Search
Close this search box.

1984 ਦੇ ਦੰਗੇ: ਅਦਾਲਤ ਨੇ ਜਗਦੀਸ਼ ਟਾਈਟਲਰ ਖ਼ਿਲਾਫ਼ ਸੁਣਵਾਈ 9 ਜਨਵਰੀ ਤੱਕ ਟਾਲੀ

ਨਵੀਂ ਦਿੱਲੀ, 18 ਦਸੰਬਰ

ਇਥੋਂ ਦੀ ਅਦਾਲਤ ਨੇ ਅੱਜ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਵਕੀਲ ਨੂੰ 1984 ’ਚ ਪੁਲ ਬੰਗਸ਼ ਸਿੱਖ ਦੰਗਿਆਂ ਵਿੱਚ ਦਿੱਲੀ ਪੁਲੀਸ ਅਤੇ ਸੀਬੀਆਈ ਵੱਲੋਂ ਦਰਜ ਐੱਫਆਈਆਰਜ਼ ਦੀ ਸੂਚੀ ਅਤੇ ਇਸ ਦੀ ਜਾਂਚ ਤੇ ਮੁਕੱਦਮਿਆਂ ਦੇ ਨਤੀਜਿਆਂ ਦੀ ਸੂਚੀ ਦੇਣ ਲਈ ਕਿਹਾ ਹੈ। ਇਸ ਮਾਮਲੇ ਦਾ ਮੁਲਜ਼ਮ ਟਾਈਟਲਰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਇਆ। ਇਹ ਮਾਮਲਾ 1 ਨਵੰਬਰ 1984 ਨੂੰ ਪੁਲ ਬੰਗਸ਼ ਗੁਰਦੁਆਰੇ ਵਿੱਚ ਹੋਏ ਸਿੱਖਾਂ ਦੇ ਕਤਲ ਨਾਲ ਸਬੰਧਤ ਹੈ।

ਸੀਬੀਆਈ ਨੇ ਮਈ ਵਿੱਚ ਉਸ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ ਕੀਤੀ ਸੀ। ਵਿਸ਼ੇਸ਼ ਜੱਜ ਰਾਕੇਸ਼ ਸਿਆਲ ਨੇ ਬਚਾਅ ਪੱਖ ਦੇ ਵਕੀਲ ਦੀ ਇਹ ਦਲੀਲ ਸੁਣਨ ਤੋਂ ਬਾਅਦ ਮਾਮਲੇ ਦੀ ਸੁਣਵਾਈ 9 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਕਿ ਪਿਛਲੀਆਂ ਚਾਰਜਸ਼ੀਟਾਂ ਦੀਆਂ ਪ੍ਰਮਾਣਿਤ ਕਾਪੀਆਂ ਪ੍ਰਾਪਤ ਨਹੀਂ ਹੋਈਆਂ ਸਨ।

Leave a Comment

[democracy id="1"]

You May Like This