ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਵਿਚ ਰੈਗੂਲਰ ਕਰਮਚਾਰੀ ਵੀ ਜੁੜਨ ਲੱਗੇ
– ਬ੍ਰਾਂਚ ਰਾਜਪੁਰਾ ਤੋਂ 3 ਰੈਗੂਲਾਰ ਕਰਮਚਾਰੀਆਂ ਨੇ ਜਥੇਬੰਦੀ ਦੀ ਲਈ ਮੈਂਬਰਸ਼ਿਪ
ਪਟਿਆਲਾ, 12 ਜੁਲਾਈ –
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਧੀਨ ਕੰਮ ਕਰਦੇ ਇਨਲਿਸਟਮੈਂਟ ਅਤੇ ਆਉਟਸੋਰਸ ਵਰਕਰਾਂ ਦੀਆਂ ਮੰਗਾਂ ਅਤੇ ਮਸਲਿਆ ਦੀ ਅਵਾਜ ਬੁਲੰਦ ਕਰ ਰਹੀ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ (ਰਜਿ.31) ਦੇ ਮੁਲਾਜਮ ਪੱਖੀ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਹੁਣ ਰੈਗੂਲਰ ਮੁਲਾਜਮ ਵੀ ਜੁੜਨ ਲੱਗੇ ਹਨ। ਇਸੇ ਕੜੀ ਤਹਿਤ ਜਥੇਬੰਦੀ ਦੀ ਜ਼ਿਲ੍ਹਾ ਪਟਿਆਲਾ ਦੀ ਬ੍ਰਾਂਚ ਰਾਜਪੁਰਾ ਦੇ ਬ੍ਰਾਂਚ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ, ਹਰਮੇਸਬੀਰ, ਬਲਵੀਰ ਸਿੰਘ, ਰਮਨ ਸਿੰਘ ਦੇ ਯਤਨਾਂ ਸਦਕਾ ਰੈਗੂਲਰ ਕਰਮਚਾਰੀ ਕੁਲਵੰਤ ਸਿੰਘ, ਪਰਦੀਪ ਕੁਮਾਰ ਅਤੇ ਟੀਪੂ ਰਾਮ ਸ਼ਾਮਲ ਹੋਏ ਹਨ, ਜਿਨ੍ਹਾਂ ਦਾ ਜਥੇਬੰਦੀ ਵਿਚ ਸ਼ਾਮਲ ਹੋਣ ਤੇ ਭਰਵਾ ਸਵਾਗਤ ਕੀਤਾ ਗਿਆ। ਜੋਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ (ਰਜਿ.31) ਲਈ ਬਹੁਤ ਮਾਨ ਵਾਲੀ ਗੱਲ ਹੈ ਕਿਉਕਿ ਬ੍ਰਾਂਚ ਰਾਜਪੁਰਾ ਦੇ ਬ੍ਰਾਂਚ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਦੀ ਅਗਵਾਈ ਵਿੱਚ ਅੱਜ ਰੈਗੂਲਰ ਮੁਲਾਜ਼ਮਾ ਵੱਲੋਂ ਉਕਤ ਜੱਥੇਬੰਦੀ ਦੀ ਮੈਂਬਰਸ਼ਿਪ ਲਈ ਗਈ ਹੈ। ਇਨ੍ਹਾਂ ਰੈਗੂਲਰ ਮੁਲਾਜ਼ਮਾਂ ਦਾ ਆਖਣਾ ਸੀ ਕਿ ਵਰਕਰਾਂ ਦੇ ਚੰਗੇ ਭਵਿੱਖ ਲਈ ਇੱਕੋ ਇੱਕ ਜੱਥੇਬੰਦੀ ਇਮਾਨਦਾਰੀ ਨਾਲ ਸੰਘਰਸ਼ ਕਰ ਰਹੀ ਹੈ ਤਾਂ ਇਹੋ ਜੱਥੇਬੰਦੀ ਹੈ। ਇਸ ਲਈ ਅਸੀਂ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਦੀ ਅਗਵਾਈ ਵਿੱਚ ਕੰਮ ਕਰਾਂਗੇ ਇਹ ਸਾਡੀ ਖੁਸ਼ਨਸੀਬ ਹੈ ਅਤੇ ਹੁਣ ਤੱਕ ਅਸੀਂ ਇੰਨਾ ਇਮਾਨਦਾਰ ਆਗੂ ਅਸੀ ਨਹੀ ਦੇਖਿਆ ਹੈ, ਇਹ ਸਾਡੇ ਲਈ ਮਾਨ ਵਾਲੀ ਗੱਲ ਹੈ। ਇਸ ਮੌਕੇ ਬ੍ਰਾਂਚ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਨੇ ਕਿਹਾ ਕਿ ਸਾਡੀ ਜੱਥੇਬੰਦੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ’ਚ ਠੇਕਾ ਪ੍ਰਣਾਲੀ ਅਧੀਨ ਸੇਵਾਵਾਂ ਦੇ ਰਹੇ ਹਰੇਕ ਕੈਟਾਗਿਰੀ ਜਿਵੇਂ ਕਿ ਇਨਲਿਸਟਮੈਂਟ, ਵੱਖ ਵੱਖ ਠੇਕੇਦਾਰਾਂ ਅਤੇ ਕੰਪਨੀ ਵਿਚ ਕੰਮ ਕਰਦੇ ਆਊਟਸੋਰਸ ਮੁਲਾਜਮਾਂ ਨੂੰ ਵਿਭਾਗ ਵਿਚ ਸ਼ਾਮਲ ਕਰਕੇ ਪੱਕਾ ਰੁਜਗਾਰ ਕਰਨਾ ਸਮੇਤ ਹੋਰ ਹੱਕੀ ਤੇ ਜਾਇਜ ਮੰਗਾਂ ਲਈ ਸੰਘਰਸ਼ ਕਰ ਰਹੀ ਹੈ ਅਤੇ ਹੁਣ ਤੱਕ ਕਈ ਪ੍ਰਾਪਤੀਆਂ ਵੀ ਕੀਤੀਆਂ ਹਨ ਉਥੇ ਠੇਕਾ ਮੁਲਾਜਮਾਂ ਦਾ ਪੱਕਾ ਰੁਜਗਾਰ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਜਥੇਬੰਦੀ ਵਿਚ ਸ਼ਾਮਲ ਹੋਏ ਰੈਗੂਲਰ ਮੁਲਾਜਮਾਂ ਦਾ ਸਵਾਗਤ ਕਰਦਿਆ ਕਿਹਾ ਕਿ ਸਾਡੀ ਜਥੇਬੰਦੀ ਵਿਚ ਹਰੇਕ ਤਰ੍ਹਾਂ ਦੇ ਮੁਲਾਜਮਾਂ,ਕਿਸਾਨਾਂ ਅਤੇ ਮਜਦੂਰ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੀ ਰਹੇਗੀ।






















