ਜੋਗਾ ਸਿੰਘ ਨੂੰ ਲਾਇਆ ਡੇਰਾ ਬਾਬਾ ਨਾਨਕ ਦਾ ਨਵਾਂ ਡੀ ਐਸ ਪੀ

ਜੋਗਾ ਸਿੰਘ ਨੂੰ ਲਾਇਆ ਡੇਰਾ ਬਾਬਾ ਨਾਨਕ ਦਾ ਨਵਾਂ ਡੀ ਐਸ ਪੀ 

ਗੁਰਦਾਸਪੁਰ, 12 ਨਵੰਬਰ, 2024 { ਪੰਜਾਬੀ ਅੱਖਰ / ਬਿਊਰੋ } : ਭਾਰਤੀ ਚੋਣ ਕਮਿਸ਼ਨ ਵਲੋਂ ਬਤੋਰ ਡੀਐਸਪੀ, ਡੇਰਾ ਬਾਬਾ ਨਾਨਕ ਦੇ ਅਹੁਦੇ ਲਈ ਪੈਨਲ ਵਿੱਚੋਂ ਜੋਗਾ ਸਿੰਘ, 345/ਬੀਆਰ ਨੂੰ ਦੇ ਨਾਮ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਜੋਗਾ ਸਿੰਘ ਡੇਰਾ ਬਾਬਾ ਨਾਨਕ ਵਿਖੇ ਤੈਨਾਤੀ ਤੋਂ ਪਹਿਲਾਂ  ਮੁੱਖ ਦਫ਼ਤਰ ਕਪੂਰਥਲਾ ਵਿਖੇ ਬਤੌਰ ਡੀਐਸਪੀ ਆਪਣੀਆਂ ਸੇਵਾਵਾਂ ਦੇ ਰਹੇ ਸਨ।

ਦੱਸ ਦਈਏ ਕਿ ਡੇਰਾ ਬਾਬਾ ਨਾਨਕ ਦੇ ਡੀਐਸਪੀ ਜਸਬੀਰ ਸਿੰਘ ਨੂੰ ਚੋਣ ਕਮਿਸ਼ਨ ਵਲੋਂ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਦੀ ਸ਼ਿਕਾਇਤ ਤੋਂ ਬਾਅਦ ਤੁਰੰਤ ਡੇਰਾ ਬਾਬਾ ਨਾਨਕ ਹਲਕੇ ਤੋਂ ਹਟਾਉਣ ਦੇ ਨਿਰਦੇਸ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੇ ਗਏ ਸਨ, ਜਿਸ ਤੋਂ ਬਾਅਦ ਇਸ ਅਹੁਦੇ ਤੇ ਡੀਐਸਪੀ ਜੋਗਾ ਸਿੰਘ ਨੂੰ ਤੈਨਾਤ ਕੀਤਾ ਗਿਆ ਹੈ।

Leave a Comment

[democracy id="1"]

You May Like This