Code Of Ethics

Download app

Subscribe To Print Edition

ਸ਼ੇਅਰ ਬਾਜ਼ਾਰ ’ਚ ਤੇਜ਼ੀ ਪਰਤੀ, ਸੈਂਸੈਕਸ 690 ਅੰਕ ਚੜਿ੍ਹਆ

ਮੁੰਬਈ:

ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਪਿਛਲੇ ਦੋ ਕਾਰੋਬਾਰੀ ਸੈਸ਼ਨਾਂ ਵਿਚ ਜਾਰੀ ਗਿਰਾਵਟ ਅੱਜ ਰੁਕ ਗਈ ਤੇ ਬੀਐੱਸਈ ਸੈਂਸੈਕਸ ਵਿਚ 690 ਅੰਕਾਂ ਦਾ ਵਾਧਾ ਦੇਖਿਆ ਗਿਆ। ਮੁੱਖ ਰੂਪ ਵਿਚ ਧਾਤਾਂ, ਵਸਤਾਂ ਤੇ ਟੈਲੀਕਾਮ ਸ਼ੇਅਰਾਂ ਦੀ ਖ਼ਰੀਦ ਨਾਲ ਬਾਜ਼ਾਰ ਵਿਚ ਤੇਜ਼ੀ ਆਈ। ਤੀਹ ਸ਼ੇਅਰਾਂ ਉਤੇ ਅਧਾਰਿਤ ਬੀਐੱਸਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ ਗਿਰਾਵਟ ਨਾਲ ਖੁੱਲ੍ਹਿਆ ਪਰ ਬਾਅਦ ਵਿਚ ਇਸ ’ਚ ਤੇਜ਼ੀ ਆਈ। ਅੰਤ ਵਿਚ ਇਹ 689.76 (0.98 ਪ੍ਰਤੀਸ਼ਤ) ਦੇ ਵਾਧੇ ਨਾਲ 71,060.31 ਅੰਕ ਉਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 71,149.61 ਉਤੇ ਵੀ ਗਿਆ ਤੇ 70,001.60 ਤੱਕ ਹੇਠਾਂ ਵੀ ਖਿਸਕਿਆ। ਨਿਫਟੀ ਵੀ 215.15 ਅੰਕ (1.01 ਪ੍ਰਤੀਸ਼ਤ) ਦੀ ਚੜ੍ਹਤ ਨਾਲ 21,453.95 ਉਤੇ ਬੰਦ ਹੋਇਆ। ਸੈਂਸੈਕਸ ਵਿਚ ਸ਼ਾਮਲ ਕੰਪਨੀਆਂ ਵਿਚ ਟਾਟਾ ਸਟੀਲ ਸਭ ਤੋਂ ਵੱਧ 3.77 ਪ੍ਰਤੀਸ਼ਤ ਉਤੇ ਮਜ਼ਬੂਤ ਹੋਇਆ।

Leave a Comment

Advertisment

You May Like This