Search
Close this search box.

1984 ‘ਚ ਹੋਏ ਸਿੱਖ ਕਤਲੇਆਮ ਦੀ ਛੇੜੀ ਚਰਚਾ ਸਿਮਰਨਜੀਤ ਸਿੰਘ ਮਾਨ ਨੇ

ਸਿਮਰਨਜੀਤ ਸਿੰਘ ਮਾਨ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨਾਲ ਕੀਤੀ ਮੁਲਾਕਾਤ ਭਾਰਤ ਸਰਕਾਰ ਵੱਲੋ ਕੀਤੇ ਜਾ ਰਹੇ ਸਿੱਖ ਕਤਲੇਆਮ ਖਿਲਾਫ ਅਵਾਜ ਚੱਕਣ ਸਬੰਧੀ ਹੋਈ ਚਰਚਾ

ਅੰਮ੍ਰਿਤਸਰ 29 ਨਵੰਬਰ ( ਪੰਜਾਬੀ ਅੱਖਰ / ਬਿਊਰੋ ) :-  ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਅੱਜ ਸਵੇਰੇ ਤੇਜਾ ਸਿੰਘ ਸੰਮੁਦਰੀ ਹਾਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਨਾਲ ਵਿਸ਼ੇਸ਼ ਮੁਲਾਕਾਤ ਕੀਤੀ।ਜਿਸ ਦੌਰਾਨ ਵਿਦੇਸ਼ਾ ਵਿੱਚ ਹੋਏ ਕਤਲੇਆਮ ਖਿਲਾਫ ਅਵਾਜ ਬੁਲੰਦ ਕਰਨ ਲਈ ਚਰਚਾਵਾ ਹੋਈਆਂ।ਉਪਰੰਤ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ 1984 ਚ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ ਹੋਇਆ ਸੀ ਜਿਸ ਤੋ ਬਆਦ ਸਮਿਤ ਗੋਇਲ, ਅਜੀਤ ਡੋਵਾਲ,ਤੇ ਹੋਰ ਭਾਰਤ ਦੇ ਨਾਮੀ ਅਫਸ਼ਰਾ ਨੇ ਪੰਜਾਬ ਵਿੱਚ ਸਿੱਖ ਨੌਜੁਆਨਾਂ ਦਾ ਨਜਾਇਜ ਕਤਲੇਆਮ ਕੀਤਾ ਸੀ।ਅੱਜ ਕਰੀਬ 40 ਸਾਲ ਬੀਤਣ ਤੋ ਬਆਦ ਵੀ ਸਿੱਖ ਪੰਥ ਨੂੰ ਕੋਈ ਇਨਸਾਫ ਨਹੀ ਮਿਲਿਆ।ਹੁਣ ਉਸੇ ਨੀਤੀ ਤਹਿਤ ਵਿਦੇਸ਼ਾ ਵਿੱਚ ਸਿੱਖ ਆਗੂਆ ਦਾ ਕਤਲੇਆਮ ਕੀਤਾ ਜਾ ਰਿਹਾ ਜਿਸਦੇ ਖਿਲਾਫ ਅਵਾਜ ਬਲੰਦ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅੱਗੇ ਆਇਆ ਹੈ।ਉਨ੍ਹਾ ਦੱਸਿਆ ਕਿ ਸਿੱਖ ਕਤਲੇਆਮ ਨੂੰ ਰੋਕਣ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਜਿਸ ਦੌਰਾਨ ਸਿੱਖ ਪੰਥ ਵੱਲੋ ਸਾਝੇ ਤੌਰ ਤੇ ਮੰਗ ਪੱਤਰ ਰਾਹੀ ਭਾਰਤ ਦੀ ਰਾਸਟਰਪਤੀ ਨੂੰ ਸੁਆਲ ਕਰਨ ਸੰਬੰਧੀ ਚਰਚਾਵਾਂ ਕੀਤੀਆ ਗਈਆਂ ਉਨ੍ਹਾ ਕਿਹਾ ਕਿ ਭਾਰਤ ਦੀ ਰਾਸਟਰਪਤੀ ਨੂੰ ਪੁੱਛਣਾ ਚਾਹੀਦਾ ਹੈ ਕਿ ਕਿਸ ਨੀਤੀ ਤਹਿਤ ਸਿੱਖਾ ਦਾ ਕਤਲੇਆਮ ਕੀਤਾ ਜਾ ਰਿਹਾ ਹੈ?

ਇਸਦੇ ਨਾਲ ਹੀ ਉਨ੍ਹਾ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਦਿਨਾ ਵਿੱਚ ਛੋਟੇ ਸਾਹਿਬਜਾਦਿਆ ਦੇ ਸ਼ਹੀਦੀ ਦਿਨਾ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋ ਪੰਜਾਬ ਵਿੱਚ ਕੱਢੇ ਜਾ ਰਹੇ ਘੱਲੂਘਾਰੇ ਮਾਰਚ ਵਿੱਚ ਸਮੂਲੀਅਤ ਕਰਨ। ਇਸ ਮੋਕੇ ਪਾਰਟੀ ਦੇ ਜਰਨਲ ਸਕੱਤਰ ਉਪਕਾਰ ਸਿੰਘ ਸੰਧੂ, ਸੀਨੀਅਰ ਆਗੂ ਇਮਾਨ ਸਿੰਘ ਮਾਨ, ਬਲਵਿੰਦਰ ਸਿੰਘ ਕਾਲਾ,ਅਮਰੀਕ ਸਿੰਘ ਨੰਗਲ, ਕੁਲਵੰਤ ਸਿੰਘ ਕੋਟਲਾ ਤੇ ਹੋਰ ਹਾਜਰ ਸਨ।  ਸਿੱਖ ਪੰਥ ਨੂੰ ਕੋਈ ਇਨਸਾਫ ਨਹੀ ਮਿਲਿਆ। ਹੁਣ ਉਸੇ ਨੀਤੀ ਤਹਿਤ ਵਿਦੇਸ਼ਾ ਵਿੱਚ ਸਿੱਖ ਆਗੂਆ ਦਾ ਕਤਲੇਆਮ ਕੀਤਾ ਜਾ ਰਿਹਾ ਜਿਸਦੇ ਖਿਲਾਫ ਅਵਾਜ਼ ਬੁਲੰਦ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅੱਗੇ ਆਇਆ ਹੈ।ਉਨ੍ਹਾ ਦੱਸਿਆ ਕਿ ਸਿੱਖ ਕਤਲੇਆਮ ਨੂੰ ਰੋਕਣ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਜਿਸ ਦੌਰਾਨ ਸਿੱਖ ਪੰਥ ਵੱਲੋ ਸਾਝੇ ਤੌਰ ਤੇ ਮੰਗ ਪੱਤਰ ਰਾਹੀ ਭਾਰਤ ਦੀ ਰਾਸਟਰਪਤੀ ਨੂੰ ਸੁਆਲ ਕਰਨ ਸੰਬੰਧੀ ਚਰਚਾਵਾਂ ਕੀਤੀਆ ਗਈਆਂ ਉਨ੍ਹਾ ਕਿਹਾ ਕਿ ਭਾਰਤ ਦੀ ਰਾਸਟਰਪਤੀ ਨੂੰ ਪੁੱਛਣਾ ਚਾਹੀਦਾ ਹੈ ਕਿ ਕਿਸ ਨੀਤੀ ਤਹਿਤ ਸਿੱਖਾ ਦਾ ਕਤਲੇਆਮ ਕੀਤਾ ਜਾ ਰਿਹਾ ਹੈ?

Leave a Comment

[democracy id="1"]

You May Like This