ਥਰਮਲ ਦੇ ਠੇਕਾ ਮੁਲਾਜ਼ਮਾਂ ਵੱਲੋਂ ਮਹਿਲਾ ਡਾ.ਦੇ ਕਾਤਿਲਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ



ਲਹਿਰਾ ਮੁਹੱਬਤ 20-08-2024 ( ਪੰਜਾਬੀ ਅੱਖਰ ) ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਮਹਿਲਾ ਡਾ.ਨੂੰ ਵਹਿਸੀਆਨਾਂ ਜਬਰ-ਜ਼ਨਾਹ ਉਪਰੰਤ ਕਤਲ ਕਰਨ ਦੇ ਰੋਸ਼ ਵਜੋਂ ਪਲਾਂਟ ਦੇ ਮੁੱਖ ਗੇਟ ਤੇ ਕੇਂਦਰ ਅਤੇ ਪੱਛਮੀ ਬੰਗਾਲ ਸਰਕਾਰ ਦਾ ਪੁਤਲਾ ਫੂਕਕੇ ਕਾਤਿਲਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਕੀਤੀ ਮੰਗ,ਇਸ ਸਮੇਂ ਹਾਜ਼ਿਰ ‘ਮੋਰਚੇ’ ਦੇ ਸੂਬਾਈ ਆਗੂਆਂ ਜਗਰੂਪ ਸਿੰਘ ਲਹਿਰਾ,ਜਗਸੀਰ ਸਿੰਘ ਭੰਗੂ ਅਤੇ ਹਰਦੀਪ ਸਿੰਘ ਤੱਗੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਲਕੱਤਾ ਵਿਖੇ ਆਰਜੇ ਕਾਰ ਸਰਕਾਰੀ ਮੈਡੀਕਲ ਕਾਲਜ ਦੀ ਪੋਸਟ ਗਰੈਜੂਏਟ ਸਿਖਿਆਰਥੀ ਮਹਿਲਾ ਡਾ.ਨੂੰ ਵਹਿਸ਼ੀਆਨਾ ਜ਼ਬਰ-ਜ਼ਨਾਹ ਉਪਰੰਤ ਕਤਲ ਕਰ ਦੇਣ ਦੀ ਇਹ ਘਟਨਾ ਦਿਲ ਦਹਿਲਾਉਣ ਵਾਲੀ ਘਟਨਾ ਹੈ,ਆਗੂਆਂ ਨੇ ਕਿਹਾ ਕਿ ਇੱਕ ਪਾਸੇ ਕੇਂਦਰ ਸਰਕਾਰ ਵੱਲੋਂ ‘ਬੇਟੀ ਬਚਾਓ-ਬੇਟੀ ਪੜਾਓ’ ਦਾ ਦੰਭੀ ਨਾਅਰਾ ਪੂਰੇ-ਸੋਰ ਨਾਲ਼ ਸਮੁੱਚੇ ਦੇਸ ਵਿੱਚ ਉਭਾਰਿਆ ਜਾ ਰਿਹਾ ਹੈ,ਦੂਜੇ ਪਾਸੇ ਸਾਡੀਆਂ ਧੀਆਂ-ਭੈਣਾਂ ਦੀਆਂ ਇੱਜ਼ਤਾਂ ਨਾਲ ਸ਼ਰੇਆਮ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਹਰ ਰੋਜ਼ ਬਲਾਤਕਾਰ/ਕਤਲ ਦੀਆਂ ਅਣਹੋਣੀਆਂ ਘਟਨਾਵਾਂ ਹੋ ਰਹੀਆਂ ਹਨ ਅਤੇ ਕੇਂਦਰ ਸਰਕਾਰ ਇਸ ਸਭ ਨੂੰ ਮੂਕ ਦਰਸ਼ਕ ਬਣਕੇ ਵੇਖ ਰਹੀ ਹੈ ਅਤੇ ਕੇਂਦਰ ਸਰਕਾਰ ਵੱਲੋੰ ਮਹਿਲਾ ਡਾ.ਨਾਲ਼ ਹੋਏ ਜ਼ਬਰ-ਜ਼ਨਾਹ/ਕਤਲ ਦੇ ਸੰਬੰਧ ਵਿੱਚ ਹਜੇ ਤੱਕ ਆਪਣਾ ਮੂੰਹ ਤੱਕ ਨਹੀਂ ਖੋਲਿਆ ਗਿਆ,ਜਦੋਂ ਕਿ ਸਮੁੱਚੇ ਦੇਸ ਲੋਕ ਮਹਿਲਾ ਡਾ.ਦੇ ਪਰਿਵਾਰ ਨੂੰ ਇਨਸਾਫ਼ ਦਿਬਾਉਣ ਦੀ ਮੰਗ ਨੂੰ ਲੈਕੇ ਸੜਕਾਂ ਤੇ ਨਿਕਲੇ ਹੋਏ ਹਨ,ਆਗੂਆਂ ਅਤੇ ਠੇਕਾ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਡਾ.ਮੋਮੀਤਾ ਦੇਬਨਾਥ ਦੇ ਕਾਤਿਲਾਂ ਫਾਂਸੀ ਦੀ ਸਜ਼ਾ ਦਿੱਤੀ ਜਾਵੇ!

Leave a Comment

[democracy id="1"]

You May Like This