ਪੀਏਯੂ ਦੇ ਸਾਬਕਾ ਵਿਦਿਆਰਥੀ ਵੱਲੋਂ ਮਾਊਂਟ ਐਵਰੈਸਟ ਦੀ ਚੋਟੀ ਫ਼ਤਹਿ

ਲੁਧਿਆਣਾ, 22 ਮਈ

ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਸਾਬਕਾ ਵਿਦਿਆਰਥੀ ਮਲਕੀਤ ਸਿੰਘ ਨੇ ਬੀਤੇ ਦਿਨੀਂ ਮਾਊਂਟ ਐਵਰੈਸਟ ਦੀ ਚੋਟੀ ਨੂੰ ਸਰ ਕੀਤਾ ਹੈ। ਇਸ ਦੇ ਨਾਲ ਹੀ ਉਹ ਇਹ ਪ੍ਰਾਪਤੀ ਕਰਨ ਵਾਲਾ ਯੂਨੀਵਰਸਿਟੀ ਦਾ ਪਹਿਲਾ ਵਿਦਿਆਰਥੀ ਅਤੇ ਪਹਿਲਾ ਗੁਰਸਿੱਖ ਵਿਅਕਤੀ ਬਣ ਗਿਆ ਹੈ।

ਪੰਜਾਬ ਦੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਬੋਰ ਵਿੱਚ ਪੈਦਾ ਹੋਏ ਮਲਕੀਤ ਸਿੰਘ ਨੇ ਆਪਣੇ ਪਿਤਾ ਬੰਤ ਸਿੰਘ ਤੇ ਮਾਤਾ ਗੁਰਮੇਲ ਕੌਰ ਦੇ ਨਾਲ-ਨਾਲ ਯੂਨੀਵਰਸਿਟੀ ਅਤੇ ਆਪਣੇ ਪਰਿਵਾਰ ਦਾ ਨਾਮ ਵੀ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਕਰਵਾਇਆ ਹੈ। ਸਾਲ 1988 ਵਿੱਚ ਪੀਏਯੂ ’ਚ ਬੀਐੱਸਸੀ (ਆਨਰਜ਼) ਐਗਰੀਕਲਚਰ ਵਿੱਚ ਦਾਖ਼ਲ ਹੋਣ ਵਾਲੇ ਮਲਕੀਤ ਸਿੰਘ ਪ੍ਰਸਿੱਧ ਅਥਲੀਟ ਰਹੇ। ਲਗਾਤਾਰ ਤਿੰਨ ਸਾਲ ਉਨ੍ਹਾਂ ਯੂਨੀਵਰਸਿਟੀ ਤੋਂ ਸਰਵੋਤਮ ਅਥਲੀਟ ਦਾ ਖਿਤਾਬ ਜਿੱਤਿਆ। ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ, ਡਾ. ਚਰਨਜੀਤ ਸਿੰਘ ਔਲਖ, ਰਿਸ਼ੀ ਪਾਲ ਸਿੰਘ, ਡਾ. ਐੱਮਆਈਐੱਸ ਗਿੱਲ, ਡਾ. ਨਿਰਮਲ ਜੌੜਾ ਤੇ ਡਾ. ਟੀਐੱਸ ਰਿਆੜ ਨੇ ਮਲਕੀਤ ਸਿੰਘ ਨੂੰ ਵਧਾਈ ਦਿੱਤੀ।

 

Leave a Comment

[democracy id="1"]

You May Like This