Code Of Ethics

Download app

Subscribe To Print Edition

ਖੇਤੀਬਾੜੀ ਵਿਸਤਾਰ ਅਫਸਰ ਹਰਮਨਪ੍ਰੀਤ ਸਿੰਘ, ਭਾਰਤ ਦੇ ਰਾਸ਼ਟਰਪਤੀ ਵੱਲੋਂ ਨੈਸ਼ਨਲ ਅਵਾਰਡ ਨਾਲ ਸਨਮਾਨਿਤ।

ਗੁਰਦਾਸਪੁਰ, 14 ਅਗਸਤ  :- ਸੱਭਿਆਚਾਰਕ ਮੰਤਰਾਲੇ ਭਾਰਤ ਸਰਕਾਰ ਨਵੀਂ ਦਿੱਲੀ ਵੱਲੋਂ ਭਾਰਤ ਵਿੱਚ ਕਲਾ ਅਤੇ ਸੰਸਕ੍ਰਿਤੀ ਨੂੰ ਪਰੁਤਸਾਹਿਤ ਅਤੇ ਸੰਗਰਸ਼ਨ ਕਰਨ ਵਾਲੇ ਕਲਾਕਾਰਾਂ ਅਤੇ ਬੁੱਧੀਜੀਵੀਆਂ ਨੂੰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਸੰਗੀਤ ਨਾਟਕ ਅਕੈਡਮੀ ਨਵੀਂ ਦਿੱਲੀ ਵੱਲੋਂ ਵਿਗਿਆਨ ਭਵਨ ਨਵੀਂ ਦਿੱਲੀ ਵਿੱਚ ਸੰਗੀਤ ਨਾਟਕ ਅਲੰਕਰਨਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਕੀਤਾ ਗਿਆ। ਸ਼੍ਰੀਮਤੀ ਦਰੋਪਦੀ ਮੁਰਮੋ , ਭਾਰਤ ਦੇ ਰਾਸ਼ਟਰਪਤੀ ਵੱਲੋਂ ਹਰਮਨ ਪ੍ਰੀਤ ਸਿੰਘ ਖੇਤੀਬਾੜੀ ਵਿਸਤਾਰ ਅਫਸਰ, ਡਾਇਰੈਕਟਰ ਪੰਜਾਬ ਫੋਕ ਆਰਟ ਸੈਂਟਰ ਗੁਰਦਾਸਪੁਰ ਅਤੇ ਸੰਯੁਕਤ ਸਕੱਤਰ ਜ਼ਿਲ੍ਹਾ ਹੈਰੀਟੇਜ ਸੋਸਾਇਟੀ ਗੁਰਦਾਸਪੁਰ ਨੂੰ ਪੰਜਾਬ ਦੇ ਲੋਕ ਨਾਚਾਂ ਅਤੇ ਲੋਕ ਕਲਾਵਾਂ ਦਾ ਪ੍ਰਚਾਰ ਪ੍ਰਸਾਰ ਕਰਨ ਲਈ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ।

ਇਸ ਪ੍ਰੋਗਰਾਮ ਵਿੱਚ ਦੇਸ਼ ਭਰ ਤੋਂ 110 ਬੁੱਧੀ ਜੀਵ ਆ ਅਤੇ ਕਲਾਕਾਰਾਂ ਨੂੰ ਸੰਗੀਤ ਸਮਾਨਤ ਕੀਤਾ ਗਿਆ।

ਹਰਮਨਪ੍ਰੀਤ ਸਿੰਘ ਗੁਰਦਾਸਪੁਰ, ਪੰਜਾਬ ਨਾਲ ਸਬੰਧਤ ਇੱਕ ਪ੍ਰਸਿੱਧ ਸੱਭਿਆਚਾਰਕ ਪ੍ਰਚਾਰਕ, ਲੋਕ ਨਾਚ ਮਾਹਿਰ ਅਤੇ ਸਰਕਾਰੀ ਅਧਿਕਾਰੀ ਹਨ। ਉਹ ਪਿਛਲੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਅਤੇ ਪ੍ਰਚਾਰ-ਪ੍ਰਸਾਰ ਲਈ ਸਰਗਰਮ ਭੂਮਿਕਾ ਨਿਭਾ ਰਹੇ ਹਨ।

