕੀਤਾ ਗਿਆ।
ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਸਹਾਇਕ ਵਜੋਂ ਸਿੱਖਿਅਤ ਕੀਤੇ ਹੋਏ ਕੁੱਤੇ ਯਾਤਰੀਆਂ ਦੇ ਸਮਾਨ ਚੋਂ ਪਬੰਦੀਸ਼ੁਦਾ ਸਮਾਨ ਨੂੰ ਸੁੰਘ ਲੈਂਦੇ ਹਨ ਜਿਸ ਤੋਂ ਬਾਅਦ ਯਾਤਰੀ ਦਾ ਸਮਾਨ ਖੁਲਵਾ ਕੇ ਚੈੱਕ ਕੀਤਾ ਜਾਂਦਾ ਹੈ। ਉਸ ਨੇ ਦੱਸਿਆ ਕਿ ਕੈਨੇਡਾ ਵਿੱਚ ਖਾਣ ਪੀਣ ਦਾ ਸਮਾਨ, ਪੌਦੇ, ਪੌਦਿਆਂ ਦੇ ਬੀਜ ਅਤੇ ਜਾਨਵਰ ਲਿਆਉਣ ਦੀ ਸਖਤ ਮਨਾਹੀ ਹੈ, ਕਿਉਕਿ ਇਹ ਵਸਤਾਂ ਤੇ ਜੀਵ ਵਿਦੇਸ਼ ਤੋਂ ਅਜਿਹੇ ਵਾਇਰਸ ਨਾਲ ਲਿਆ ਸਕਦੇ ਹਨ, ਜੋ ਕੈਨੇਡਾ ਦੇ ਵਾਤਾਵਰਣ ਵਿੱਚ ਖਰਾਬੀ ਪੈਦਾ ਕਰ ਸਕਦੇ ਹਨ।

Leave a Comment

Advertisment

You May Like This