ਇਸਾਈ ਭਾਈਚਾਰੇ ਦੀਆਂ ਸਹੂਲਤਾਂ ਦਾ ਖਿਆਲ ਸਿਰਫ ਅਕਾਲੀ ਸਰਕਾਰਾਂ ਨੇ ਰੱਖਿਆ- ਗਾਬੜੀਆ
ਦੀਨਾਨਗਰ, 23 ਮਈ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ਵਿਚ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਇੰਚਾਰਜ ਕਮਲਜੀਤ ਚਾਵਲਾ, ਸ਼੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ ਦੇ ਪ੍ਰਧਾਨ ਹੀਰਾ ਸਿੰਘ ਗਾਬੜੀਆ ਅਤੇ ਕ੍ਰਿਸ਼ਚੀਅਨ ਵੈੱਲਫੇਅਰ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਅਮਨਦੀਪ ਸੁਪਾਰੀਵਿੰਡ ਦੀ ਅਗਵਾਈ ਵਿਚ ਪਿੰਡ ਸਾਹੋਵਾਲ ਵਿਖੇ ਚੋਣ ਮੀਟਿੰਗ ਕੀਤੀ ਗਈ ਅਤੇ ਇਸਾਈ ਭਾਈਚਾਰੇ ਦੇ ਮਿਹਨਤੀ ਵਰਕਰਾਂ ਵਿਚੋਂ ਬਬਲੂ ਭੱਟੀ ਕਲੀਸਪੁਰ, ਸੰਨੀ ਮਸੀਹ ਤਾਲਪੁਰ ਪੰਡੋਰੀ, ਸੁਖਵਿੰਦਰ ਮਸੀਹ ਕਾਲੂ ਪਿੰਡ ਚਾਵਾ, ਹੀਰਾ ਗਿੱਲ ਅੱਬਲਖੈਰ, ਸਾਈ ਮਸੀਹ ਰਸੂਲਪੁਰ ਅਤੇ ਸੁਖ ਚੌਧਰੀ ਨੂੰ ਨਿਯੁਕਤੀ ਪੱਤਰ ਦੇ ਕੇ ਅਹੁਦਿਆਂ ਨਾਲ ਨਿਵਾਜਿਆ ਗਿਆ ਅਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹੀਰਾ ਸਿੰਘ ਗਾਬੜੀਆ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਦੌਰਾਨ ਇਸਾਈ ਭਾਈਚਾਰੇ ਦੀ ਭਲਾਈ ਲਈ ਯੋਜਨਾਵਾਂ ਸ਼ੁਰੂ ਕਰਕੇ ਇਸ ਘੱਟ-ਗਿਣਤੀ ਭਾਈਚਾਰੇ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰਾਂ ਦੌਰਾਨ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਕ੍ਰਿਸਮਿਸ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮਾਂ ਵਿਚ ਖੁਦ ਸ਼ਾਮਲ ਹੁੰਦੇ ਰਹੇ ਹਨ। ਹਲਕਾ ਇੰਚਾਰਜ ਕਮਲਜੀਤ ਚਾਵਲਾ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨੇ ਅਕਾਲੀ ਸਰਕਾਰਾਂ ਦੌਰਾਨ ਇਸਾਈ ਭਾਈਚਾਰੇ ਨੂੰ ਦਿੱਤੀਆਂ ਜਾਂਦੀਆਂ ਬਹੁਤ ਸਾਰੀਆਂ ਸਹੂਲਤਾਂ ਬੰਦ ਕਰਕੇ ਘੱਟ-ਗਿਣਤੀਆਂ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਸਾਬਕਾ ਚੇਅਰਮੈਨ ਅਮਨਦੀਪ ਗਿੱਲ ਸੁਪਾਰੀਵਿੰਡ ਮਜੀਠਾ ਨੇ ਆਖਿਆ ਕਿ ਇਸਾਈ ਭਾਈਚਾਰਾ ਡਾ. ਦਲਜੀਤ ਸਿੰਘ ਚੀਮਾ ਨੂੰ ਜਿਤਾਉਣ ਵਿਚ ਵੱਡਾ ਯੋਗਦਾਨ ਨਿਭਾਵੇਗਾ ਤਾਂ ਜੋ ਘੱਟ-ਗਿਣਤੀ ਇਸਾਈ ਭਾਈਚਾਰੇ ਦੀ ਆਵਾਜ਼ ਵੀ ਲੋਕ ਸਭਾ ਵਿਚ ਪਹੁੰਚਾਈ ਜਾ ਸਕੇ।
ਇਸ ਮੌਕੇ ਵਿਜੇ ਮਹਾਜਨ ਜ਼ਿਲ੍ਹਾ ਪ੍ਰਧਾਨ ਸ਼ਹਿਰੀ, ਪ੍ਰਵੀਨ ਠਾਕੁਰ ਸ਼ਹਿਰੀ ਪ੍ਰਧਾਨ ਦੀਨਾਨਗਰ, ਭੁਪਿੰਦਰ ਸਿੰਘ ਜਕੜੀਆ ਸਰਕਲ ਪ੍ਰਧਾਨ ਸਾਹੋਵਾਲ, ਗੁਰਬਚਨ ਸਿੰਘ ਸਾਹੋਵਾਲ, ਅਜੈਬ ਸਿੰਘ ਸਰਕਲ ਪ੍ਰਧਾਨ ਕਲੀਜਪੁਰ, ਸਰਬਜੀਤ ਸਿੰਘ ਲਾਲੀਆ ਸਰਕਲ ਪ੍ਰਧਾਨ ਪੁਰਾਣਾ ਸ਼ਾਲ੍ਹਾ, ਗੁਰਨਾਮ ਸਿੰਘ ਗੰਜਾ ਸਰਕਲ ਪ੍ਰਧਾਨ ਬਹਿਰਾਮਪੁਰ, ਗੁਰਮੇਜ ਸਿੰਘ ਸਰਕਲ ਪ੍ਰਧਾਨ ਗਾਜੀਕੋਟ, ਰੂਪ ਸਿੰਘ ਘੇਸਲ ਸਰਕਲ ਪ੍ਰਧਾਨ, ਦਲਬੀਰ ਸਿੰਘ ਬਿੱਲਾ ਮੈਂਬਰ ਪੀ.ਏ.ਸੀ. ਤੋਂ ਇਲਾਵਾ ਬਹੁਤ ਸਾਰੇ ਅਹੁਦੇਦਾਰ ਵੀ ਹਾਜ਼ਰ ਸਨ।