ਗੁਰਦਾਸਪੁਰ 26 ਮਾਰਚ 2025 ( ਪੰਜਾਬੀ ਅੱਖਰ / ਬਿਊਰੋ ) :- ਵੇਰਕਾ ਮਿਲਕ ਪਲਾਂਟ ਅਤੇ ਕੈਟਲਫੀਡ ਪਲਾਂਟ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੇ ਸੂਬਾ ਅਤੇ ਜਨਰਲ ਸਕੱਤਰ,ਪਲਾਂਟ ਗੁਰਦਾਸਪੁਰ ਦੇ ਪ੍ਰਧਾਨ ,ਬਲਜੀਤ ਸਿੰਘ ਲੰਬ ਪ੍ਰਧਾਨ, ਉਪ ਪ੍ਰਧਾਨ ਸੁਖਦੀਪ ਸਿੰਘ ਅਤੇ ਸਰਬਜੀਤ ਸਿੰਘ ਜਨਰਲ ਸਕੱਤਰ। ਵਲੋਂ ਇੱਕ ਪ੍ਰੈਸ ਬਿਆਨ ਰਾਹੀਂ , ਪੰਜਾਬ ਸਰਕਾਰ ਅਤੇ ਵਿਭਾਗੀ ਅਧਿਕਾਰੀਆਂ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਗਿਆ ਕਿ ਉਨ੍ਹਾਂ ਕੋਲ ਵਿਭਾਗ ਵਿੱਚ ਸੇਵਾ ਦਾ ਸਾਲਾਂ ਵੱਧੀ ਅਰਸੇ ਦਾ ਤਜਰਬਾ ਹੈ।ਜਿਸ ਅਧਾਰ ਤੇ ਉਹ ਵਿਭਾਗ ਦੇ ਹਰ ਕੰਮ ਨੂੰ ਜ਼ਿਮੇਵਾਰੀ ਨਾਲ ਨਿਭਾ ਰਹੇ ਹਨ। ਆਗੂਆਂ ਵਲੋਂ ਸੋਸ਼ਲ ਮੀਡੀਆ ਤੇ ਜਾਰੀ ਚੇਅਰਮੈਨ ਮਿਲਕਫ਼ੈਡ ਦੇ ਉਸ ਬਿਆਨ ਨੂੰ ਗੰਭੀਰਤਾ ਨਾਲ ਲਿਆ ਗਿਆ ਜਿਸ ਵਿੱਚ ਉਨ੍ਹਾਂ ਵਲੋਂ ਕਿਹਾ ਗਿਆ ਕਿ ਕਾਂਗਰਸ ਹਕੂਮਤ ਸਮੇਂ ਵਿਭਾਗ ਵਿੱਚ ਸੇਵਾ ਦੀਆਂ ਜਿਨ੍ਹਾਂ ਸ਼ਰਤਾਂ ਵਿਚ ਅਮੁੱਲ ਨਾਲ ਮਿਲਕੇ ਤਬਦੀਲੀ ਕੀਤੀ ਗਈ ਸੀ।ਜਿਸ ਕਾਰਣ ਇਸ ਅਦਾਰੇ ਅੰਦਰ ਕੰਮ ਕਰਦੇ ਕਾਮਿਆਂ ਦੀਆਂ ਸੇਵਾ ਸ਼ਰਤਾਂ ਵਿਚ ਤਬਦੀਲੀ ਕੀਤੀ ਗਈ ਸੀ ਜਿਸ ਕਾਰਣ ਵਿਭਾਗ ਵਿੱਚ ਰੁਜ਼ਗਾਰ ਦੇ ਮੌਕੇ ਸੁੰਗੜ ਗਏ ਸਨ।
ਮੋਜੂਦਾ ਸਰਕਾਰ ਨੇ ਉਹ ਨਿਯਮ ਅਤੇ ਕਾਨੂੰਨ ਬਦਲ ਦਿੱਤੇ ਗਏ ਹਨ।ਜਿਸ ਕਾਰਣ ਅਦਾਰੇ ਵਿੱਚ ਪੱਕੇ ਰੋਜ਼ਗਾਰ ਦੇ ਵਧੇਰੇ ਮੋਕੇ ਸਿਰਜਣ ਦਾ ਰਾਹ ਖੁੱਲ ਗਿਆ ਹੈ। ਆਗੂਆਂ ਵਲੋਂ ਚੇਅਰਮੈਨ ਮਿਲਕਫ਼ੈਡ ਦੇ ਇਸ ਬਿਆਨ ਦੇ ਅਧਾਰ ਤੇ ਸਾਲਾਂ ਵੱਧੀ ਅਰਸੇ ਤੋਂ ਸੇਵਾ ਨਿਭਾ ਰਹੇ ਆਊਟਸੋਰਸਡ ਮੁਲਾਜ਼ਮਾਂ ਨੂੰ ਤੁਰੰਤ ਰੈਗੂਲਰ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ। ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਵਿਭਾਗ ਵਿੱਚ ਸਾਲਾਂ ਵੱਧੀ ਅਰਸੇ ਤੋਂ ਸੇਵਾ ਨਿਭਾਉਣ ਦਾ ਤਜਰਬਾ ਕਿਸੇ ਤਰ੍ਹਾ ਵੀ ਵਿਦਿਅਕ ਯੋਗਤਾ ਨਾਲੋਂ ਘੱਟ ਨਹੀਂ। ਇਸ ਲਈ ਵਿਭਾਗ ਦੇ ਚੇਅਰਮੈਨ ਸਾਹਿਬ ਨੂੰ ਅਪੀਲ ਹੈ ਕਿ ਸਾਡੇ ਇਸ ਤਜਰਬੇ ਦੇ ਆਧਾਰ ਤੇ ਸਾਨੂੰ ਰੈਗੂਲਰ ਕਰਨ ਉਪਰੰਤ ਸਾਡੇ ਬੇਰੁਜਗਾਰ ਸਾਥੀਆਂ ਨੂੰ ਵਿਭਾਗ ਵਿੱਚ ਨੋਕਰੀ ਦੇਕੇ ਉਨ੍ਹਾਂ ਦੀ ਬੇਰੁਜ਼ਗਾਰੀ ਦਾ ਹੱਲ ਕੀਤਾ ਜਾਵੇ ਜੀ। ਇਸ ਸਬੰਧ ਵਿੱਚ ਯੂਨੀਅਨ ਵੱਲੋਂ 29-3-2025 ਤਰੀਕ ਦੀ ਸੂਬਾ ਪੱਧਰੀ ਮੀਟਿੰਗ ਕੀਤੀ ਜਾਵੇਗੀ ਤੇ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ |
