ਸੀ.ਬੀ.ਏ ਇਨਫੋਟੈਕ ਅਤੇ ਭਾਰਤ ਵਿਕਾਸ ਪ੍ਰੀਸ਼ਦ ਨੇ ਮਨਾਇਆ ਇੰਜੀਨਿਅਰਿੰਗ ਡੇ


ਦੇਸ਼ ਦੀ ਤਰੱਕੀ ਅਤੇ ਵਿਕਾਸ ਵਿੱਚ ਇੰਜੀਨੀਅਰ ਅਹਿਮ ਰੋਲ ਅਦਾ ਕਰਦੇ ਹਨ : ਇੰਜੀ ਸੰਦੀਪ ਕੁਮਾਰ


ਗੁਰਦਾਸਪੁਰ, 15 ਸਤੰਬਰ ( ਪੰਜਾਬੀ ਅੱਖਰ ) – ਭਾਰਤ ਵਿਕਾਸ ਪ੍ਰੀਸ਼ਦ ਸਿਟੀ ਬਰਾਂਚ ਗੁਰਦਾਸਪੁਰ ਵਲੋਂ ਸੀ.ਬੀ.ਏ ਇਨਫੋਟੈਕ ਕਲਾਨੌਰ ਰੋਡ ਗੁਰਦਾਸਪੁਰ ਵਿੱਚ ਇੰਜੀਨਿਅਰਿੰਗ ਡੇ ਮਨਾਇਆ ਗਿਆ। ਮੁੱਖ ਮਹਿਮਾਨ ਸ੍ਰੀ ਵਿਕਾਸ ਮਹਾਜਨ ਉਪ ਪ੍ਰਧਾਨ ਆਲ ਇੰਡੀਆ ਯੂਥ ਮਹਾਜਨ ਸਭਾ ਅਤੇ ਵਿਸ਼ੇਸ਼ ਮਹਿਮਾਨ ਇੰਜੀ.ਸੰਦੀਪ ਕੁਮਾਰ ਮੈਨੇਜਿੰਗ ਡਾਇਰੈਕਟਰ ਸਨ। ਪ੍ਰੋਗਰਾਮ ਦੀ ਸ਼ੁਰੂਆਤ ਜੋਤ ਜਗਾ ਕੇ ਕੀਤੀ ਗਈ। ਰਾਸ਼ਟਰੀ ਗੀਤ ਵੰਦੇ ਮਾਤਰਮ ਦਾ ਗਾਣ ਹੋਇਆ। ਸ਼ਾਖਾ ਦੇ ਵਲੋਂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਫੁੱਲਾਂ ਦਾ ਹਰ ਪਾ ਕੇ ਸਨਮਾਨਿਤ ਕੀਤਾ ਗਿਆ। ਪ੍ਰਧਾਨ ਰਾਜੇਸ਼ ਮਲਹੋਤਰਾ ਨੇ ਆਏ ਹੋਏ ਸਭ ਦਾ ਸਵਾਗਤ ਕੀਤਾ ਅਤੇ ਬ੍ਰਾਂਚ ਦੇ ਮੈਂਬਰਾਂ ਨਾਲ ਜਾਣ ਪਹਿਚਾਣ ਕਰਵਾਈ ਅਤੇ ਬੀ.ਵੀ.ਪੀ ਵਲੋਂ ਕਰਵਾਏ ਜਾ ਰਹੇ ਕਾਰਜਾਂ ਦੀ ਜਾਣਕਾਰੀ ਦਿੱਤੀ। ਇੰਜੀ.ਮੋਹਿੰਦਰ ਕੁਮਾਰ ਵਲੋਂ ਇੰਜੀਨੀਅਰ ਦਿਵਸ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਇੰਸਟੀਚਿਊਟ ਦੇ ਵਿਦਿਆਰਥੀਆਂ ਵਲੋਂ ਇੰਜੀਨੀਅਰ ਡੇ ’ਤੇ ਆਪਣੇ ਭਾਸ਼ਣ ਪੇਸ਼ ਕੀਤੇ ਗਏ। ਸ਼ਾਖਾ ਦੇ ਮੈਂਬਰ ਇੰਜੀ.ਬੀ.ਬੀ.ਗੁਪਤਾ ਵਲੋਂ ਵੀ ਅੱਜ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਡਾ.ਐਸ.