ਨਵੀਂ ਦਿੱਲੀ, 3 ਫਰਵਰੀ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਬਕਾਰੀ ਨੀਤੀ ਘੁਟਾਲੇ ਨਾਲ ਜੁੜੇ ਇੱਕ ਮਨੀ ਲਾਂਡਰਿੰਗ ਕੇਸ ’ਚ ਜਾਂਚ ਏਜੰਸੀ ਸਾਹਮਣੇ ਪੇਸ਼ ਨਾ ਹੋਣ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਇੱਥੇ ਇੱਕ ਅਦਾਲਤ ’ਚ ਸ਼ਿਕਾਇਤ ਦਾਇਰ ਕੀਤੀ ਹੈ। ਕੇਂਦਰੀ ਏਜੰਸੀ ਵੱਲੋਂ ਇਹ ਸ਼ਿਕਾਇਤ ਵਧੀਕ ਮੁੱਖ ਮੈਟਰੋਪੋਲਿਟਨ ਮੈਜਿਸਟਰੇਟ ਦਿਵਿਆ ਮਲਹੋਤਰਾ ਸਾਹਮਣੇ ਦਾਇਰ ਕੀਤੀ ਗਈ ਜਿਨ੍ਹਾਂ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ ਤਰੀਕ 7 ਫਰਵਰੀ ਤੈਅ ਕੀਤੀ ਹੈ। ਜੱਜ ਨੇ ਕਿਹਾ, ‘‘ਪੀਐੱਮਐੱਲਏ-2002 ਦੀ ਧਾਰਾ 50 ਦੀ ਪਾਲਣਾ ਤਹਿਤ ਹਾਜ਼ਰ ਨਾ ਹੋਣ ਖ਼ਿਲਾਫ਼ ਨਵੀਂ ਸ਼ਿਕਾਇਤ ਮਿਲੀ ਹੈ।’’ ਜੱਜ ਇਸ ਸਬੰਧੀ ਕੁਝ ਦਲੀਲਾਂ ਸੁਣੀਆਂ ਅਤੇ ਮਾਮਲਾ ਮੁਲਤਵੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਬਾਕੀ ਦਲੀਲਾਂ ਫਰਵਰੀ ਨੂੰ ਸੁਣੀਆਂ ਜਾਣਗੀਆਂ।