ਉਨ੍ਹਾਂ ਦਾ ਜਨਮ 19 ਜੁਲਾਈ 1975 ਨੂੰ ਹੋਇਆ ਅਤੇ ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਹੈ।
ਪੇਸ਼ੇਵਰ ਤੌਰ ’ਤੇ ਉਹ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਵਿੱਚ ਖੇਤੀਬਾੜੀ ਵਿਸਥਾਰ ਅਫ਼ਸਰ (Agriculture Extension Officer) ਵਜੋਂ ਸੇਵਾ ਨਿਭਾ ਰਹੇ ਹਨ ਅਤੇ ਇਸ ਦੇ ਨਾਲ ਜ਼ਿਲ੍ਹਾ ਵਿਰਾਸਤ ਸੁਸਾਇਟੀ, ਗੁਰਦਾਸਪੁਰ ਦੇ ਪ੍ਰੋਗਰਾਮ ਅਫ਼ਸਰ ਵਜੋਂ ਵੀ ਕਾਰਜ ਕਰ ਰਹੇ ਹਨ। ਉਹ ਪੰਜਾਬ ਫੋਕ ਆਰਟ ਸੈਂਟਰ, ਗੁਰਦਾਸਪੁਰ ਦੇ ਡਾਇਰੈਕਟਰ, ਆਲ ਇੰਡੀਆ ਫੋਕ ਐਂਡ ਟ੍ਰਾਈਬਲ ਕਲਾ ਪਰਿਸ਼ਦ ਦੇ ਉਪ ਪ੍ਰਧਾਨ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ ਦੇ ਸਾਬਕਾ ਮੈਂਬਰ ਰਹਿ ਚੁੱਕੇ ਹਨ।
ਸਾਲ 1990 ਤੋਂ ਉਹ ਪੰਜਾਬੀ ਲੋਕ ਨਾਚਾਂ, ਖਾਸ ਕਰਕੇ ਭੰਗੜੇ, ਨਾਲ ਸਰਗਰਮੀ ਨਾਲ ਜੁੜੇ ਹੋਏ ਹਨ।

ਉਨ੍ਹਾਂ ਨੇ ਹਰਭਜਨ ਸਿੰਘ, ਪ੍ਰੋ. ਕਿਰਪਾਲ ਸਿੰਘ ਯੋਗੀ, ਪ੍ਰੋ. ਰਾਜ ਕੁਮਾਰ ਸ਼ਰਮਾ ਅਤੇ ਪ੍ਰੋ. ਅਵਤਾਰ ਸਿੰਘ ਸਿੱਧੂ ਵਰਗੀਆਂ ਪ੍ਰਸਿੱਧ ਸ਼ਖ਼ਸੀਅਤਾਂ ਤੋਂ ਸਿਖਲਾਈ ਪ੍ਰਾਪਤ ਕੀਤੀ। ਕਾਲਜ ਦੇ ਦਿਨਾਂ ਦੌਰਾਨ ਉਨ੍ਹਾਂ ਨੇ ਸਰਕਾਰੀ ਕਾਲਜ, ਗੁਰਦਾਸਪੁਰ ਦੀ ਭੰਗੜਾ ਟੀਮ ਦੀ ਕਪਤਾਨੀ ਕੀਤੀ ਅਤੇ ਟੀਮ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਯੂਥ ਫੈਸਟੀਵਲ ਵਿੱਚ ਪਹਿਲਾ ਸਥਾਨ ਦਿਵਾਇਆ। ਉਨ੍ਹਾਂ ਨੂੰ ਅੰਤਰ-ਯੂਨੀਵਰਸਿਟੀ ਯੂਥ ਫੈਸਟੀਵਲਾਂ ਵਿੱਚ ਦੋ ਵਾਰ ਬੈਸਟ ਭੰਗੜਾ ਡਾਂਸਰ ਦਾ ਸਨਮਾਨ ਵੀ ਮਿਲਿਆ।

ਹਰਮਨਪ੍ਰੀਤ ਸਿੰਘ ਨੇ ਵੱਖ-ਵੱਖ ਯੂਨੀਵਰਸਿਟੀਆਂ ਅਤੇ ਵਿਦਿਅਕ ਸੰਸਥਾਵਾਂ ਵਿੱਚ ਜੱਜ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ ਅਤੇ ਜ਼ਿਲ੍ਹਾ, ਰਾਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਸੱਭਿਆਚਾਰਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਸੰਗੀਤ ਨਾਟਕ ਅਕਾਦਮੀ, ਨਵੀਂ ਦਿੱਲੀ ਅਤੇ ਜ਼ੋਨਲ ਕਲਚਰਲ ਸੈਂਟਰ, ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਵੱਲੋਂ ਆਯੋਜਿਤ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰੋਗਰਾਮਾਂ ਵਿੱਚ ਭਾਗ ਲਿਆ ਹੈ ਅਤੇ ਇਨ੍ਹਾਂ ਸੰਸਥਾਵਾਂ ਵੱਲੋਂ ਕਰਵਾਏ ਗਏ ਪ੍ਰੋਗਰਾਮਾਂ ਨੂੰ ਸਹਿਯੋਗ ਵੀ ਦਿੱਤਾ ਹੈ।
ਉਨ੍ਹਾਂ ਨੇ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਦੇ ਸਹਿਯੋਗ ਨਾਲ ਕਈ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਹਨ, ਜਿਨ੍ਹਾਂ ਵਿੱਚ ਲੋਕ ਉਤਸਵ, ਲੁਪਤ ਹੋ ਰਹੀਆਂ ਕਲਾ ਵਿਧਾਵਾਂ ਸਬੰਧੀ ਸੈਮੀਨਾਰ ਅਤੇ ਗੁਰੂ-ਸ਼ਿਸ਼ ਪਰੰਪਰਾ ਯੋਜਨਾ ਅਧੀਨ ਵਰਕਸ਼ਾਪਾਂ ਸ਼ਾਮਲ ਹਨ।
ਅੰਤਰਰਾਸ਼ਟਰੀ ਪੱਧਰ ’ਤੇ ਉਨ੍ਹਾਂ ਨੇ ਮਲੇਸ਼ੀਆ, ਨੇਪਾਲ ਅਤੇ ਤਨਜ਼ਾਨੀਆ ਵਿੱਚ ਹੋਏ ਸੱਭਿਆਚਾਰਕ ਉਤਸਵਾਂ ਵਿੱਚ ਭਾਰਤ ਦੀ ਗਰੁੱਪ ਲੀਡਰ ਵਜੋਂ ਨੁਮਾਇੰਦਗੀ ਕੀਤੀ ਹੈ। ਪੰਜਾਬ ਫੋਕ ਆਰਟ ਸੈਂਟਰ, ਗੁਰਦਾਸਪੁਰ ਰਾਹੀਂ ਉਹ ਨੌਜਵਾਨ ਕਲਾਕਾਰਾਂ ਨੂੰ ਸਿਖਲਾਈ ਦੇਣ ਅਤੇ ਪੰਜਾਬ ਦੇ ਰਵਾਇਤੀ ਲੋਕ ਨਾਚਾਂ, ਜਿਵੇਂ ਸੰਮੀ ਅਤੇ ਝੁੰਮਰ, ਦੀ ਸੰਭਾਲ ਲਈ ਲਗਾਤਾਰ ਕੰਮ ਕਰ ਰਹੇ ਹਨ।

ਇਸ ਤਰ੍ਹਾਂ ਉਹ ਪੰਜਾਬ ਦੀ ਅਮੂਰਤ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ ਇਸ ਪ੍ਰੋਗਰਾਮ ਵਿੱਚ ਸੱਭਿਆਚਾਰਕ ਮੰਤਰਾਲੇ ਭਾਰਤ ਸਰਕਾਰ ਦੇ ਸੱਭਿਆਚਾਰਕ ਅਤੇ ਟੂਰਿਜ਼ਮ ਮੰਤਰੀ ਸ੍ਰੀ ਗਜਿੰਦਰ ਸਿੰਘ ਸ਼ੇਖਾਵਤ ਉਹਨਾਂ ਦੇ ਨਾਲ ਸ੍ਰੀ ਰਾਵ ਇੰਦਰਜੀਤ ਸਿੰਘ ਕੇਂਦਰੀ ਰਾਜ ਮੰਤਰੀ ਯੋਜਨਾ ਅਤੇ ਸੱਭਿਆਚਾਰਕ ਮੰਤਰਾਲੇ ਭਾਰਤ ਸਰਕਾਰ ਵੀ ਸ਼ਾਮਿਲ ਸਨ ਇਸ ਸਨਮਾਨ ਪ੍ਰੋਗਰਾਮ ਨੂੰ ਸੰਗੀਤ ਨਾਟਕ ਅਕੈਡਮੀ ਦੇ ਚੇਅਰਮੈਨ ਡਾਕਟਰ ਸੰਧਿਆ ਪੂਰੇ ਚਾ ਅਤੇ ਸੱਭਿਆਚਾਰਕ ਮੰਤਰਾਲੇ ਦੇ ਸੈਕਟਰੀ ਵਿਵੇਕ ਅਗਰਵਾਲ ਨੇ ਸਮੁੱਚੇ ਤੌਰ ਤੇ ਕਰਵਾਇਆ। ਪੂਰੇ ਭਾਰਤ ਤੋਂ ਆਏ ਹੋਏ ਅਵਾਰਡ ਪ੍ਰਾਪਤ ਕਰਨ ਵਾਲੇ ਬੁੱਧੀਜੀਵੀਆਂ ਦਾ ਰਹਿਣ ਸਹਿਣ ਦਾ ਪੁਖਤਾ ਪ੍ਰਬੰਧ ਕੀਤਾ ਗਿਆ।

Leave a Comment

Advertisment

You May Like This