ਪੀ ਸਿੰਘ ਵਲੋਂ ਅੱਜ ਦੇ ਦਿਨ ਸਾਰਿਆਂ ਨੂੰ ਵਧਾਈ ਦਿੱਤੀ ਗਈ। ਫਿਰ ਮੁੱਖ ਮਹਿਮਾਨ ਭਾਰਤ ਵਿਕਾਸ ਪ੍ਰੀਸ਼ਦ ਸਿਟੀ ਸ਼ਾਖਾ ਅਤੇ ਸੀ.ਬੀ.ਏ ਇਨਫੋਟੈਕ ਦੇ ਅੱਜ ਦੇ ਪ੍ਰੋਗਰਾਮ ਦੀ ਪ੍ਰਸੰਸਾ ਕੀਤੀ। ਸ਼ਾਖਾ ਵਲੋਂ ਸ਼ਾਖਾ ਦੇ ਇੰਜੀਨੀਅਰ ਮੈਂਬਰਾਂ ਅਨਿਲ ਅਗਰਵਾਲ, ਮੋਹਿੰਦਰ ਕੁਮਾਰ, ਬੀ.ਬੀ.ਗੁਪਤਾ ਅਤੇ ਲਲਿਤ ਕੁਮਾਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇੰਸਟੀਟਿਊਟ ਦੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਸਨਮਾਨਿਤ ਕੀਤਾ ਗਿਆ। ਬ੍ਰਾਂਚ ਵਲੋਂ ਵਿਸ਼ੇਸ਼ ਮਹਿਮਾਨ ਇੰਜੀ.ਸੰਦੀਪ ਕੁਮਾਰ ਮੈਨੇਜਿੰਗ ਡਾਇਰੈਕਟਰ ਅਤੇ ਇੰਜੀ.ਸਿਮਰਨ, ਚੇਅਰਪਰਸਨ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇੰਸਟੀਚਿਊਟ ਦੇ ਵਲੋਂ ਇੰਜੀ.ਸਿਮਰਨ, ਚੇਅਰਮੈਨਪਰਸਨ ਵਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਸਚਿਵ ਸ਼ੈਲੇਂਦਰ ਭਾਸ਼ਕਰ ਨੇ ਕੀਤਾ। ਪ੍ਰੋਗਰਾਮ ਵਿੱਚ ਸ੍ਰੀ ਰਾਜੇਸ਼ ਮਲਹੋਤਰਾ, ਪ੍ਰਧਾਨ ਦੇ ਇਲਾਵਾ ਪ੍ਰੋ.ਮੋਹਿੰਦਰ ਕੁਮਾਰ, ਬੀ.ਬੀ.ਗੁਪਤਾ, ਲਲਿਤ ਕੁਮਾਰ, ਡਾ.ਐਸ.ਪਹ ਸਿੰਘ, ਅਨੂਰੰਜਨ ਸ਼ੈਣੀ, ਵਿਜੇ ਸ਼ਰਮਾ, ਵਿਜੇ ਮਹਾਜਨ, ਵਿਕਾਸ ਸ਼ਨਗਾਰੀ, ਰਮੇਸ਼ ਮੋਹਨ, ਸ਼ਸ਼ੀਕਾਂਤ ਮਹਾਜਨ, ਸ਼ੈਲੇਦਰ ਭਾਸ਼ਕਰ ਆਦਿ ਸ਼ਾਮਲ ਹੋਏ ਇੰਸਟੀਟਿਊਟ ਦੇ ਲਗਭਗ 50 ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਮੰਚ ਸੰਚਾਲਨ ਸਚਿਵ ਸ਼ੈਲੇਂਦਰ ਭਾਸ਼ਕਰ ਨੇ ਕੀਤਾ।

Leave a Comment

[democracy id="1"]

You May Like This