ਦੋਦਾ ਨੇੜਲੇ ਪਿੰਡਾਂ ਹਰਾਜ ਤੇ ਖੋਖਰ ਦੇ ਖੇਤਾਂ ’ਚ ਅੱਗ ਲੱਗੀ 60 ਏਕੜ ਕਣਕ ਤੇ 50 ਏਕੜ ਨਾੜ ਸੁਆਹ

ਦੋਦਾ, 21 ਅਪ੍ਰੈਲ

ਇਥੋਂ ਥੋੜ੍ਹੀ ਦੂਰ ਪਿੰਡ ਹਰਾਜ ਤੇ ਖੋਖਰ ਦੇ ਸਾਂਝੇ ਰਕਬੇ ਵਿੱਚ ਅਚਾਨਕ ਲੱਗੀ ਅੱਗ ਕਾਰਨ ਦੋਹਾਂ ਪਿੰਡਾਂ ਦੇ ਕਿਸਾਨਾਂ ਦੀ ਪੱਕੀ ਖੜੀ ਤਿਆਰ 60 ਏਕੜ ਕਣਕ ਤੇ ਨਾਲ ਲਗਦੇ ਖੇਤਾਂ ਵਿਚ ਕੱਟੀ ਕਣਕ ਦੇ 50 ਏਕੜ ਨਾੜ ਦਾ ਨੁਕਸਾਨ ਹੋਇਆ ਹੈ। ਲੋਕਾਂ ਨੇ ਭਾਰੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। ਸੂਚਨਾ ਮਿਲਣ ਦੇ ਥੋੜ੍ਹੇ ਸਮੇਂ ਵਿੱਚ ਅੱਗ ਬੁਝਾਊ ਦਸਤਾ ਵੀ ਪੁੱਜ ਗਿਆ ਸੀ।

Leave a Comment

[democracy id="1"]

You May Like This