ਨਾਭਾ/ ਨਵਾਂਸ਼ਹਿਰ ( ਜਤਿੰਦਰ ਪਾਲ ਸਿੰਘ ਕਲੇਰ ) ਬੀਤੇ ਦਿਨੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਜਗਜੀਤ ਕੌਰ ਜਵੰਧਾ ਮੀਤ ਪ੍ਰਧਾਨ ਮਹਿਲਾ ਵਿੰਗ ਪਟਿਆਲਾ ਨੇ ਕਿਹਾ ਕਿ ਪੰਜਾਬ ਪੁਲਿਸ ਨਾਲ ਲਗਾਤਾਰ ਦੋ ਸਾਲ ਤੋਂ ਭਿਆਨਕ ਮਹਾਮਾਰੀ ਦੌਰਾਨ ਕਰਨ ਵਾਲੇ ਪੰਜਾਬ ਪੁਲਿਸ ਵਾਲੰਟੀਅਰਾਂ ਨੂੰ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਜੀ ਨੂੰ ਜਲਦ ਪੱਕਿਆ ਕਰਨਾ ਚਾਹੀਦਾ ਹੈ | ਪਟਿਆਲਾ ਵਿੱਚ ਕਰੀਬ ਜਿਨ੍ਹਾਂ ਦੀ ਗਿਣਤੀ ਦਸ ਦੇ ਕਰੀਬ ਹੀ ਰਹਿ ਗਈ ਹੈ | ਹਲਕਾ ਮੰਤਰੀ ਸਾਹਿਬਾਨ ਅਤੇ ਸਾਡੇ ਹਲਕਾ ਦੇ ਐਮ.ਐਲ.ਏ ਸ. ਗੁਰਦੇਵ ਸਿੰਘ ਦੇਵ ਮਾਨ ਜੀ ਜੋ ਨਾਭਾ ਦੀਆਂ ਸੇਵਾਵਾਂ ਦਿਨ ਰਾਤ ਇੱਕ ਕਰਕੇ ਕਰ ਰਹੇ ਹਨ ਉਹਨਾਂ ਨੂੰ ਵੀ ਮੈਂ ਅਪੀਲ ਕਰਦੀ ਹਾਂ | ਕਿ ਆਪਣੇ ਜ਼ਿਲੇ ਦੇ ਦਸ ਵਾਲੰਟੀਅਰ ਜਿਨ੍ਹਾਂ ਨੇ ਪੁਲਿਸ ਨਾਲ ਬਿਨਾਂ ਕਿਸੇ ਲੋਭ ਲਾਲਚ ਤੋਂ ਜਾਨ ਦੀ ਪ੍ਵਾਹ ਨਾ ਕਰਦਿਆ ਹੋਇਆ ਕਰੋਨਾ ਮਹਾਂਮਾਰੀ ਦੌਰਾਨ ਪੰਜਾਬ ਪੁਲਿਸ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਦੋ ਸਾਲ ਤੋਂ ਬਿਲਕੁਲ ਫੀ੍ ਕੰਮ ਕੀਤਾ ਹੈ | ਜਰੂਰ ਇਹਨਾਂ ਦੀ ਮੱਦਦ ਕਰਕੇ ਪੱਕਾ ਰੁਜਗਾਰ ਮੁਹੱਈਆਂ ਕਰਵਾਇਆ ਜਾਵੇ| ਇਹਨਾਂ ਨਾਲ ਉਸ ਸਮੇਂ ਦੀ ਸਰਕਾਰ ਨੇ ਵੀ ਵਾਅਦਾ ਕੀਤਾ ਸੀ ਅਤੇ ਬਾਅਦ ਵਿੱਚ ਇਹ ਵਾਲੰਟੀਅਰ ਹੁਣ ਵੀ ਕਾਫੀ਼ ਕੈਬਨਿਟ ਮੰਤਰੀਆਂ ਨੂੰ ਮਿਲ ਚੁੱਕੇ ਹਨ |ਪਰ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਇਹਨਾਂ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ | ਮੈਂ ਧਿਆਨ ਵਿੱਚ ਲਿਆਉਣਾ ਚਾਹੁੰਦੀ ਹਾਂ ਕਿ ਆਮ ਆਦਮੀ ਪਾਰਟੀ ਸਰਕਾਰ ਵੀ ਇਹਨਾਂ ਨੂੰ ਪੱਕਿਆ ਕਰਨ ਦਾ ਐਲਾਨ ਕਰ ਚੁੱਕੀ ਹੈ | ਇਹ ਲੰਬੇ ਸਮੇਂ ਤੋਂ ਖੱਜਲ ਖੁਆਰ ਹੋ ਰਹੇ ਹਨ |ਮੈ ਪਟਿਆਲਾ ਦੇ ਸਾਰੇ ਆਮ ਆਦਮੀ ਪਾਰਟੀ ਦੇ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਦੀ ਹਾਂ ਕਿ ਜ਼ਿਲਾ ਪਟਿਆਲਾ ਏਨਾ ਵੱਡਾ ਹੈ |ਕਈ ਸਰਕਾਰੀ ਅਦਾਰੇ ਹਨ |ਇਹਨਾਂ ਪਟਿਆਲਾ ਜ਼ਿਲਾ ਦੇ ਪੁਲਿਸ ਵਾਲੰਟੀਅਰ ਵੱਲ ਜਰੂਰ ਧਿਆਨ ਦੇ ਕੇ ਕਿਸੇ ਵੀ ਅਦਾਰੇ ਵਿੱਚ ਸਿੱਧਾ ਪੱਕਾ ਕਰਨਾ ਚਾਹੀਦਾ ਹੈ |ਅਜਿਹੀ ਖਤਰਨਾਕ ਬਿਮਾਰੀ ਜਿਸਨੂੰ WHO ਵੱਲੋਂ ਮਹਾਮਾਰੀ ਘੋਸਿ਼ਤ ਕਰ ਦਿੱਤਾ ਗਿਆ ਹੋਵੇ ਉਸ ਘੜੀ ਵਿੱਚ ਅਸੀਂ ਪੰਜਾਬ ਪੁਲਿਸ ਦਾ ਇਹਨਾਂ ਨੇ ਸਾਥ ਦਿ਼ੱਤਾ ਅਤੇ ਲੋਕ ਆਪਣਿਆਂ ਦੀ ਪਛਾਣ ਕਰਨ ਤੋਂ ਛੱਡ ਗਏ ਸਨ | ਇਹਨਾਂ ਦੀ ਉਸ ਸਮੇਂ ਦੇਸ਼ ਪ੍ਤੀ ਪਿਆਰ ਅਤੇ ਹਮਦਰਦੀ ਦੇਖਦਿਆ ਜਰੂਰ ਜ਼ਿਲਾ ਪਟਿਆਲਾ ਦੇ ਉੱਚ ਅਧਿਕਾਰੀਆਂ ਅਤੇ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦੀ ਹਾਂ ਕਿ ਇਹਨਾਂ ਨੂੰ ਜਲਦ ਪੱਕਿਆ ਕਰੇ | ਇਹ ਸਾਰੇ ਲੋੜਵੰਦ ਅਤੇ ਪੜੇ ਲਿਖੇ ਹਨ | ਫਿਜੀਕਲ ਤੌਰ ਤੇ ਪੂਰੇ ਫਿੱਟ ਹਨ | ਕਰੋਨਾ ਕਾਲ ਦੌਰਾਨ ਇਹਨਾਂ ਨੇ ਬਹੁਤ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕੀਤਾ ਹੈ | ਇਸ ਮੌਕੇ ਪੰਜਾਬ ਪੁਲਿਸ ਵਾਲੰਟੀਅਰ ਗੁਰਸੇਵਕ ਸਿੰਘ ਨਾਭਾ,ਇੰਦਰ ਪੀ੍ਤ ਸਿੰਘ ਪਟਿਆਲਾ ਵਾਲੰਟੀਅਰ, ਰਾਜਵੀਰ ਸਿੰਘ,ਅਤੇ ਗਗਨਦੀਪ ਸਿੰਘ ਪਟਿਆਲਾ ਵਾਲੰਟੀਅਰ ਹਾਜਰ ਰਹੇ | ਜਿਕਰਯੋਗ ਹੈ ਕਿ ਪੰਜਾਬ ਪੁਲਿਸ ਵਾਲੰਟੀਅਰ ਗੁਰਸੇਵਕ ਸਿੰਘ ਨੂੰ ਕਈ ਸੰਸਥਾਵਾਂ ਵੱਲੋਂ ਵਿਸ਼ੇਸ ਸਨਮਾਨ ਵੀ ਕੀਤਾ ਗਿਆ ਹੈ | ਸੋਸਲ ਵਰਕਰ ਦੇ ਕੰਮਾਂ ਵੱਲੋਂ ਆਪਣੀ ਵੱਖਰੀ ਪਛਾਣ ਰੱਖਦਾ ਹੈ | ਸੋਸਲ ਮੀਡੀਆ ਜਰੀਏ ਲੋਕਾਂ ਨੂੰ ਰੁੱਖ ਲਗਾਓ,ਨਸਿਆ ਤੋ ਦੂਰੀ,ਜਾਨਵਰਾਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੰਦਾ ਹੈ |