ਚੰਡੀਗੜ੍ਹ, 16 ਅਗਸਤ { ਪੰਜਾਬੀ ਅੱਖਰ } ਕੋਲਕਾਤਾ ਕਾਂਡ ਸਬੰਧੀ ਡਾਕਟਰਾਂ ਦੀ ਦੇਸ਼-ਵਿਆਪੀ ਹੜਤਾਲ ਦੇ ਮੱਦੇਨਜ਼ਰ ਪੀਜੀਆਈ ਚੰਡੀਗੜ੍ਹ ਵਿਚ ਭਲਕੇ 17 ਅਗਸਤ ਨੂੰ ਸਾਰੀਆਂ ਓਪੀਡੀ ਸੇਵਾਵਾਂ ਬੰਦ ਰਹਿਣਗੀਆਂ। ਪ੍ਰਬੰਧਕਾਂ ਮੁਤਾਬਕ ਪੀਜੀਆਈ ਦੀ ਫੈਕਲਟੀ ਐਸੋਸੀਏਸ਼ਨ ਵੱਲੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ ਮੁਤਾਬਕ ਅੱਜ ਹੜਤਾਲ ਨੂੰ ਸਮਰਥਨ ਦੇਣ ਉਪਰੰਤ ਇਹ ਫ਼ੈਸਲਾ ਲਿਆ ਗਿਆ ਹੈ। ਇਸ ਦੌਰਾਨ 17 ਅਗਸਤ ਨੂੰ ਪੀਜੀਆਈ ਵਿੱਚ ਸਾਰੀਆਂ ਓਪੀਡੀਜ਼ ਸੇਵਾਵਾਂ ਬੰਦ ਰਹਿਣਗੀਆਂ ਜਦਕਿ ਐਮਰਜੈਂਸੀ ਅਤੇ ਗੰਭੀਰ ਮਰੀਜ਼ਾਂ ਦੀਆਂ ਸੇਵਾਵਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ।