ਪਲੇਸਮੈਂਟ ਕੈਂਪ ਵਿੱਚ ਨਾਮਵਾਰ ਕੰਪਨੀਆਂ ਲੈਣਗੀਆਂ ਹਿੱਸਾ- ਪ੍ਰਾਰਥੀਆਂ ਨੂੰ 16000 ਤੋਂ ਲੈ ਕੇ 30,000 ਤੱਕ ਦੀ ਦਿੱਤੀ ਜਾਵੇਗੀ ਤਨਖਾਹ

ਬਟਾਲਾ, 24 ਅਪ੍ਰੈਲ ( ਬਿਊਰੋ    ) ਬੇਰੁਜਗਾਰ ਨੌਜਵਾਨਾਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਦੇ ਮੰਤਵ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਹਰ ਮਹੀਨੇ ਰੋਜ਼ਗਾਰ ਦਫਤਰ ਵਿਖੇ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ । ਡਾ. ਨਿਧੀ ਕੁਮੁਦ ਬਾਮਬਾ, ਵਧੀਕ ਡਿਪਟੀ ਕਮਿਸ਼ਨਰ (ਜ), ਗੁਰਦਾਸਪੁਰ  ਦੀ ਯੋਗ ਅਗਵਾਈ ਹੇਠ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਬੀ, ਕਮਰਾ ਨੰ: 217 ਜਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ  ਵਿਖੇ 26 ਅਪ੍ਰੈਲ  ਨੂੰ  ਇੱਕ ਪਲੇਸਮੈਂਟ ਕੈਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਵੱਖ-ਵੱਖ ਸੈਕਟਰ ਨਾਲ ਸਬੰਧਤ 4 ਕੰਪਨੀਆ ਚੈੱਕਮੇਟ ਸਰਵਸਿਸ ਪ੍ਰਾਈਵੇਟ ਲਿਮ:, ਭਾਰਤੀ ਐਕਸਾ ਲਾਈਫ ਇੰਸ਼ੋਰੈਂਸ, ਅਜਾਈਲ ਹਰਬਲ ਅਤੇ ਈ-ਕਾਰਟ ਕੰਪਨੀਆ ਵਲੋਂ ਸ਼ਿਰਕਤ ਕੀਤੀ ਜਾਣੀ ਹੈ ।

                    ਇਸ ਸਬੰਧੀ ਜਾਣਕਾਰੀ ਦਿੰਦਿਆ ਜਿਲ੍ਹਾ ਰੋਜਗਾਰ ਅਫਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਚੈੱਕਮੇਟ ਸਰਵਸਿਸ ਪ੍ਰਾਈਵੇਟ ਲਿਮ  ਕੰਪਨੀ ਵਲੋ ਸਕਿਉਰਟੀ ਗਾਰਡ, ਭਾਰਤੀ ਐਕਸਾ ਲਾਈਫ ਇੰਸ਼ੋਰੈਂਸ ਕੰਪਨੀ ਵਲੋਂ ਰਿਲੇਸ਼ਨਸ਼ਿਪ ਮੈਨੇਜਰ, ਇੰਸ਼ੋਰੈਂਸ ਮੈਨਜਰ, ਅਜਾਈਲ ਹਰਬਲ ਕੰਪਨੀ  ਵਲੋਂ ਵੈਲਨੈਸ ਅਡਵਾਈਜਰ ਅਤੇ ਈ-ਕਾਰਟ ਕੰਪਨੀ ਵਲੋਂ ਡਿਲੀਵਰੀ ਬੁਆਏ  ਦੀ ਭਰਤੀ ਕੀਤੀ ਜਾਣੀ ਹੈ । ਚੈੱਕਮੇਟ ਸਰਵਸਿਸ ਪ੍ਰਾਈਵੇਟ ਲਿਮ: ਕੰਪਨੀ  ਵਿੱਚ ਇੰਟਰਵਿਊ ਦੇਣ ਲਈ ਕੇਵਲ ਯੋਗ ਲੜਕਿਆ ਦੀ ਜਰੂਰਤ ਹੈ, ਜਿਹਨਾਂ ਦੀ ਉਮਰ 19 ਸਾਲ ਤੋਂ ਲੈ ਕੇ 35 ਸਾਲ ਤੱਕ, ਯੋਗਤਾ ਘੱਟੋ ਘੱਟ ਦਸਵੀ ਅਤੇ ਕੱਦ 5 ਫੁੱਟ 6ਇੰਚ ਜਾਂ ਇਸ ਤੋਂ ਉਪਰ ਹੋਣਾ ਚਾਹੀਦਾ ਹੈ। ਇੰਟਰਵਿਊ ਉਪਰੰਤ ਚੁਣੇ ਗਏ ਪ੍ਰਾਰਥੀਆ ਨੂੰ ਤਨਖਾਹ 16300/- ਤੋਂ 18000/- ਪ੍ਰਤੀ ਮਹੀਨਾ ਮਿਲਣ ਯੋਗ ਹੋਵੇਗੀ ਅਤੇ ਰਿਹਾਇਸ਼ ਮੁਫਤ ਹੋਵੇਗੀ । ਇਸ ਤੋਂ ਇਲਾਵਾ ਰੇਲਵੇ ਗੇਟ ਕੀਪਰ ਦੀ ਅਸਾਮੀ ਲਈ ਐਕਸ-ਸਰਵਿਸ ਮੈਨ ਜਿਨ੍ਹਾ ਦੀ ਉਮਰ 54 ਸਾਲ ਤੋਂ ਉਪਰ ਨਾ ਹੋਵੇ ਅਤੇ  ਯੋਗਤਾ ਦਸਵੀ ਪਾਸ ਹੋਵੇ, ਨੂੰ ਪ੍ਰਤੀ ਮਹੀਨਾ 33000/- ਰੁੱਪਏ ਤਨਖਾਹ ਦੇਣ ਯੋਗ ਹੋਵੇਗੀ । ਕੰਪਨੀ ਵਲੋਂ ਫੰਡ, ਬੋਨਸ ਆਦਿ ਵੀ ਦਿੱਤੇ ਜਾਂਦੇ ਹਨ।

          ਉਨਾਂ ਅੱਗੇ ਦੱਸਿਆ ਕਿ ਐਕਸਾ ਲਾਈਫ ਇੰਸ਼ੋਰੈਂਸ ਕੰਪਨੀ ਵਿੱਚ ਇੰਟਰਵਿਊ ਦੇਣ ਲਈ ਰਿਲੇਸ਼ਨਸ਼ਿਪ ਮੈਨੇਜਰ ਦੀ ਆਸਾਮੀ ਲਈ ਯੋਗਤਾ ਗ੍ਰੈਜੂਏਸ਼ਨ ਤੇ  ਇੰਸ਼ੋਰੈਂਸ ਮੈਨਜਰ ਲਈ ਬਾਰਵੀ ਪਾਸ ਅਤੇ ਉਮਰ 22 ਸਾਲ ਤੋਂ 45 ਸਾਲ ਤੱਕ ਹੋਣੀ ਚਾਹੀਦੀ ਹੈ । ਰਿਲੇਸ਼ਨਸ਼ਿਪ ਮੈਨੇਜਰ ਦੀ ਅਸਾਮੀ ਲਈ  ਤਨਖਾਹ 25000/- ਰੁਪਏ ਤੋਂ ਲੈ ਕੇ 30,000/- ਰੁੱਪਏ ਅਤੇ ਇੰਸ਼ੋਰੈਂਸ ਮੈਨਜਰ ਦੀ ਅਸਾਮੀ ਲਈ 15000/-  ਤੋਂ 18000/- ਰੁਪਏ + ਇੰਸੈਨਟਿਵ ਹੋਵੇਗੀ । ਈ-ਕਾਰਟ ਕੰਪਨੀ ਵਲੋਂ ਡਿਲੀਵਰੀ ਬੁਆਏ ਦੀ ਅਸਾਮੀ ਲਈ ਘੱਟ ਤੋਂ ਘੱਟ ਯੋਗਤਾ ਦਸਵੀ ਪਾਸ, ਉਮਰ 18-35 ਸਾਲ, ਤਨਖਾਹ  9000 ਰੁਪਏ ਤੋ ਲੈ ਕੇ 25,000/- ਰੁਪਏ ਤੱਕ ਪ੍ਰਤੀ ਮਹੀਨਾ ਮਿਲਣਯੋਗ ਹੋਵੇਗੀ  ਅਤੇ  ਆਪਣੀ ਬਾਈਕ ਹੋਣੀ ਲਾਜ਼ਮੀ ਹੈ । ਡਿਲੀਵਰੀ ਬੁਆਏ ਦੀ ਅਸਾਮੀ ਲਈ ਇੰਟਰਵਿਊ ਦੇਣ ਦੇ ਚਾਹਵਾਨ ਪ੍ਰਾਰਥੀ ਇੰਟਰਵਿਊ ਵਾਲੇ ਦਿਨ ਆਪਣੇ ਨਾਲ ਆਧਾਰ ਕਾਰਡ, ਪੈਨ ਕਾਰਡ, ਬੈਕ ਦੀ ਕਾਪੀ ਅਤੇ 2 ਫੋਟੋ ਲੈ ਕੇ ਆਉਣ ।  ਅਜਾਈਲ ਹਰਬਲ ਕੰਪਨੀ  ਨੂੰ ਵੈਲਨੈਸ ਅਡਵਾਈਜਰ ਦੀ ਅਸਾਮੀ ਲਈ ਬਾਰਵੀ ਪਾਸ ( ਕੇਵਲ ਲੜਕੀਆ ) ਦੀ ਜਰੂਰਤ ਹੈ। ਜਿਸਦੀ ਤਨਖਾਹ 10,000/- ਤੋਂ 13500 ਰੁੱਪਏ ਪ੍ਰਤੀ ਮਹੀਨਾ ਮਿਲਣਯੋਗ ਹੋਵੇਗੀ । ਇਹਨਾਂ ਕੰਪਨੀਆ ਵਿੱਚ ਇੰਟਰਵਿਊ ਦੇਣ ਦੇ ਚਾਹਵਾਨ ਪ੍ਰਾਰਥੀ  26 ਅਪ੍ਰੈਲ ਨੂੰ  ਆਪਣੇ ਅਸਲ ਦਸਤਾਵੇਜ ਦੀਆ ਕਾਪੀਆ, ਰੀਜੂਮ(ਸੀ.ਵੀ) ਅਤੇ 2 ਫੋਟੋਆ ਸਮੇਤ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ, ਬਲਾਕ-ਬੀ, ਕਮਰਾ ਨੰ: 217 ਜਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ  ਵਿਖੇ ਸਵੇਰੇ 9:30 ਵਜੇ ਤੱਕ ਪਹੁੰਚਣ ਅਤੇ  ਇਸਦਾ ਵੱਧ ਤੋਂ ਵੱਧ ਲਾਭ ਉਠਾਉਣ।

Leave a Comment

[democracy id="1"]

You May Like This