Code Of Ethics

Download app

Subscribe To Print Edition

ਪਾਵਰ ਲਿਫਟਿੰਗ ਵਰਲਡ ਕੱਪ ਵਿੱਚ ਦੀਦਾਰ ਸਿੰਘ ਨੇ ਜਿੱਤਿਆ ਗੋਲਡ ਮੈਡਲ

ਐਡਵੋਕੇਟ ਜਗਰੂਪ ਸਿੰਘ ਸੇਖਵਾਂ, ਉੱਪ ਪ੍ਰਧਾਨ ਆਪ ਪੰਜਾਬ ਨੇ ਦੀਦਾਰ ਸਿੰਘ ਨੂੰ ਦਿੱਤੀ ਮੁਬਾਰਕਬਾਦ

ਕਿਹਾ- ਸ਼ਾਨਦਾਰ ਪ੍ਰਦਰਸ਼ਨ ਕਰਕੇ ਪਿੰਡ ਸੇਖਵਾਂ ਦਾ ਨਾਮ ਕੀਤਾ ਰੌਸ਼ਨ, ਖੇਡ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ

ਗੁਰਦਾਸਪੁਰ, 12 ਅਕਤੂਬਰ 
ਪਾਵਰਲਿਫਟਿੰਗ ਵਰਲਡ ਕੱਪ ਜੋ ਨੇਪਾਲ ਵਿੱਚ ਡਬਲਿਊ ਆਰ ਪੀ ਸੀ ਵਲੋਂ ਕਰਵਾਇਆ ਗਿਆ ਸੀ, ਜਿਸ ਵਿੱਚ ਦੀਦਾਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਮਗਾ ਜਿੱਤ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ।

ਦੀਦਾਰ ਸਿੰਘ ਸਾਬਕਾ ਏ ਐੱਸ ਆਈ ਪੰਜਾਬ ਪੁਲਿਸ ਅਧਿਕਾਰੀ ਨੇ ਦੱਸਿਆ 9 ਤੋਂ 11 ਅਕਤੂਬਰ ਨੂੰ ਨੇਪਾਲ ਵਿਖੇ ਪਾਵਰ ਲਿਫਟਿੰਗ ਵਰਲਡ ਕੱਪ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਪੰਜਾਬ ਟੀਮ ਪਹੁੰਚੀ ਸੀ ਅਤੇ ਉਨ੍ਹਾਂ ਨੇ ਭਾਗ ਲਿਆ ਅਤੇ ਆਪਣੀ ਕੈਟਾਗਰੀ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਗੋਲਡ ਮੈਡਲ ਜਿੱਤਿਆ, ਜਿਸ ਨਾਲ ਭਾਰਤ, ਪੰਜਾਬ ਅਤੇ ਪਿੰਡ ਸੇਖਵਾਂ ਦਾ ਨਾਮ ਰੋਸ਼ਨ ਕੀਤਾ।

ਇਸ ਮੌਕੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ, ਉੱਪ ਪ੍ਰਧਾਨ ਆਪ ਪੰਜਾਬ ਨੇ ਦੀਦਾਰ ਸਿੰਘ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਦੀਦਾਰ ਸਿੰਘ ਦੀ ਇਹ ਜਿੱਤ ਉਨ੍ਹਾਂ ਦੀ ਮਿਹਨਤ, ਲਗਨ, ਅਨੁਸ਼ਾਸਨ ਅਤੇ ਦ੍ਰਿੜ੍ਹ ਇਰਾਦੇ ਦਾ ਨਤੀਜਾ ਹੈ।

ਉਨ੍ਹਾਂ ਕਿਹਾ ਕਿ ਪਾਵਰਲਿਫਟਿੰਗ ਇੱਕ ਅਜਿਹੀ ਖੇਡ ਹੈ, ਜਿਸ ਵਿੱਚ ਖਿਡਾਰੀ ਨੂੰ ਆਪਣੀ ਸਰੀਰਕ ਤਾਕਤ ਦੇ ਨਾਲ-ਨਾਲ ਮਾਨਸਿਕ ਦ੍ਰਿੜ੍ਹਤਾ ਅਤੇ ਲਗਾਤਾਰ ਅਭਿਆਸ ਦੀ ਵੀ ਲੋੜ ਹੁੰਦੀ ਹੈ। ਦੀਦਾਰ ਸਿੰਘ ਨੇ ਆਪਣੀ ਮਿਹਨਤ ਸਦਕਾ ਇਸ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਸੋਨ ਤਮਗਾ ਜਿੱਤ ਕੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਦੀਦਾਰ ਸਿੰਘ ਦੀ ਇਸ ਪ੍ਰਾਪਤੀ ‘ਤੇ ਖੇਡ ਪ੍ਰੇਮੀਆਂ ਅਤੇ ਸ਼ੁੱਭਚਿੰਤਕਾਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੀ ਜਿੱਤ ਹੋਰਨਾਂ ਨੌਜਵਾਨਾਂ ਲਈ ਵੀ ਪ੍ਰੇਰਣਾ ਦਾ ਸਰੋਤ ਹੈ। ਇਹ ਪ੍ਰਾਪਤੀ ਦਰਸਾਉਂਦੀ ਹੈ ਕਿ ਸਖ਼ਤ ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦੇ ਨਾਲ ਵੱਡੀਆਂ ਮੰਜ਼ਿਲਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ।

Leave a Comment

Advertisment

You May Like This