ਨਵਾਂਸ਼ਹਿਰ /ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) ਪਿਛਲੇ ਕਾਫੀ ਲੰਮੇ ਸਮੇਂ ਤੋਂ ਕੰਢੀ ਦੇ ਲੋਕਾਂ ਨੂੰ ਪਾਣੀ ਦੀ ਸਹੂਲਤ ਪ੍ਰਦਾਨ ਕਰਨ ਲਈ ਬਣਾਈ ਕੰਢੀ ਨਹਿਰ ਦਾ ਕੰਮ ਅਜੇ ਤੱਕ ਵੀ ਕਾਰਜਸ਼ੀਲ ਹੈ ਕੰਢੀ ਨਹਿਰ ਦਾ ਕੰਮ ਪੂਰਾ ਹੋ ਕੇ ਇਸ ਦੀ ਸਫ਼ਲਤਾ ਕੰਢੀ ਦੇ ਲੋਕਾਂ ਦਾ ਸੁਪਨਾ ਹੈ ਜੋ ਕਿ ਪਤਾ ਨਹੀਂ ਕਦੋਂ ਪੂਰਾ ਹੋਵੇਗਾ ਕੁਝ ਸਾਲ ਪਹਿਲਾਂ ਨਹਿਰੀ ਵਿਭਾਗ ਵੱਲੋਂ ਕੰਢੀ ਨਹਿਰ ਦਾ ਕੰਮ ਸ਼ੁਰੂ ਕਰ ਕੇ ਇਸ ਨੂੰ ਪਿੰਡ ਚਾਂਦਪੁਰ ਰੁੜਕੀ ਤੇ ਕਰੀਮਪੁਰ ਚਾਹਵਾਲਾ ਤੱਕ ਨਹਿਰ ਦਾ ਰੂਪ ਦਿੱਤਾ ਗਿਆ ਸੀ ਤੇ ਉਸ ਤੋਂ ਅੱਗੇ ਨਹਿਰ ਨੂੰ ਪਾਈਪਾਂ ਦਾ ਰੂਪ ਦੇ ਕੇ ਪਿੰਡਾਂ ਵਿੱਚ ਵਿਛਾ ਦਿੱਤਾ ਗਿਆ ਸੀ ਜਿਸ ਕਾਰਣ ਕੰਢੀ ਦੇ ਲੋਕਾਂ ਨੇ ਇਸ ਲਈ ਸੰਘਰਸ਼ ਵੀ ਕੀਤਾ ਕਿ ਨਹਿਰ ਨੂੰ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ-ਨਾਲ ਨਹਿਰੀ ਰੂਪ ਵਿੱਚ ਹੀ ਬਣਾਇਆ ਜਾਵੇ ਜੋ ਕਿ ਨਹੀਂ ਹੋਇਆ ਤੇ ਨਹਿਰ ਨੂੰ ਪਿੰਡਾਂ ਵਿਚ ਪਾਈਪ ਲਾਈਨ ਰਾਹੀਂ ਵਿਛਾ ਦਿੱਤਾ ਗਿਆ ਤੇ ਜਦੋਂ ਇਸ ਨਹਿਰ ਨੂੰ ਟੈਸਟਿੰਗ ਕਰਨ ਲਈ ਇਸ ਵਿੱਚ ਪਾਣੀ ਛੱਡਿਆ ਗਿਆ ਤਾਂ ਪਿੰਡ ਕੁਨੈਲ, ਚਕ ਰੁੱਤਾ ਕੌਲ ਨਹਿਰੀ ਵਿਭਾਗ ਵੱਲੋਂ ਘਟੀਆ ਮਟੀਰੀਅਲ ਵਰਤਣ ਕਾਰਨ ਨਹਿਰ ਦੀਆਂ ਬੰਨਾ ਵਿੱਚ ਰਾਤ ਸਮੇਂ ਬਹੁਤ ਵੱਡੀ ਪਾੜ ਪੈ ਗਈ ਤੇ ਟੁੱਟ ਗਈਆਂ ਸਨ ਜਿਸ ਨਾਲ ਰਾਤ ਸਮੇਂ ਸਮੂਹ ਪ੍ਰਸ਼ਾਸ਼ਨ ਤੇ ਪਿੰਡ ਦੇ ਲੋਕਾਂ ਨੂੰ ਭਾਜੜਾਂ ਪੈ ਗਈਆਂ ਸਨ ਤੇ ਪਿੰਡਾਂ ਵਿੱਚ ਪਾਣੀ ਪਾਣੀ ਹੋ ਗਿਆ ਸੀ ਅਤੇ ਹੁਣ ਦੁਬਾਰਾ ਫਿਰ ਤੋਂ ਕੰਢੀ ਨਹਿਰ ਦਾ ਕੰਮ ਵਿਭਾਗ ਵੱਲੋਂ ਪਾਈਪ ਲਾਈਨ ਰਾਹੀਂ ਵੱਡੇ ਪੱਧਰ ਤੇ ਸ਼ੁਰੂ ਕੀਤਾ ਗਿਆ ਤੇ ਲੋਕਾਂ ਦੀਆਂ ਆਸਾਂ ਫਿਰ ਉਵੇਂ ਹੀ ਜੁੜ ਗਈਆਂ ਹਨ ਕੀ ਕਦੋਂ ਕੰਢੀ ਨਹਿਰ ਵਿਚ ਪਾਣੀ ਆਵੇਗਾ ਨਹਿਰੀ ਵਿਭਾਗ ਵੱਲੋਂ ਵੱਖ ਵੱਖ ਮਸ਼ੀਨਾਂ ਦੀ ਵਰਤੋਂ ਨਾਲ ਵੱਡੇ ਪਾਈਪ ਨੂੰ ਵਿਛਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਪਰ ਸਥਾਨਕ ਲੋਕਾਂ ਦੇ ਮਨਾਂ ਵਿੱਚ ਫਿਰ ਉਹੀ ਡਰ ਹੈ ਕਿ ਵਿਭਾਗ ਵੱਲੋਂ ਘਟੀਆ ਮਟੀਰੀਅਲ ਨਾ ਵਰਤਿਆ ਗਿਆ ਹੋਵੇ ਇਸ ਲਈ ਲੋਕਾਂ ਵੱਲੋਂ ਪਾਈਪਾਂ ਤੇ ਮਟੀਰੀਅਲ ਦੀ ਟੈਸਟਿੰਗ ਦੀ ਮੰਗ ਕੀਤੀ ਜਾ ਰਹੀ ਹੈ ਇਸਦੇ ਨਾਲ ਹੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਨਹਿਰ ਦੇ ਜੋ ਬਰਾਚ ਪਾਈਪ ਪਾਏ ਜਾ ਰਹੇ ਹਨ ਉਹ ਕਰਮਚਾਰੀਆਂ ਵੱਲੋਂ ਆਪਣੇ ਚਹੇਤਿਆਂ ਨਾਲ ਮਿਲ ਝੁੱਲ ਕੇ ਤੇ ਕਹਿਣ ਤੇ ਪਾਏ ਜਾ ਰਹੇ ਹਨ ਜਿਸ ਤੋਂ ਵਿਭਾਗ ਦੇ ਉੱਚ ਅਧਿਕਾਰੀਆਂ ਨਾ ਖਬਰ ਹੀ ਹਨ ਇਸ ਦੇ ਨਾਲ ਹੀ ਵਿਭਾਗ ਵੱਲੋਂ ਜੋ ਪਾਈਪਾਂ ਦਾ ਕੰਮ ਕੀਤਾ ਜਾ ਰਿਹਾ ਹੈ ਉਸ ਲਈ ਉਨ੍ਹਾਂ ਵੱਲੋਂ ਕਈ ਪਿੰਡਾਂ ਜਿਵੇਂ ਟੋਰੋਵਾਲ, ਛੁਛੇਵਾਲ, ਪੋਜੇਵਾਲ, ਅਤੇ ਮੁੱਖ ਮਾਰਗ ਸ੍ਰੀ ਅਨੰਦਪੁਰ ਸਾਹਿਬ ਸੜਕ ਨੂੰ ਪੁੱਟਕੇ ਪਾਈਪ ਵਿਛਾਏ ਗਏ ਹਨ ਜਿਸ ਨਾਲ ਸਥਾਨਕ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸੜਕ ਨੂੰ ਪੁੱਟ ਤਾ ਲਿਆ ਜਾਂਦਾ ਹੈ ਪਰ ਉਸਨੂੰ ਦੁਬਾਰਾ ਉਸੇ ਰੂਪ ਵਿੱਚ ਠੀਕ ਨਹੀਂ ਕੀਤਾ ਜਾਂਦਾ ਹੈ ਜੋ ਕਿ ਹਾਦਸਿਆਂ ਦਾ ਕਾਰਨ ਬਣਦਾ ਹੈ ਇਸ ਲਈ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਨਹਿਰੀ ਵਿਭਾਗ ਵੱਲੋਂ ਸੜਕ ਨੂੰ ਪੁੱਟਿਆ ਜਾਂਦਾ ਹੈ ਤਾਂ ਉਹ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਨਜ਼ਰ ਅੰਦਾਜ਼ ਨਾ ਕਰਕੇ ਟੋਇਆਂ ਨੂੰ ਮਿੱਟੀ ਨਾਲ ਪੂਰ ਕੇ ਬਜਰੀ ਪ੍ਰੀਮਿਕਸ ਪਾ ਕੇ ਵਰਤੋਂਯੋਗ ਬਣਾਉਣ। ਇਸ ਦੇ ਨਾਲ ਹੀ ਲੋਕਾਂ ਦਾ ਕਹਿਣਾ ਹੈ ਕਿ ਨਹਿਰੀ ਵਿਭਾਗ ਵੱਲੋਂ ਸੜਕ ਨੂੰ ਪੁੱਟ ਤਾ ਲਿਆ ਗਿਆ ਕਿ ਉਨ੍ਹਾਂ ਵੱਲੋ ਪੀ ਡਬਲਯੂ, ਡੀ ਵਿਭਾਗ ਦੀ ਪ੍ਰਮੀਸ਼ਨ ਲਈ ਵੀ ਗਈ ਹੈ ਜਾਂ ਨਹੀਂ ਕੰਢੀ ਦੇ ਸਮੂਹ ਲੋਕਾਂ ਦੀ ਮੰਗ ਹੈ ਕਿ ਉਹਨਾਂ ਦਾ ਸੁਪਨਾ ਕੰਢੀ ਨਹਿਰ ਨੂੰ ਜਲਦ ਤੋਂ ਜਲਦ ਪੂਰਾ ਕਰਕੇ ਇਸ ਨੂੰ ਵਰਤੋਂ ਯੋਗ ਬਣਾਇਆ ਜਾਵੇ ਅਤੇ ਜੋ ਵਿਭਾਗ ਵੱਲੋਂ ਲਾਪ੍ਰਵਾਹੀ ਵਰਤੀਆਂ ਜਾ ਰਹੀਆਂ ਹਨ ਅਧਿਕਾਰੀ ਉਨ੍ਹਾਂ ਵੱਲੋ ਧਿਆਨ ਦੇਣ ਤਾਂ ਜੋਂ ਇਹ ਨਹਿਰ ਵਧੀਆ ਮਟੀਰੀਅਲ ਨਾਲ ਪੂਰੀ ਤਰਾਂ ਪੱਕੀ ਤੇ ਸਫਲ ਬਣ ਸਕੇ।
ਜਦੋਂ ਇਸ ਸਬੰਧੀ ਹੁਸ਼ਿਆਰਪਰ ਨਹਿਰੀ ਵਿਭਾਗ ਦੇ ਐਕਸੀਅਨ ਐੱਚ ਪੀ ਐਸ ਮਾਨ ਨਾਲ ਵਾਰ ਵਾਰ ਗੱਲ ਕਰਨੀ ਚਾਹੀ ਤਾਂ ਉਹਨਾ ਦਾ ਇਕ ਵਾਰ ਫੋਨ ਚੁੱਕਣ ਕੇ ਕਟ ਦਿੱਤਾ ਤੇ ਉਸ ਤੋਂ ਬਾਦ ਵਾਰ ਵਾਰ ਫੋਨ ਕਰਨ ਤੇ ਉਹਨਾ ਦਾ ਫੋਨ ਨਹੀਂ ਲੱਗਿਆ। ਜਿਸ ਕਾਰਨ ਵਿਭਾਗ ਦੇ ਲਾਪਰਵਾਹ ਕਰਮਚਾਰੀਆ ਤੇ ਠੇਕੇਦਾਰਾ ਦੀ ਸ਼ਿਕਾਇਤ ਜਲਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਨਹਿਰੀ ਵਿਭਾਗ ਦੇ ਡਰੈਕਟਰ ਕ੍ਰਿਸ਼ਨ ਕੁਮਾਰ ਤੇ ਡਿਪਟੀ ਕਮਿਸ਼ਨਰ ਨੂੰ ਕੀਤੀ ਜਾ ਰਹੀ ਹੈ।