ਗੁਰਦਾਸਪੁਰ 3 ਫਰਵਰੀ 2025 ( ਪੰਜਾਬੀ ਅੱਖਰ / ਬਿਊਰੋ ) :- ਦੂਨ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਿੰਸੀਪਲ ਊਸ਼ਾ ਸ਼ਰਮਾ ਦੀ ਅਗਵਾਈ ਹੇਠ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਜਿਸ ਵਿੱਚ ਸਕੂਲ ਡਾਇਰੈਕਟਰ ਸਰਦਾਰ ਅਮਨਦੀਪ ਸਿੰਘ ,ਸਰਦਾਰ ਗਗਨਦੀਪ ਸਿੰਘ ਵੀ ਹਾਜ਼ਰ ਹੋਏ ।ਇਸ ਮੌਕੇ ਨੌਵੀਂ ਕਲਾਸ ਦੇ ਵਿਦਿਆਰਥੀਆਂ ਨੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਇਸ ਮੌਕੇ ਗੇਮਾਂ ਖਿਡਾ ਕੇ ਉਹਨਾਂ ਨੂੰ ਤੋਹਫੇ ਦਿੱਤੇ। ਇਸ ਮੌਕੇ ਮਿਸਟਰ ਬੀਨ ਫੈਸਟ ਆਰਵ ਗੁਪਤਾ,ਮਿਸ ਬੀਨ ਫੈਸਟ ਰਵਨੀਤ ਕੌਰ , ਵੈਲ ਡਰੈਸ ਮਾਸਟਰ ਹਰਿ ਕੀਰਤ ਸਿੰਘ ਮਿਸ ਦਿਵਾ, ਮਿਸਟਰ ਸਪਾਰਕ ਕਨਵਰਪ੍ਰੀਤ ਸਿੰਘ ਅਤੇ ਮਿਸ ਸਪਾਰਕ ਨਿਹਾਰੀਕਾ ਠਾਕੁਰ ਨੂੰ ਚੁਣਿਆ ਗਿਆ। ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਨੂੰ ਤੋਹਫੇ ਭੇਟ ਕਰਦਿਆਂ ਉਹਨਾਂ ਪ੍ਰਤੀ ਆਪਣੇ ਸਤਿਕਾਰ ਦੀ ਭਾਵਨਾ ਪ੍ਰਗਟ ਕੀਤੀ। ਸਕੂਲ ਦੇ ਡਾਇਰੈਕਟਰ ਸਰਦਾਰ ਗਗਨਦੀਪ ਸਿੰਘ ਅਤੇ ਪ੍ਰਿੰਸੀਪਲ ਊਸ਼ਾ ਸ਼ਰਮਾ ਨੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸ਼ੁਭ ਇਛਾਵਾਂ ਦਿੰਦਿਆਂ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।