ਬਟਾਲਾ, 09 ਜੂਨ ( ਬਿਊਰੋ ) – ਡਾ. ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗਠਿਤ ਕੀਤੀ ਕਮੇਟੀ ਨੂੰ ਸੀ.ਡੀ.ਪੀ.ਓ. ਸ. ਵਰਿੰਦਰ ਸਿੰਘ ਗਿੱਲ ਵੱਲੋਂ ਗਠਿਤ ਕੀਤੀ ਕਮੇਟੀ ਨਾਲ ਮੀਟਿੰਗ ਕਰਕੇ ਕਮੇਟੀ ਮੈਂਬਰਾਂ ਨੂੰ ਬਾਲ ਭਿੱਖਿਆ ਅਤੇ ਬਾਲ ਮਜ਼ਦੂਰੀ ਨਾ ਕਰਨ ਲਈ ਜਾਗਰੂਕ ਕਰਨ ਬਾਰੇ ਦੱਸਿਆ ਗਿਆ।
ਇਸ ਮੌਕੇ ਸੀ.ਡੀ.ਪੀ.ਓ. ਸ. ਵਰਿੰਦਰ ਸਿੰਘ ਗਿੱਲ ਨੇ ਗੱਲਬਾਤ ਕਰਦਿਆ ਦੱਸਿਆ ਜੋਹਲ ਹਾਸਪਤਾਲ, ਸਮਾਦ ਰੋਡ, ਬੱਸ ਸਟੈਂਡ ਬਟਾਲਾ, ਸਬਜੀ ਮੰਡੀ, ਲੀਕ ਵਾਲਾ ਤਲਾਬ ਵਿੱਚ ਫੜੇ ਗਏ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ – ਪਿਤਾ ਨੂੰ ਬੱਚਿਆ ਕੋਲੋਂ ਭੀਖ ਮੰਗਣ ਅਤੇ ਬਾਲ ਮਜ਼ਦੂਰੀ ਨਾ ਕਰਾਉਣ ਲਈ ਕਿਹਾ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਬੱਚਿਆਂ ਦੇ ਮਾਤਾ – ਪਿਤਾ ਨੂੰ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ ਗਿਆ। “ ਸਾਨੂੰ ਕਰਨ ਦਿਉ ਪੜ੍ਹਾਈ, ਅਸੀ ਨਹੀਂ ਕਰਨੀ ਮਜ਼ਦੂਰੀ ਤੇ ਕਮਾਈ “ ਬਾਰੇ ਵੀ ਜਾਗੂਰਕ ਕੀਤਾ ਗਿਆ।
ਇਸ ਮੌਕੇ ਸੁਪਰਵਾਈਜਰ ਪਰਮਜੀਤ ਕੌਰ, ਸੁਖਵਿੰਦਰ ਕੌਰ, ਰਾਕੇਸ਼ ਕੁਮਾਰ, ਮੈਡਮ ਜਿੰਦਰਪਾਲ ਕੌਰ ਐਚ.ਸੀ.ਆਈ, ਰਜਨੀ ਬਾਲਾ, ਬਾਲ ਸੁਧਾਰ ਕਮੇਟੀ ਗੁਰਦਾਸਪੁਰ, ਜਸਪਾਲ ਸਿੰਘ, ਸੁਰਿੰਦਰਪਾਲ ਅਦਿ ਹਾਜ਼ਰ ਸਨ।