Budget 2025 ਕੇਂਦਰੀ ਬਜਟ: ਮੱਧ ਵਰਗ ਲਈ ਵੱਡੀ ਰਾਹਤ, 12 ਲੱਖ ਤੱਕ ਕੋਈ ਟੈਕਸ ਨਹੀਂ; ਸਰਕਾਰ ਵੱਲੋਂ ਅਗਲੇ ਹਫ਼ਤੇ ਨਵਾਂ ਆਮਦਨ ਕਰ ਬਿੱਲ ਲਿਆਉਣ ਦਾ ਐਲਾਨ

ਕਿਸਾਨ ਕਰੈਡਿਟ ਕਾਰਡ ਦੀ ਲਿਮਟ 5 ਲੱਖ ਤੱਕ ਵਧਾਈ, MSME ਲਈ ਕਰਜ਼ਾ ਗਾਰੰਟੀ ਕਵਰ ’ਚ ਵਾਧਾ, ਬਜਟ ਤੋਂ ਪਹਿਲਾਂ ਲੋਕ ਸਭਾ ’ਚ ਹੰਗਾਮਾ, ਵਿਰੋਧੀ ਧਿਰ ਦੇ ਕੁਝ ਮੈਂਬਰਾਂ ਵੱਲੋਂ ਸਦਨ ’ਚੋਂ ਵਾਕਆਊਟ

ਕੇਂਂਦਰੀ ਬਜਟ ਦੇ ਅਹਿਮ ਨੁਕਤੇ

ਮੱਧ ਵਰਗ ਲਈ ਵੱਡੀ ਰਾਹਤ, 12 ਲੱਖ ਤੱਕ ਕੋਈ ਟੈਕਸ ਨਹੀਂ, ਆਮਦਨ ਕਰ ਦੀ ਹੱਦ 7 ਲੱਖ ਤੋਂ ਵਧਾ ਕੇ 12 ਲੱਖ ਕੀਤੀ

100 ਜ਼ਿਲ੍ਹਿਆਂ ’ਚ ਕਿਸਾਨਾਂ ਲਈ ਯੋਜਨਾਵਾਂ, 1.7 ਕਰੋੜ ਤੋਂ ਵੱਧ ਕਿਸਾਨਾਂ ਨੂੰ ਹੋਵੇਗਾ ਫਾਇਦਾ

ਕਿਸਾਨ ਕਰੈਡਿਟ ਕਾਰਡ ਦੀ ਲਿਮਟ ਤਿੰਨ ਲੱਖ ਤੋਂ ਵਧਾ ਕੇ ਪੰਜ ਲੱਖ ਕਰਨ ਦਾ ਐਲਾਨ

ਦਾਲਾਂ ’ਚ ਸਵੈ-ਨਿਰਭਰਤਾ ਲਈ ਮਿਸ਼ਨ

ਮਖਾਣੇ ਉਗਾਉਣ ਵਾਲੇ ਕਿਸਾਨਾਂ ਨੂੰ ਵਿੱਤੀ ਮਦਦ, ਬਿਹਾਰ ’ਚ ਬਣਾਇਆ ਜਾਵੇਗਾ ਮਖਾਨਾ ਬੋਰਡ

ਬਿਹਾਰ ਦੇ ਕਿਸਾਨਾਂ ਲਈ ਵਿਸ਼ੇਸ਼ ਪੈਕੇਜ

MSME ਲਈ 20 ਕਰੋੜ ਰੁਪਏ ਤੱਕ ਦਾ ਟਰਮ ਲੋਨ, ਲੋਨ ਗਾਰੰਟੀ ਕਵਰ ਵਧਾਇਆ

ਭਾਰਤ ਨੂੰ ਖਿਡੌਣਿਆਂ ਦੀ ਆਲਮੀ ਹੱਬ ਬਣਾਉਣ ਦਾ ਦਾਅਵਾ

ਯੂਰੀਆ ਉਤਪਾਦਨ ਵਿਚ ਆਤਮ ਨਿਰਭਰ ਬਣਨ ਲਈ ਅਸਾਮ (ਪੂਰਬੀ ਭਾਰਤ) ’ਚ ਯੂਰੀਆ ਪਲਾਂਟ ਖੋਲ੍ਹਣ ਦਾ ਐਲਾਨ

