Code Of Ethics

Download app

Subscribe To Print Edition

ਚਾਈਨਾ ਡੋਰ ਖਿਲਾਫ ਆਵਾਜ ਚੁੱਕਣ ਵਾਲੇ ਦੁਕਾਨਦਾਰ ਦੀ ਦੁਕਾਨ ਤੇ ਜ਼ਮਾਤੋ ਡਿਲੀਵਰੀ ਬਾਇਜ਼ ਨੇ ਕੀਤਾ ਜਮਕੇ ਕੇ ਹੰਗਾਮਾ ।

ਡਿਲਿਵਰੀ ਦੇਣ ਵਾਲੇ ਨੌਜਵਾਨਾ ਨੇ ਕਿਹਾ ਸਾਨੂ ਵੀ ਬਦਨਾਮ ਕੀਤਾ ਜਾ ਰਿਹਾ ਹੈ ,, ਦੁਕਾਨਦਾਰ ਨੇ ਦਿੱਤੀ ਆਪਣੀ ਸਫਾਈ ।

 

ਬਟਾਲਾ 5-1-2025 ( ਪੰਜਾਬੀ ਅੱਖਰ / ਬਿਊਰੋ ) :-  ਪਤੰਗ ਵੇਚਣ ਵਾਲੇ ਬਟਾਲਾ ਦੇ ਦੁਕਾਨਦਾਰ ਦਿਨੇਸ਼ ਖੋਸਲਾ ਬੀਤੇ ਦਿਨੀ ਉਦੋ ਚਰਚਾ ਚ ਆ ਗਿਆ ਜਦ ਉਸ ਵਲੋ ਚਾਈਨਾ ਡੋਰ ( ਗੱਟੂ ) ਦੀ ਹੋ ਰਹੀ ਵਿਕਰੀ ਨੂੰ ਲੈਕੇ ਬਟਾਲਾ ਪੁਲਿਸ ਅਤੇ ਪ੍ਰਸ਼ਾਸਨ ਤੇ ਸਵਾਲ ਚੁੱਕੇ ਗਏ ਸਨ ਅਤੇ ਉਸ ਵਲੋ ਕਿਸੇ ਪੱਤਰਕਾਰ ਨੂੰ ਇਹ ਵੀ ਬਿਆਨ ਦੇ ਦਿੱਤਾ ਕਿ ਸ਼ਹਿਰ ਚ ਚਾਈਨਾ ਡੋਰ ਦੀ ਘਰ ਘਰ ਡਿਲੀਵਰੀ ਹੋ ਰਹੀ ਹੈ ਅਤੇ ਕੁਝ ਲੋਕ ਜ਼ਮਾਤੋ ਡਿਲੀਵਰੀ ਵਾਲੇ ਵੀ ਇਸ ਕੰਮ ਚ ਲੱਗੇ ਹੋਏ ਹਨ ਅਤੇ ਪੁਲਿਸ ਉਹਨਾਂ ਦੀ ਜਾਂਚ ਵੀ ਕਰੇ ਉੱਥੇ ਹੀ ਇਸ ਬਿਆਨ ਤੋ ਬਾਅਦ ਜ਼ਮਾਤੋ ਡਿਲੀਵਰੀ ਵਾਲੇ ਨੌਜਵਾਨ ਵੱਡੀ ਗਿਣਤੀ ਚ ਇਕੱਠੇ ਹੋ ਦੁਕਾਨ ਤੇ ਘੇਰਾ ਪਾ ਲਿਆ ਅਤੇ ਜਮਕੇ ਹੰਗਾਮਾ ਕੀਤਾ ਉੱਥੇ ਹੀ ਹੰਗਾਮਾ ਕਰ ਰਹੇ ਇਹਨਾਂ ਨੌਜਵਾਨਾ ਦਾ ਕਹਿਣਾ ਸੀ ਕਿ ਉਹ ਤਾ ਕੰਪਨੀ ਨਾਲ ਜੁੜੇ ਹਨ ਅਤੇ ਕੰਪਨੀ ਦਾ ਕੰਮ ਕਰ ਰਹੇ ਹਨ ਅਤੇ ਉਹਨਾਂ ਨੂੰ ਬਿਨਾ ਕਿਸੇ ਵਜ੍ਹਾ ਤੋ ਬਦਨਾਮ ਕੀਤਾ ਜਾ ਰਿਹਾ ਹੈ ਉੱਥੇ ਹੀ ਦੁਕਾਨਦਾਰ ਦਿਨੇਸ਼ ਖੋਸਲਾ ਨੇ ਆਪਣੀ ਸਫ਼ਾਈ ਦੇਂਦੇ ਕਿਹਾ ਕਿ ਉਹ ਤਾ ਕਿਸੇ ਨੂੰ ਬਦਨਾਮ ਨਹੀਂ ਕਰ ਰਹੇ ਬਲਕਿ ਲੋਕਾ ਅਤੇ ਪੁਲਿਸ ਨੂੰ ਇਕ ਸੱਚਾਈ ਦੱਸ ਰਹੇ ਹਨ ਕਿ ਜ਼ਮਾਤੋ ਵਾਲੇ ਨੌਜਵਾਨ ਤਾ ਸਹੀ ਕੰਮ ਕਰ ਰਹੇ ਹਨ ਅਤੇ ਉਹਨਾਂ ਦੀ ਆੜ ਚ ਕੁਝ ਨਕਲੀ ਡਿਲੀਵਰੀ ਬੋਏ ਬਣ ਇਸ ਕਾਲੇ ਧੰਦੇ ਚ ਜੁੜੇ ਹਨ ਅਤੇ ਲੋਕਾ ਦੀਆ ਨਜਰਾਂ ਨੂੰ ਧੋਖਾ ਦੇ ਰਹੇ ਹਨ ।

 

Leave a Comment

Advertisment

You May Like This