MahaKumbh ਸ਼ਿਵਰਾਤਰੀ ਮੌਕੇ ਮਹਾਂਕੁੰਭ ਲਈ ਆਖਰੀ ‘ਇਸ਼ਨਾਨ’ ਸ਼ੁਰੂ

ਸਵੇਰੇ 6 ਵਜੇ ਤੱਕ 41.11 ਸ਼ਰਧਾਲੂਆਂ ਨੇ ਤ੍ਰਿਵੇਣੀ ਦੇ ਸੰਗਮ ’ਤੇ ਆਸਥਾ ਦੀ ਡੁਬਕੀ ਲਾਈ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਖ਼ੁਦ ਕਰ ਰਹੇ ਹਨ ਪ੍ਰਬੰਧਾਂ ਦੀ ਨਿਗਰਾਨੀ

ਮਹਾਂਕੁੰਭ ਨਗਰ, 26 ਫਰਵਰੀ

Mahashivratri ਮਹਾਸ਼ਿਵਰਾਤਰੀ ਮੌਕੇ ਅੱਜ ਮਹਾਂਕੁੰਭ ਦਾ ਆਖਰੀ ‘ਇਸ਼ਨਾਨ’ ਸ਼ੁਰੂ ਹੋ ਗਿਆ ਹੈ। ‘ਹਰ ਹਰ ਮਹਾਦੇਵ’ ਦੇ ਜਾਪ ਦਰਮਿਆਨ ਲੱਖਾਂ ਸ਼ਰਧਾਲੂਆਂ ਨੇ ਤ੍ਰਿਵੇਣੀ ਦੇ ਸੰਗਮ ’ਤੇ ਆਸਥਾ ਦੀ ਡੁਬਕੀ ਲਾਈ। ਸ਼ਿਵਰਾਤਰੀ ਨਾਲ ਪਿਛਲੇ 45 ਦਿਨਾਂ ਤੋਂ ਚੱਲ ਰਿਹਾ ‘ਮਹਾਂਕੁੰਭ’ ਸਮਾਪਤ ਹੋਣ ਕੰਢੇ ਪਹੁੰਚ ਗਿਆ ਹੈ।

ਬਾਰ੍ਹਾਂ ਸਾਲਾਂ ਵਿਚ ਇਕ ਵਾਰ ਆਉਂਦੇ ਵਿਸ਼ਵ ਦੇ ਸਭ ਤੋਂ ਵੱਡੇ ਧਾਰਮਿਕ ਇਕੱਠ ਦਾ ਆਗਾਜ਼ 13 ਜਨਵਰੀ ਨੂੰ ਪੌਸ਼ ਪੂਰਨਿਮਾ ਨਾਲ ਹੋਇਆ ਸੀ। ਇਸ ਦੌਰਾਨ ਨਾਗਾ ਸਾਧੂਆਂ ਦੇ ਵਿਸ਼ਾਲ ਜਲੂਸ ਅਤੇ ਤਿੰਨ ‘ਅੰਮ੍ਰਿਤ ਇਸ਼ਨਾਨ’ ਦੇਖਣ ਨੂੰ ਮਿਲੇ। ਹੁਣ ਤੱਕ 65 ਕਰੋੜ ਤੋਂ ਵੱਧ ਸ਼ਰਧਾਲੂ ਤ੍ਰਿਵੇਣੀ ਦੇ ਸੰਗਮ ’ਤੇ ਆਸਥਾ ਦੀ ਚੁੱਬੀ ਲਾ ਚੁੱਕੇ ਹਨ।

Leave a Comment

[democracy id="1"]

You May Like This