ਪਾਲੇਕੇਲ, 31 ਅਗਸਤ
ਸ੍ਰੀਲੰਕਾ ਨੇ ਇੱਥੇ ਏਸ਼ੀਆ ਕੱਪ ਦੇ ਆਪਣੇ ਉਦਘਾਟਨੀ ਮੈਚ ਵਿੱਚ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਮੇਜ਼ਬਾਨ ਕ੍ਰਿਕਟ ਟੀਮ ਨੇ ਮਹਿਮਾਨ ਟੀਮ ਵੱਲੋਂ ਦਿੱਤਾ 165 ਦੌੜਾਂ ਦਾ ਟੀਚਾ ਸਦੀਰਾ ਅਤੇ ਅਸਾਲਾਂਕਾ ਦੇ ਨੀਮ ਸੈਂਕੜਿਆਂ ਸਦਕਾ 39 ਓਵਰਾਂ ਵਿੱਚ 5 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਸ੍ਰੀਲੰਕਾ ਵੱਲੋਂ ਸਦੀਰਾ ਸਮਰਾਵਿਕਰਮਾ ਨੇ 54 ਦੌੜਾਂ ਬਣਾਈਆਂ ਅਤੇ ਚਾਰਿਥ ਅਸਾਲਾਂਕਾ ਨੇ 62 ਦੌੜਾਂ ਦੀ ਨਾਬਾਦ ਪਾਰੀ ਖੇਡੀ। Punjabi Akhar