ਲੰਡਨ, 18 ਨਵੰਬਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਪਣੀ ਬਰਤਾਨੀਆ ਫੇਰੀ ਦੌਰਾਨ ਦੇਸ਼ ਵਿਚ ਖਾਲਿਸਤਾਨੀ ਕੱਟੜਪੰਥ ਦਾ ਮੁੱਦਾ ਆਗੂਆਂ ਕੋਲ ਉਠਾਇਆ। ਸ੍ਰੀ ਜੈਸ਼ੰਕਰ ਨੇ ਇਹ ਵੀ ਕਿਹਾ ਕਿ ਨੇਤਾਵਾਂ ਨੂੰ ਪ੍ਰਗਟਾਵੇ ਅਤੇ ਬੋਲਣ ਦੀ ਆਜ਼ਾਦੀ ਦੀ ਦੁਰਵਰਤੋਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਬਰਤਾਨੀਆ ਦੀ ਆਪਣੀ ਪੰਜ ਦਿਨਾਂ ਯਾਤਰਾ ਦੀ ਸਮਾਪਤੀ ਮੌਕੇ ਦੱਸਿਆ ਕਿ ਦੋਵਾਂ ਮੁਲਕਾਂ ਵਿਚਾਲੇ ਮੁਕਤ ਵਪਾਰ ਸਮਝੌਤੇ (ਐੱਫਟੀਏ) ਲਈ ਚੱਲ ਰਹੀ ਤੇ ਇਸ ਵਿੱਚ ਦੋਵੇਂ ਮੁਲਕ ਅੱਗੇ ਵਧੇ ਹਨ।