ਦਿਵਿਆਂਗ ਵਿਅਕਤੀਆਂ ਨੂੰ ਮਿਲਣ ਵਾਲੇ ਸਰਕਾਰੀ ਲਾਭਾਂ ਵਿਚ ਇਕਸਾਤਰਾ ਨੂੰ ਯਕੀਨੀ ਬਣਾਏਗਾ ਯੂ.ਡੀ.ਆਈ.ਡੀ. ਕਾਰਡ – ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜ਼ਿਲ੍ਹਾ ਗੁਰਦਾਸਪੁਰ ਵਿੱਚ 23871 ਦਿਵਿਆਂਗ ਵਿਅਕਤੀਆਂ ਦੇ ਯੂ.ਡੀ.ਆਈ.ਡੀ ਕਾਰਡ ਬਣੇ

ਗੁਰਦਾਸਪੁਰ, 26 ਮਈ ( ਬਿਊਰੋ ) – ਦਿਵਿਆਂਗ ਵਿਅਕਤੀਆਂ ਲਈ ਵਿਲੱਖਣ ਪਛਾਣ ਪੱਤਰ’ ਪ੍ਰਾਜੈਕਟ ਦਿਵਿਆਂਗ ਵਿਅਕਤੀਆਂ ਦਾ ਇੱਕ ਰਾਸ਼ਟਰੀ ਪੱਧਰ/ਰਾਜ ਪੱਧਰ ਤੇ ਡਾਟਾਬੇਸ ਬਣਾਉਣ ਅਤੇ ਦਿਵਿਆਗਤਾ ਵਾਲੇ ਹਰੇਕ ਵਿਅਕਤੀ ਨੂੰ ਵਿਲੱਖਣ ਦਿਵਿਆਗਤਾ ਪਛਾਣ ਪੱਤਰ ਜਾਰੀ ਕਰਨ ਦੇ ਨਜਰੀਏ ਨਾਲ ਰਾਜ ਵਿਚ ਲਾਗੂ ਕੀਤਾ ਜਾ ਚੁੱਕਾ ਹੈ। ਇਹ ਪ੍ਰੋਜੈਕਟ ਨਾ ਸਿਰਫ ਪਾਰਦਰਸ਼ਤਾ, ਕੁਸ਼ਲਤਾ ਅਤੇ ਸਪੁਰਦਗੀ ਦੀ ਸਹੂਲਤ ਨੂੰ ਉਤਸ਼ਾਹਤ ਕਰੇਗਾ, ਇਹ ਦਿਵਿਆਂਗ ਵਿਅਕਤੀਆਂ ਨੂੰ ਮਿਲਣ ਵਾਲੇ ਸਰਕਾਰੀ ਲਾਭਾਂ ਵਿਚ ਇਕਸਾਤਰਾ ਨੂੰ ਵੀ ਯਕੀਨੀ ਬਣਾਏਗਾ।

ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਗੁਰਦਾਸਪੁਰ ਸ੍ਰੀ ਨਵੀਨ ਗਡਵਾਲ ਨੇ ਦੱਸਿਆ ਕਿ ਇਸ ਸਬੰਧੀ ਅਪਲਾਈ ਕਰਨ ਦਾ ਢੰਗ ਸੁਵਿਧਾ ਸੈਂਟਰ ਰਾਹੀਂ ਅਪਲਾਈ ਕੀਤਾ ਜਾਂਦਾ ਹੈ। ਜਿਸ ਵਿੱਚ ਪਹਿਲਾਂ ਤੋਂ ਬਣੇ ਦਿਵਿਆਗਤਾਂ (ਡਿਸਏਬਲਟੀ ਸਰਟੀਫਿਕੇਟ/ਯੂ.ਡੀ.ਆਈ.ਡੀ.)  ਸਰਟੀਫਿਕੇਟ ਨੂੰ ਯੂ.ਡੀ.ਆਈ.ਡੀ. ਦੀ ਵੈਬਸਾਈਟ ਤੇ ਡਿਜੀਟਾਈਜਡ (ਆਨ ਲਾਈਨ ਰੀਕਾਰਡ) ਤਹਿਤ ਨਵਾਂ ਸਰਟੀਫਿਕੇਟ ਤਿਆਰ ਕਰਕੇ ਦਿੱਤਾ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਿਸੇ ਵੀ ਦਿਵਿਆਗ ਵਿਅਕਤੀ ਨੂੰ ਮਾਹਿਰ ਡਾਕਟਰਾਂ ਕੋਲ ਦੁਬਾਰਾ ਤੋਂ ਅਸੈਸਮੈਟ ਕਰਵਾਉਣ ਦੀ ਜ਼ਰੂਰਤ ਨਹੀ ਪੈਂਦੀ। ਇਸ ਤੋਂ ਇਲਾਵਾ ਜਿੰਨੇ ਵੀ ਡਿਸਏਬਲਿਟੀ ਸਰਟੀਫਿਕੇਟ ਨਵੇਂ ਬਣਾਏ ਜਾਂਦੇ ਹਨ ਉਹਨਾਂ ਨੂੰ ਵੀ ਸੁਵਿਧਾ ਸੈਂਟਰਾਂ ਰਾਹੀਂ ਹੀ ਅਪਲਾਈ ਕਰਨ ਦੀ ਜਰੂਰਤ ਹੈ। ਜਿਸ ਤੇ ਤਹਿਤ ਉਹਨਾਂ ਨੂੰ ਮਾਹਿਰ ਡਾਕਟਰ ਤੋਂ ਅਸੈਸਮੈਟ ਕਰਵਾਉਣ ਲਈ ਇੱਕ ਨਿਸ਼ਚਿਤ ਮਿਤੀ ਦਿੱਤੀ ਜਾਂਦੀ ਹੈ। ਇਹਨਾਂ ਦੋਵਾਂ ਪ੍ਰਕਿਰਿਆਵਾਂ ਦੇ ਵਿੱਚ ਕੋਈ ਵੀ ਦਿਵਿਆਗ ਵਿਅਕਤੀ ਆਪਣਾ ਦਿਵਿਆਂਗਤਾ ਸਰਟੀਫਿਕੇਟ ਕਿਸੇ ਵੀ ਸਮੇਂ https://www.swavlambancard.gov.in ਤੇ ਬਿਲਕੁਲ ਆਧਾਰ ਕਾਰਡ ਦੀ ਤਰਾਂ ਕਢਵਾ ਸਕਦਾ ਹੈ।

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਗੁਰਦਾਸਪੁਰ ਸ੍ਰੀ ਨਵੀਨ ਗਡਵਾਲ ਨੇ ਦੱਸਿਆ ਕਿ ਇਸ ਸਮੇਂ ਜਿਲੇ ਵਿੱਚ 23871 ਦਿਵਿਆਂਗ ਵਿਅਕਤੀਆਂ ਦੇ ਯੂ.ਡੀ.ਆਈ.ਡੀ. (ਡਿਸਏਬਲਟੀ ਸਰਟੀਫਿਕੇਟ) ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰੀ ਸਹਾਇਤਾ ਲੈਂਣ ਲਈ ਯੂ.ਡੀ.ਆਈ.ਡੀ. ਕਾਰਡ ਜਰੂਰੀ ਹੋ ਚੁੱਕਾ ਹੈ ਇਸ ਲਈ ਹਰ ਦਿਵਿਆਂਗ ਵਿਅਕਤੀ ਨੂੰ ਆਪਣਾ ਡਸਏਬਲਟੀ ਸਰਟੀਫਿਕੇਟ ਜਰੂਰ ਬਣਾਉਣਾ ਚਾਹੀਦਾ ਹੈ।

Leave a Comment

[democracy id="1"]

You May Like This