ਏਆਈ ਸਿੱਖਿਆ ਲਈ 500 ਕਰੋੜ ਰੁਪਏ ਰਾਖਵੇਂ, ਦੇਸ਼ ’ਚ ਤਿੰਨ AI excellence centre ਬਣਨਗੇ

ਪੀਐੱਮ ਧਨ ਧਾਨਿਆ ਕ੍ਰਿਸ਼ੀ ਯੋਜਨਾ ਸ਼ੁਰੂ ਹੋਵੇਗੀ

ਆਈਆਈਟੀ ਸਮਰੱਥਾ ਦੇ ਵਿਸਤਾਰ ਦਾ ਐਲਾਨ

ਪੰਜ ਸਾਲਾਂ ਵਿਚ 75 ਹਜ਼ਾਰ ਮੈਡੀਕਲ ਸੀਟਾਂ ਵਧਾਉਣ ਦਾ ਐਲਾਨ

ਜਲ ਜੀਵਨ ਮਿਸ਼ਨ ਵਿਚ 2028 ਤੱਕ ਵਾਧਾ

ਭਾਰਤੀ ਭਾਸ਼ਾ ਪੁਸਤਕ ਯੋਜਨਾ ਲਿਆਏਗੀ ਸਰਕਾਰ

ਅਗਲੇ ਪੰਜ ਸਾਲਾਂ ਵਿਚ ਆਈਆਈਟੀ ਤੇ ਆਈਆਈਐੱਸਸੀਜ਼ ਵਿਚ ਟੈੱਕ ਰਿਸਰਚ ਲਈ 10,000 ਫੈਲੋਸ਼ਿਪਜ਼

‘ਉਡਾਨ’ ਸਕੀਮ ਤਹਿਤ ਅਗਲੇ ਦਸ ਸਾਲਾਂ ਵਿਚ 120 ਨਵੇਂ ਹਵਾਈ ਅੱਡੇ ਬਣਨਗੇ

ਹੋਮ ਡਲਿਵਰੀ ਵਾਲਿਆਂ ਲਈ ਬੀਮਾ ਕਵਰ, ਈ-ਸ਼੍ਰਮ ਪੋਰਟਲ ’ਤੇ ਹੋਵੇਗਾ ਰਜਿਸਟਰੇਸ਼ਨ

ਮੇਕ ਇਨ ਇੰਡੀਆ ਮਿਸ਼ਨ ਨੂੰ ਅੱਗੇ ਵਧਾਉਣ ਦਾ ਐਲਾਨ

ਬੁਨਿਆਦੀ ਢਾਂਚੇ ਦੇ ਵਿਕਾਸ ਲਈ ਰਾਜਾਂ ਨੂੰ ਮਿਲੇਗਾ ਡੇਢ ਲੱਖ ਕਰੋੜ ਰੁਪਏ ਦਾ ਵਿਆਜ ਮੁਕਤ ਕਰਜ਼ਾ

ਅਗਲੇ ਹਫ਼ਤੇ ਕਰਦਾਤਿਆਂ ਦੀ ਸਹੂਲਤ ਲਈ ਨਵਾਂ ਆਮਦਨ ਕਰ ਬਿੱਲ ਪੇਸ਼ ਕਰਨ ਦਾ ਐਲਾਨ, ਆਮਦਨ ਕਰ ਨੇਮਾਂ ’ਚ ਹੋਣਗੇ ਵੱਡੇ ਬਦਲਾਅ, ਨਵੇਂ ਬਿੱਲ ਦਾ ਟੈਕਸ ਸਲੈਬ ਨਾਲ ਕੋਈ ਲਾਗਾ ਦੇਗਾ ਨਾ ਹੋਣ ਦਾ ਦਾਅਵਾ

ਗੈਰ-ਵਿੱਤੀ ਸੈਕਟਰਾਂ ਵਿਚ ਰੈਗੂਲੇਟਰੀ ਸੁਧਾਰਾਂ ਲਈ ਸਰਕਾਰ ਬਣਾਏਗੀ ਉੱਚ ਪੱਧਰੀ ਕਮੇਟੀ

ਬੀਮਾ ਖੇਤਰ ਵਿਚ 100 ਫੀਸਦ ਸਿੱਧੇ ਵਿਦੇਸ਼ੀ ਨਿਵੇਸ਼ (FDI) ਨੂੰ ਮਨਜ਼ੂਰੀ

ਛੇ ਜੀਵਨ ਰੱਖਿਅਕ ਦਵਾਈਆਂ ’ਤੇ ਐਕਸਾਈਜ਼ ਡਿਊਟੀ ਘਟਾਉਣ ਦਾ ਐਲਾਨ, 36 ਦਵਾਈਆਂ ਡਿਊਟੀ ਫ੍ਰੀ ਹੋਣਗੀਆਂ

20 ਹਜ਼ਾਰ ਕਰੋੜ ਰੁਪਏ ਦੇ ਪਰਮਾਣੂ ਮਿਸ਼ਨ ਦਾ ਐਲਾਨ, ਨਿੱਜੀ ਖੇਤਰ ਦੀਆਂ ਕੰਪਨੀਆਂ ਦੀ ਭਾਈਵਾਲੀ ਲਈ ਕਾਨੂੰਨ ’ਚ ਕੀਤੀ ਜਾਵੇਗੀ ਸੋਧ

ਵਿੱਤੀ ਘਾਟਾ ਜੀਡੀਪੀ ਦਾ 4.8 ਫੀਸਦ ਤੇ ਵਿੱਤੀ ਸਾਲ 2026 ’ਚ 4.4 ਫੀਸਦ ਰਹਿਣ ਦਾ ਅਨੁਮਾਨ

ਇੰਡੀਆ ਪੋਸਟ ਪੇਮੈਂਟ ਬੈਂਕ ਦੀਆਂ ਸੇਵਾਵਾਂ ਦਾ ਘੇਰਾ ਪੇਂਡੂ ਇਲਾਕਿਆਂ ਵਿਚ ਵਧਾਉਣ ਦਾ ਐਲਾਨ

ਸਰਕਾਰ ਵੱਲੋਂ ਰੱਖਿਆ ਖਰਚ ਵਿਚ 7.6 ਫੀਸਦ ਦਾ ਵਾਧਾ , ਬਜਟ ਵਿਚ 4.91 ਲੱਖ ਕਰੋੜ ਰੁਪਏ ਰੱਖੇ

Leave a Comment

[democracy id="1"]

You May Like This